- ਪੱਤਰਕਾਰ, ਲੇਖਕ, ਸੰਪਾਦਕ ਅਤੇ ਰਾਜਨੀਤਕ-ਸਮਾਜਿਕ ਕਾਰਕੁਨ ਚੰਦ ਫਤਿਹਪੁਰੀ ਦੇ ਵਿਛੋੜੇ ਨਾਲ ਸਮਾਜ ਸੰਵੇਦਨਸ਼ੀਲ ਇਨਸਾਨ ਅਤੇ ਸੁਹਿਰਦ ਤੇ ਬੇਬਾਕ ਪੱਤਰਕਾਰ ਤੋਂ ਹੋਇਆ ਵਾਂਝਾ – ਇਪਟਾ
- ਫਤਿਹਪੁਰੀ ਹੋਰੀਂ ਲੋਕਾਂ ਦੇ ਦੁੱਖ-ਦਰਦ, ਹੱਕਾਂ ਅਤੇ ਸਮਾਜਿਕ ਅਤੇ ਰਾਜਨੀਤਿਕ ਸਰੋਕਾਰਾਂ ਨਾਲ ਜੁੜੇ ਉਭਾਰਨ ਵਾਲੇ ਚੌਣਵੇਂ ਪੱਤਰਕਾਰ ਵਿੱਚ ਸ਼ਾਮਿਲ ਸਨ -ਸੰਜੀਵਨ
ਚੰਡੀਗੜ੍ਹ, 22 ਸਤੰਬਰ (ਦੇਸ਼ ਕਲਿੱਕ ਬਿਊਰੋ): ਇਪਟਾ, ਪੰਜਾਬ ਨੇ ਕਿਹਾ ਹੈ ਕਿ ਪੱਤਰਕਾਰ, ਲੇਖਕ, ਸੰਪਾਦਕ ਅਤੇ ਰਾਜਨੀਤਕ-ਸਮਾਜਿਕ ਕਾਰਕੁਨ ਚੰਦ ਫਤਿਹਪੁਰੀ ਦੇ ਵਿਛੋੜੇ ਨਾਲ ਸਮਾਜ ਸੰਵੇਦਨਸ਼ੀਲ ਇਨਸਾਨ ਅਤੇ ਸੁਹਿਰਦ ਤੇ ਬੇਬਾਕ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ ।ਇਪਟਾ ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਚੰਦ ਫਤਿਹਪੁਰੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਿਆਂ ਬਾਰੇ ਨਵਾਂ ਜ਼ਮਾਨਾ ਅਖ਼ਬਾਰ ਵਿਚ ਲਾਗਤਾਰ ਲੇਖ ਅਤੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਸਨ। ਉਨ੍ਹਾਂ ਦੀਆਂ ਲਿਖਤਾਂ ਵਿੱਚ ਅਕਸਰ ਮੌਜੂਦਾ ਹਕੂਮਤੀ ਨੀਤੀਆਂ, ਬੇਰੁਜ਼ਗਾਰੀ, ਭੁੱਖਮਰੀ ਅਤੇ ਜਮਹੂਰੀ ਹੱਕਾਂ ਦੀ ਰਾਖੀ ਵਰਗੇ ਵਿਸ਼ੇ ਪ੍ਰਮੁੱਖ ਹੁੰਦੇ ਸਨ।ਉਹ ਲੋਕਾਂ ਦੇ ਦੁੱਖ-ਦਰਦ, ਹੱਕਾਂ ਅਤੇ ਸਮਾਜਿਕ ਅਤੇ ਰਾਜਨੀਤਿਕ ਸਰੋਕਾਰਾਂ ਨਾਲ ਜੁੜੇ ਉਭਾਰਨ ਵਾਲੇ ਚੌਣਵੇਂ ਪੱਤਰਕਾਰ ਵਿੱਚ ਸ਼ਾਮਿਲ ਸਨ ।
ਇਪਟਾ, ਪੰਜਾਬ ਦੇ ਜਨਰਲ ਸੱੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕਮਲਨੈਣ ਸਿੰਘ ਸੇਖੋਂ, ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਗੁਰਦਿਆਲ ਨਿਰਮਾਣ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਬਿੱਟੂ ਔਲਖ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੱੁਕੂ’, ਨਰਦਿੰਰ ਨਸਰੀਨ, ਗੁਰਵਿੰਦਰ ਬਾਕਰਪੁਰੀਆ ਅਤੇ ਰਿੱਤੂਰਾਗ ਨੇ ਚੰਦ ਫਤਿਹਪੁਰੀ ਹੋਰਾਂ ਦੀ ਦੇਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਕਿਹਾ ਕਿ ਉਹ ਪੰਜਾਬੀ ਪੱਤਰਕਾਰੀ, ਲੇਖਣੀ ਅਤੇ ਖੱਬੀ ਲਹਿਰ ਨਾਲ ਤਕਰੀਬਨ ਢਾਈ ਦਹਾਕੇ ਤੱਕ ਜੁੜੇ ਰਹੇ।








