ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਆਪਣੀ ਪਤਨੀ ਨਾਲ ਹੋਇਆ ਤਲਾਕ

Top Trending News ਪੰਜਾਬ ਮਨੋਰੰਜਨ

  • ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਆਪਣੀ ਪਤਨੀ ਨਾਲ ਹੋਇਆ ਤਲਾਕ
  • 2021 ’ਚ ਗੀਤ ਗਰੇਵਾਲ ਨਾਲ ਹੋਇਆ ਸੀ ਵਿਆਹ
  • ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਪੁਸ਼ਟੀ

ਚੰਡੀਗੜ੍ਹ, 6 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀਆਂ ਚੱਲ ਰਹੀਆਂ ਚਰਚਾਵਾਂ ’ਤੇ ਹੁਣ ਚੁੱਪੀ ਤੋੜ ਦਿੱਤੀ ਹੈ। ਪਰਮੀਸ਼ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਪੁਸ਼ਟੀ ਕੀਤੀ ਕਿ ਦੋਵੇਂ ਹੁਣ ਵੱਖ ਹੋ ਚੁੱਕੇ ਹਨ। ਆਪਣੀ ਪੋਸਟ ਵਿੱਚ ਪਰਮੀਸ਼ ਨੇ ਕਿਹਾ ਕਿ ਆਪਣੀ ਐਕਸ-ਵਾਈਫ਼ ਅਤੇ ਜ਼ਿੰਦਗੀ ਵਿੱਚ ਰਹੀ ਔਰਤ ਦਾ ਸਨਮਾਨ ਕਰਨਾ ਹੀ ਅਸਲ ਮਰਦਾਨਗੀ ਹੈ।

ਗੀਤ ਗਰੇਵਾਲ ਕੈਨੇਡਾ ਦੀ ਵਕੀਲ ਅਤੇ ਸਿਆਸਤਦਾਨ ਹਨ। ਉਨ੍ਹਾਂ ਨੇ ਕੈਨੇਡਾ ਵਿੱਚ ਚੋਣ ਵੀ ਲੜੀ ਸੀ। ਪਰਮੀਸ਼ ਅਤੇ ਗੀਤ ਨੇ 21 ਅਕਤੂਬਰ 2021 ਨੂੰ ਕੈਨੇਡਾ ਵਿੱਚ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਭਾਰਤ ਵਿੱਚ ਵੀ ਗ੍ਰੈਂਡ ਰਿਸੈਪਸ਼ਨ ਰੱਖਿਆ ਗਿਆ ਸੀ। ਦੋਵਾਂ ਦੀ ਇੱਕ ਧੀ ਵੀ ਹੈ। ਪਿਛਲੇ ਕਰੀਬ ਇੱਕ ਸਾਲ ਤੋਂ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਜਨਵਰੀ 2026 ਵਿੱਚ ਦੋਵਾਂ ਦੇ ਵੱਖ ਹੋਣ ਨਾਲ ਸਬੰਧਤ ਕਥਿਤ ਦਸਤਾਵੇਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਉਸ ਸਮੇਂ ਪਰਮੀਸ਼ ਅਤੇ ਗੀਤ ਨੇ ਇਸ ਬਾਰੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਸੀ। ਹੁਣ ਪਰਮੀਸ਼ ਦੀ ਪੋਸਟ ਨਾਲ ਤਲਾਕ ਦੀ ਪੁਸ਼ਟੀ ਹੋ ਗਈ ਹੈ।