ਵੰਦੇ ਮਾਤਰਮ ਗਾਉਣ ਤੋਂ ਧਾਰਮਿਕ ਕਾਰਨਾਂ ਕਰਕੇ ਇਨਕਾਰ ’ਤੇ ਸਜ਼ਾ ਨਹੀਂ: ਸੁਪਰੀਮ ਕੋਰਟ

Top Trending News ਦਿੱਲੀ ਰਾਸ਼ਟਰੀ

 

ਵੰਦੇ ਮਾਤਰਮ ਗਾਉਣ ਤੋਂ ਧਾਰਮਿਕ ਕਾਰਨਾਂ ਕਰਕੇ ਇਨਕਾਰ ’ਤੇ ਸਜ਼ਾ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ 23 ਸਤੰਬਰ 2026

ਸੁਪਰੀਮ ਕੋਰਟ ਨੇ ‘ਵੰਦੇ ਮਾਤਰਮ’ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੋਈ ਵਿਅਕਤੀ ਆਪਣੀ ਅੰਤਰਆਤਮਾ ਜਾਂ ਧਾਰਮਿਕ ਵਿਸ਼ਵਾਸਾਂ ਦੇ ਆਧਾਰ ’ਤੇ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਅਪਰਾਧਿਕ ਕਾਰਵਾਈ ਨਹੀਂ ਹੋਣੀ ਚਾਹੀਦੀ।

ਅਦਾਲਤ ਨੇ ਕੇਂਦਰ ਸਰਕਾਰ ਨੂੰ 1986 ਦੇ ਉਸ ਫ਼ੈਸਲੇ ਨੂੰ ਵੀ ਧਿਆਨ ਵਿੱਚ ਰੱਖਣ ਲਈ ਕਿਹਾ, ਜਿਸ ਵਿੱਚ ਰਾਸ਼ਟਰੀ ਗਾਨ ਨਾ ਗਾਉਣ ਵਾਲੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਗਈ ਸੀ।

ਇਹ ਮਾਮਲਾ ਕਰਨਾਟਕ ਸੰਗੀਤ ਦੇ ਪ੍ਰਸਿੱਧ ਗਾਇਕ ਟੀ.ਐੱਮ. ਕ੍ਰਿਸ਼ਨਾ ਵੱਲੋਂ ਦਾਇਰ ਪਟੀਸ਼ਨ ਨਾਲ ਸਬੰਧਤ ਹੈ। ਪਟੀਸ਼ਨ ਵਿੱਚ ‘ਵੰਦੇ ਮਾਤਰਮ’ ਦੇ ਸਾਰੇ ਛੇ ਬੰਦ ਗਾਉਣ ਨੂੰ ਲਾਜ਼ਮੀ ਬਣਾਉਣ ਵਾਲੀ 2026 ਦੀ ਕਾਨੂੰਨੀ ਵਿਵਸਥਾ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ।

ਪਟੀਸ਼ਨਕਰਤਾ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਗੀਤ ਦੇ ਆਖ਼ਰੀ ਚਾਰ ਬੰਦਾਂ ਦੀਆਂ ਕੁਝ ਧਾਰਮਿਕ ਧਾਰਣਾਵਾਂ ਦੇਸ਼ ਦੇ ਧਰਮਨਿਰਪੱਖ ਸਰੂਪ ਨਾਲ ਸਬੰਧਤ ਸਵਾਲ ਖੜ੍ਹੇ ਕਰਦੀਆਂ ਹਨ। ਮਾਮਲੇ ਦੀ ਸੁਣਵਾਈ ਮੁੱਖ ਨਿਆਂਧੀਸ਼ ਸੂਰਿਆ ਕਾਂਤ, ਨਿਆਂਮੂਰਤੀ ਜੌਯਮਾਲਿਆ ਬਾਗਚੀ ਅਤੇ ਨਿਆਂਮੂਰਤੀ ਵੀ. ਮੋਹਨਾ ਦੀ ਪੀਠ ਨੇ ਕੀਤੀ।