Big Breaking: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, “ਅਮ੍ਰਿਤਪਾਲ” ਪੰਜਾਬ ਲਿਆਂਦਾ
ਗੈਂਗਸਟਰਾਂ ਖ਼ਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਵੱਡੀ ਕਾਮਯਾਬੀ, ਅਮ੍ਰਿਤ ਦਾਲਮ ਪੰਜਾਬ ਲਿਆਂਦਾ
ਚੰਡੀਗੜ੍ਹ 12 ਸਤੰਬਰ 2026:
ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜੱਗੂ ਭਗਵਾਨਪੁਰੀਆ ਗੈਂਗ ਨਾਲ ਕਥਿਤ ਤੌਰ ’ਤੇ ਜੁੜੇ ਅਮ੍ਰਿਤ ਦਾਲਮ ਉਰਫ਼ ਅਮ੍ਰਿਤਪਾਲ ਸਿੰਘ ਨੂੰ ਮੋਲਦੋਵਾ ਤੋਂ ਭਾਰਤ ਲਿਆਂਦਾ ਗਿਆ ਹੈ।
ਪੰਜਾਬ ਪੁਲਿਸ ਦੀ OFTEC ਟੀਮ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ। ਪੁਲਿਸ ਮੁਤਾਬਕ ਅਮ੍ਰਿਤ ਦਾਲਮ ਅਕਤੂਬਰ 2024 ਵਿੱਚ ਕਥਿਤ ਤੌਰ ’ਤੇ ਫਰਜ਼ੀ ਪਾਸਪੋਰਟ ਰਾਹੀਂ ਭਾਰਤ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ AGTF ਅਤੇ OFTEC ਵੱਲੋਂ ਕਰੀਬ ਛੇ ਮਹੀਨੇ ਤੱਕ ‘ਆਪਰੇਸ਼ਨ ਈਸਟਰਨ ਰੀਚ’ ਚਲਾਇਆ ਗਿਆ।
ਪੁਲਿਸ ਟੀਮ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਸੀ। ਇਸ ਕਾਰਵਾਈ ਤੋਂ ਬਾਅਦ ਮੋਲਦੋਵਾ ਦੇ ਓਟਾਚੀ ਬਾਰਡਰ ਕ੍ਰਾਸਿੰਗ ’ਤੇ ਅਮ੍ਰਿਤ ਦਾਲਮ ਨੂੰ ਹਿਰਾਸਤ ਵਿੱਚ ਲਿਆ ਗਿਆ।
ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਨੇ 11 ਸਤੰਬਰ ਨੂੰ ਮੋਲਦੋਵਾ ਏਅਰਪੋਰਟ ’ਤੇ ਉਸ ਨੂੰ ਆਪਣੀ ਕਸਟਡੀ ਵਿੱਚ ਲਿਆ ਅਤੇ ਭਾਰਤ ਲਿਆਂਦਾ। ਪੁਲਿਸ ਅਨੁਸਾਰ ਅਮ੍ਰਿਤ ਦਾਲਮ ਖ਼ਿਲਾਫ਼ ਕਤਲ, ਆਰਮਜ਼ ਐਕਟ, NDPS, UAPA ਅਤੇ ਜਬਰੀ ਵਸੂਲੀ ਸਮੇਤ 21 ਅਪਰਾਧਿਕ ਮਾਮਲੇ ਦਰਜ ਹਨ।







