Punjabi singer Baljit Badbar: ਪੰਜਾਬੀ ਗਾਇਕ ਬਲਜੀਤ ਬਡਬਰ ਦਾ ਨਵਾਂ ਗੀਤ ‘ਕਾਮਯਾਬੀ’ ਰਿਲੀਜ਼
ਪੰਜਾਬੀ ਸੰਗੀਤ ਪ੍ਰੇਮੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹੈ ਇਹ ਗਾਣਾ
Desh Click
ਮੋਹਾਲੀ, 9 ਸਤੰਬਰ 2026- Punjabi singer Baljit Badbar- ਬਲਜੀਤ ਬਡਬਰ ਪੰਜਾਬੀ ਮਾਂ ਦਾ ਉਹ ਲਾਡਲਾ ਗਾਇਕ ਤੇ ਗੀਤਕਾਰ ਹੈ,ਜਿਸ ਦੇ ਸਾਫ਼-ਸੁਥਰੇ ਗੀਤਾਂ ਦੀ ਸੰਗੀਤਕ ਦੁਨੀਆਂ ਦੇ ਵਿਦਵਾਨ ਵੀ ਰੱਜਵੀਂ ਤਾਰੀਫ ਕਰਦੇ ਹਨ। ਪੰਜਾਬੀ ਗਾਇਕੀ ਅੰਬਰ ਦੇ ਹੋਣਹਾਰ ਸਿਤਾਰੇ ਬਲਜੀਤ ਬਡਬਰ ਦੀ ਆਪਣੀ ਸ਼ੁਰੀਲੀ ਆਵਾਜ਼, ਖ਼ੁਦ ਦੀ ਕਲਮ ਅਤੇ ਆਪਣੀ ਤਰਜ਼ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਲਈ ਨਵਾਂ ਗਾਣਾ ਲੈ ਕੇ ਆਏ ਹਨ ‘ਕਾਮਯਾਬੀ’ (Success)।
ਇਸ ਗਾਣੇ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਯਤਿਨ ਨੇ ਤਿਆਰ ਕੀਤਾ ਹੈ, ਜਦਕਿ ਵੀਡੀਓ ਨੂੰ ਖ਼ੂਬਸੂਰਤ ਅੰਦਾਜ਼ ‘ਚ ਬੌਬੀ ਬਾਜਵਾ ਨੇ ਡਾਇਰੈਕਟਰ ਕੀਤਾ ਹੈ। ਗਾਣਾ ‘ਬੀ. ਬੀ. ਰਿਕਾਰਡ’ ਲੇਵਲ ਹੇਠ ਰਿਲੀਜ਼ ਹੋਇਆ ਹੈ। ਗਾਇਕ ਬਲਜੀਤ ਬਡਬਰ ਨੇ ਦੱਸਿਆ ਕਿ ਇਹ ਗਾਣਾ ਉਹਨਾਂ ਨੇ ਦਿਲੋਂ ਤਿਆਰ ਕੀਤਾ ਹੈ ਅਤੇ ਉਹਨਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਪੰਜਾਬੀ ਸਰੋਤੇ ਹਮੇਸ਼ਾ ਵਾਂਗ ਇਸ ਵਾਰ ਵੀ ਇਸ ਗਾਣੇ ਨੂੰ ਰੱਜਵਾਂ ਪਿਆਰ ਦੇ ਕੇ ਨਿਵਾਜਣਗੇ।
ਬਲਜੀਤ ਦੀ ਕਲਮ ਤੋਂ ਉਪਜੇ ਗੀਤਾਂ ਨੂੰ ਦਲੇਰ ਮਹਿੰਦੀ ਵਰਗੇ ਵੱਡੇ ਸਟਾਰ ਆਵਾਜ਼ ਦੇ ਚੁੱਕੇ ਹਨ। ਵੱਖ-ਵੱਖ ਚੈਨਲਾਂ ‘ਤੇ ਬੇਹੱਦ ਮਕਬੂਲ ਹੋਇਆ ਗਾਣਾ ”ਜਿਹੜਾ ਉੱਠਦਾ ਝਿੜਕ ਲੈਂਦਾ ਬਾਵਲਾ, ਮੈਂ ਕੁੜੀ ਹਾਂ ਤੇਰੇ ਕਰਕੇ” ਬਲਜੀਤ ਦੀ ਕਲਮ ਦੀ ਉਪਜ ਹੈ। ਹੁਣ ਤਾਜਾ ਰਿਲੀਜ਼ ਹੋਏ ਗਾਣੇ ‘ਕਾਮਯਾਬੀ (Success)’ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵੱਲੋਂ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।







