ਜਬਰ ਜਨਾਹ ਦੇ ਮਾਮਲੇ ਤੋਂ ਬਾਅਦ ਕੈਨੇਡਾ ਪਹੁੰਚੇ ਅਕਾਲੀ ਆਗੂ ਚਾਵਲਾ ਸਰੀ ’ਚ ਨਜ਼ਰ ਆਉਣ ਦਾ ਦਾਅਵਾ
ਸਰੀ 21 ਸਤੰਬਰ 2026
ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਕੈਨੇਡਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ’ਤੇ ਸਰੀ ਸ਼ਹਿਰ ਵਿੱਚ ਵੇਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਚਾਵਲਾ ਨੂੰ ਜਾਣਨ ਵਾਲੇ ਕੁਝ ਸੂਤਰਾਂ ਮੁਤਾਬਕ ਉਹ ਆਪਣੀ ਪਛਾਣ ਲੁਕਾਉਣ ਲਈ ਵੱਡੇ ਆਕਾਰ ਦਾ ਡਾਕਟਰੀ ਮਾਸਕ ਪਾ ਕੇ ਜਨਤਕ ਥਾਵਾਂ ’ਤੇ ਵਿਚਰ ਰਹੇ ਹਨ। ਇੱਕ ਸੂਤਰ ਨੇ ਦਾਅਵਾ ਕੀਤਾ ਕਿ ਉਸ ਨੇ ਸਰੀ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਇੱਕ ਵਿਅਕਤੀ ਨੂੰ ਕਾਰ ਵਿੱਚੋਂ ਉਤਰ ਕੇ ਗੁਰਦੁਆਰਾ ਸਾਹਿਬ ਵੱਲ ਜਾਂਦੇ ਵੇਖਿਆ।
ਸੂਤਰ ਅਨੁਸਾਰ ਵਿਅਕਤੀ ਦੀ ਤੋਰ ਅਤੇ ਚਾਲ-ਢਾਲ ਤੋਂ ਉਸ ਨੂੰ ਚਾਵਲਾ ਹੋਣ ਦਾ ਅਨੁਮਾਨ ਹੋਇਆ। ਜਦੋਂ ਨੇੜੇ ਪਹੁੰਚ ਕੇ ਉਸ ਨੇ ਨਾਂ ਲੈ ਕੇ ‘ਸਤਿ ਸ੍ਰੀ ਅਕਾਲ’ ਬੁਲਾਈ ਤਾਂ ਉਕਤ ਵਿਅਕਤੀ ਨੇ ਕਥਿਤ ਤੌਰ ’ਤੇ ਤੇਜ਼ੀ ਨਾਲ ਕਦਮ ਵਧਾਉਂਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਪਿਛਲੇ ਰਸਤੇ ਵੱਲ ਰੁਖ ਕਰ ਲਿਆ।
ਹਾਲਾਂਕਿ, ਚਾਵਲਾ ਦੀ ਮੌਜੂਦਗੀ ਸਬੰਧੀ ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ ਹੈ।








