SBI ਕਲਰਕ ਭਰਤੀ! ਪ੍ਰੀਖਿਆ ਲਈ Admit Card ਜਾਰੀ, 26 ਅਤੇ 27 ਸਤੰਬਰ ਨੂੰ ਹੋਵੇਗੀ ਪ੍ਰੀਖਿਆ

Top Trending News ਦਿੱਲੀ ਰਾਸ਼ਟਰੀ

 

SBI ਕਲਰਕ ਭਰਤੀ! ਪ੍ਰੀਖਿਆ ਲਈ Admit Card ਜਾਰੀ, 26 ਅਤੇ 27 ਸਤੰਬਰ ਨੂੰ ਹੋਵੇਗੀ ਪ੍ਰੀਖਿਆ

ਨਵੀਂ ਦਿੱਲੀ 23 ਸਤੰਬਰ 2026

ਬੈਂਕਿੰਗ ਖੇਤਰ ਵਿੱਚ ਨੌਕਰੀ ਦੀ ਤਿਆਰੀ ਕਰ ਰਹੇ ਦੇਸ਼ ਭਰ ਦੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਜੂਨੀਅਰ ਐਸੋਸੀਏਟ (ਕਲਰਕ) ਭਰਤੀ ਪ੍ਰੀਖਿਆ-2026 ਦੀ ਮੁੱਢਲੀ ਪ੍ਰੀਖਿਆ ਲਈ Admit Card ਜਾਰੀ ਕਰ ਦਿੱਤਾ ਹੈ। ਉਮੀਦਵਾਰ ਆਪਣਾ Admit Card ਐਸਬੀਆਈ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ।

ਨਿਯਮਤ ਅਸਾਮੀਆਂ ਲਈ ਮੁੱਢਲੀ ਪ੍ਰੀਖਿਆ 26 ਅਤੇ 27 ਸਤੰਬਰ 2026 ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਆਨਲਾਈਨ ਢੰਗ ਨਾਲ ਕਰਵਾਈ ਜਾਵੇਗੀ। ਐਸਬੀਆਈ ਵੱਲੋਂ ਇਸ ਭਰਤੀ ਤਹਿਤ ਕੁੱਲ 9,766 ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 7,680 ਨਿਯਮਤ ਅਤੇ 2,086 ਬਕਾਇਆ ਅਸਾਮੀਆਂ ਸ਼ਾਮਲ ਹਨ। ਬਕਾਇਆ ਅਸਾਮੀਆਂ ਲਈ ਪ੍ਰੀਖਿਆ 16 ਸਤੰਬਰ ਨੂੰ ਕਰਵਾਈ ਜਾ ਚੁੱਕੀ ਹੈ।

Admit Card 21 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਉਮੀਦਵਾਰ ਐਸਬੀਆਈ ਦੀ ਅਧਿਕਾਰਤ ਕਰੀਅਰ ਵੈੱਬਸਾਈਟ ’ਤੇ ਜਾ ਕੇ ‘ਜੂਨੀਅਰ ਐਸੋਸੀਏਟ ਭਰਤੀ’ ਭਾਗ ਵਿੱਚੋਂ ‘ਡਾਊਨਲੋਡ ਪ੍ਰੀਲਿਮਜ਼ ਕਾਲ ਲੈਟਰ’ ਵਿਕਲਪ ਚੁਣ ਕੇ ਰਜਿਸਟ੍ਰੇਸ਼ਨ ਨੰਬਰ ਜਾਂ ਰੋਲ ਨੰਬਰ ਅਤੇ ਜਨਮ ਮਿਤੀ/ਪਾਸਵਰਡ ਦਰਜ ਕਰਕੇ Admit Card ਡਾਊਨਲੋਡ ਕਰ ਸਕਦੇ ਹਨ। ਐਸਬੀਆਈ ਦਾਖ਼ਲਾ ਪੱਤਰ ਡਾਕ ਰਾਹੀਂ ਨਹੀਂ ਭੇਜਦਾ।