ਅਕਾਲੀ ਦਲ ਨੂੰ ਝਟਕਾ! ਸਾਬਕਾ MLA ਰਣਜੀਤ ਸਿੰਘ ਛੱਜਲਵੱਡੀ AAP ’ਚ ਸ਼ਾਮਲ

Top Trending News ਪੰਜਾਬ

 

ਅਕਾਲੀ ਦਲ ਨੂੰ ਝਟਕਾ! ਸਾਬਕਾ MLA ਰਣਜੀਤ ਸਿੰਘ ਛੱਜਲਵੱਡੀ AAP ’ਚ ਸ਼ਾਮਲ

ਚੰਡੀਗੜ੍ਹ, 19 ਸਤੰਬਰ: ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਝਟਕਾ ਲੱਗਿਆ, ਜਦੋਂ ਹਲਕਾ ਬਾਬਾ ਬਕਾਲਾ ਤੋਂ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਸੀਨੀਅਰ ਆਗੂ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ।

ਰਣਜੀਤ ਸਿੰਘ ਛੱਜਲਵੱਡੀ ਦੇ ਨਾਲ ਉਨ੍ਹਾਂ ਦੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਨੇ ਵੀ ‘ਆਪ’ ਦਾ ਪੱਲਾ ਫੜ ਲਿਆ ਹੈ। ਸਤਿੰਦਰਜੀਤ ਸਿੰਘ ਅਕਾਲੀ ਦਲ (ਪੁਨਰ ਸੁਰਜੀਤ) ਦੇ ਬਾਬਾ ਬਕਾਲਾ ਹਲਕੇ ਦੇ ਮੌਜੂਦਾ ਇੰਚਾਰਜ ਵਜੋਂ ਕੰਮ ਕਰ ਰਹੇ ਸਨ। ਦੋਵਾਂ ਆਗੂਆਂ ਨੇ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੇ ਦੋਵਾਂ ਆਗੂਆਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਛੱਜਲਵੱਡੀ ਪਰਿਵਾਰ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਰਣਜੀਤ ਸਿੰਘ ਛੱਜਲਵੱਡੀ ਦੇ ਸਿਆਸੀ ਤਜਰਬੇ ਅਤੇ ਬਾਬਾ ਬਕਾਲਾ ਹਲਕੇ ਵਿੱਚ ਪਰਿਵਾਰ ਦੀ ਪਕੜ ਨੂੰ ਦੇਖਦਿਆਂ ਇਸ ਸ਼ਮੂਲੀਅਤ ਨੂੰ ‘ਆਪ’ ਲਈ ਸਥਾਨਕ ਪੱਧਰ ’ਤੇ ਅਹਿਮ ਸਿਆਸੀ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।