ਰੇਲ ਮੁਸਾਫ਼ਰਾਂ ਲਈ ਵੱਡੀ ਖ਼ਬਰ; ਅਗਲੇ 36 ਦਿਨ ਬੰਦ ਰਹਿਣਗੀਆਂ ਇਹ ਟਰੇਨਾਂ

Top Trending News ਹਰਿਆਣਾ ਚੰਡੀਗੜ੍ਹ ਪੰਜਾਬ

 

ਰੇਲ ਮੁਸਾਫ਼ਰਾਂ ਲਈ ਵੱਡੀ ਖ਼ਬਰ; ਅਗਲੇ 36 ਦਿਨ ਬੰਦ ਰਹਿਣਗੀਆਂ ਇਹ ਟਰੇਨਾਂ

ਚੰਡੀਗੜ੍ਹ, 10 ਸਤੰਬਰ 2026

ਰੇਲ ਮੁਸਾਫ਼ਰਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਅੱਜ ਤੋਂ ਅਗਲੇ 36 ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਾਗਰਣ ਦੀ ਰਿਪੋਰਟ ਮੁਤਾਬਕ, ਸਟੇਸ਼ਨ ਦੇ ਮੁੜ ਵਿਕਾਸ ਅਤੇ ਅਪਗ੍ਰੇਡੇਸ਼ਨ ਕਾਰਜ ਲਈ ਰੇਲਵੇ ਨੇ 10 ਸਤੰਬਰ ਤੋਂ 15 ਅਕਤੂਬਰ ਤੱਕ ਪਾਵਰ ਤੇ ਟ੍ਰੈਫਿਕ ਬਲਾਕ ਮਨਜ਼ੂਰ ਕੀਤਾ ਹੈ।

ਇਸ ਦੌਰਾਨ 12 ਟਰੇਨਾਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ, ਜਿਸ ਨਾਲ 442 ਫੇਰੇ ਪ੍ਰਭਾਵਿਤ ਹੋਣਗੇ। ਕਈ ਟਰੇਨਾਂ ਦੇ ਰੂਟ, ਸ਼ੁਰੂਆਤੀ ਜਾਂ ਆਖਰੀ ਸਟੇਸ਼ਨ ਅਤੇ ਪਲੇਟਫਾਰਮ ਵੀ ਬਦਲੇ ਗਏ ਹਨ।

12 ਟਰੇਨਾਂ ਰੱਦ, ਕਈ ਅੰਬਾਲਾ ਤੱਕ

14331/14332, 54532/54531, 14541/14542, 14630/14629, 74646/74991 ਅਤੇ 74992/74645 ਸਮੇਤ 12 ਟਰੇਨਾਂ ਵੱਖ-ਵੱਖ ਤਰੀਕਾਂ ’ਤੇ ਰੱਦ ਰਹਿਣਗੀਆਂ। 15063/15064, 12983/12984 ਅਤੇ 20989/20990 ਦੇ ਕੁਝ ਫੇਰੇ ਚੰਡੀਗੜ੍ਹ ਦੀ ਬਜਾਏ ਅੰਬਾਲਾ ਤੋਂ ਸ਼ੁਰੂ ਜਾਂ ਉੱਥੇ ਹੀ ਖ਼ਤਮ ਹੋਣਗੇ। 14615/14616 ਦੇ ਕੁਝ ਫੇਰੇ ਬਦਲੇ ਰੂਟ ਰਾਹੀਂ ਚੱਲਣਗੇ।