- e-KYC ਨਹੀਂ ਤਾਂ LPG ਸਿਲੰਡਰ ’ਤੇ ਨਹੀਂ ਮਿਲੇਗੀ ਸਬਸਿਡੀ
- 1 ਅਕਤੂਬਰ ਤੋਂ ਨਵਾਂ ਨਿਯਮ ਲਾਗੂ; ਘਰ ਬੈਠੇ ਮੋਬਾਈਲ ਐਪ ਰਾਹੀਂ ਕਰ ਸਕੋਗੇ e-KYC
ਨਵੀਂ ਦਿੱਲੀ, 20 ਸਤੰਬਰ (ਦੇਸ਼ ਕਲਿੱਕ ਬਿਊਰੋ): ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਘਰੇਲੂ LPG ਗਾਹਕਾਂ ਲਈ e-KYC ਸਬੰਧੀ ਨਵਾਂ ਹੁਕਮ ਜਾਰੀ ਕੀਤਾ ਹੈ। 1 ਅਕਤੂਬਰ ਤੋਂ ਸਬਸਿਡੀ ਵਾਲੇ LPG ਸਿਲੰਡਰ ਦੀ ਬੁਕਿੰਗ ਜਾਰੀ ਰੱਖਣ ਲਈ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਯਾਨੀ e-KYC ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ e-KYC ਨਹੀਂ ਕਰਵਾਈ ਗਈ ਤਾਂ ਸਿਲੰਡਰ ’ਤੇ ਮਿਲਣ ਵਾਲੀ 210 ਰੁਪਏ ਦੀ ਸਬਸਿਡੀ ਨਹੀਂ ਮਿਲੇਗੀ।
ਪੈਟਰੋਲੀਅਮ ਮੰਤਰਾਲੇ ਮੁਤਾਬਕ ਇਹ ਕਦਮ ਫਰਜ਼ੀ LPG ਕਨੈਕਸ਼ਨਾਂ ਨੂੰ ਰੋਕਣ ਅਤੇ ਸਬਸਿਡੀ ਦਾ ਲਾਭ ਸਹੀ ਘਰੇਲੂ ਪਰਿਵਾਰਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ।
ਘਰ ਬੈਠੇ ਮੋਬਾਈਲ ਐਪ ਰਾਹੀਂ e-KYC
ਗਾਹਕ ਆਪਣੇ ਮੋਬਾਈਲ ਤੋਂ LPG ਕੰਪਨੀ ਦੀ ਐਪ ਰਾਹੀਂ e-KYC ਕਰ ਸਕਣਗੇ। ਇਸ ਪ੍ਰਕਿਰਿਆ ਵਿੱਚ ਆਧਾਰ ਆਧਾਰਿਤ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਕੀਤੀ ਜਾਵੇਗੀ। ਸਰਕਾਰ ਦਾ ਮਕਸਦ ਗਾਹਕਾਂ ਨੂੰ ਬਿਨਾਂ ਦਫ਼ਤਰ ਜਾਂ ਏਜੰਸੀ ਦੇ ਚੱਕਰ ਲਗਾਏ e-KYC ਦੀ ਸਹੂਲਤ ਦੇਣਾ ਹੈ।








