BRICS ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਅੱਤਵਾਦੀ ਫੰਡਿੰਗ ਰੋਕਣ ’ਤੇ ਜ਼ੋਰ

Top Trending News ਰਾਸ਼ਟਰੀ

  • BRICS ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਅੱਤਵਾਦੀ ਫੰਡਿੰਗ ਰੋਕਣ ’ਤੇ ਜ਼ੋਰ

ਨਵੀਂ ਦਿੱਲੀ, 12 ਸਤੰਬਰ (ਦੇਸ਼ ਕਲਿੱਕ ਬਿਊਰੋ): ਰੂਸ ਅਤੇ ਚੀਨ ਸਮੇਤ BRICS ਦੇਸ਼ਾਂ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਸਾਂਝੇ ਬਿਆਨ ਵਿੱਚ ਮੈਂਬਰ ਦੇਸ਼ਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਮਿਲ ਕੇ ਕਾਰਵਾਈ ਕੀਤੀ ਜਾਵੇਗੀ।

BRICS ਦੇਸ਼ਾਂ ਨੇ ਅੱਤਵਾਦੀਆਂ ਤੱਕ ਪਹੁੰਚਣ ਵਾਲੀ ਵਿੱਤੀ ਮਦਦ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ’ਤੇ ਵੀ ਸਹਿਮਤੀ ਜਤਾਈ ਹੈ।

ਇਹ ਸਾਂਝਾ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਬਣਿਆ ਹੋਇਆ ਹੈ ਅਤੇ ਈਰਾਨ, ਸਾਊਦੀ ਅਰਬ ਅਤੇ ਯੂਏਈ ਸਮੇਤ ਕੁਝ ਮੈਂਬਰ ਦੇਸ਼ਾਂ ਦੇ ਕਈ ਮੁੱਦਿਆਂ ’ਤੇ ਵੱਖ-ਵੱਖ ਰੁਖ ਹਨ।

ਭਾਰਤ ਨੇ ਮੈਂਬਰ ਦੇਸ਼ਾਂ ਵਿਚਾਲੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਦੂਰ ਕਰਨ ਅਤੇ ਸਾਂਝੀ ਸਹਿਮਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਂਝੇ ਬਿਆਨ ਵਿੱਚ ਅੱਤਵਾਦ ਨਾਲ ਨਜਿੱਠਣ ਲਈ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ।