ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ ਦਾ ਇੰਗਲੈਂਡ ’ਚ ਦਿਹਾਂਤ

Top Trending News ਕੌਮਾਂਤਰੀ ਖੇਡਾਂ ਪੰਜਾਬ

 

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਹਿਲ ਸਿੰਘ ਟਹਿਲਾ ਦਾ ਇੰਗਲੈਂਡ ’ਚ ਦਿਹਾਂਤ

ਨਵਾਂਸ਼ਹਿਰ, 28 ਸਤੰਬਰ 2026: ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸੰਧਵਾਂ ਦੇ ਜੰਮਪਲ ਅਤੇ ਆਪਣੇ ਸਮੇਂ ਦੇ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਹਿਲ ਸਿੰਘ ‘ਟਹਿਲਾ’ ਪੁੱਤਰ ਸਵਰਗੀ ਬਖਸ਼ੀਸ਼ ਸਿੰਘ ਦਾ ਇੰਗਲੈਂਡ ਵਿੱਚ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਟਹਿਲ ਸਿੰਘ ਟਹਿਲਾ ਨੇ ਆਪਣੇ ਖੇਡ ਕਰੀਅਰ ਦੌਰਾਨ ਕਬੱਡੀ ਦੇ ਮੈਦਾਨਾਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਕਬੱਡੀ ਪ੍ਰੇਮੀਆਂ ਵਿੱਚ ਵਿਸ਼ੇਸ਼ ਪਛਾਣ ਬਣਾਈ। ਉਨ੍ਹਾਂ ਦੇ ਦਿਹਾਂਤ ’ਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਦੁੱਖ ਦੀ ਘੜੀ ਵਿੱਚ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਵਿਧਾਇਕ ਬੰਗਾ ਮੋਹਣ ਸਿੰਘ ਚੌਧਰੀ, ਮੀਨਾ ਸੂੰਢ, ਵੇਟਲਿਫਟਰ ਤਾਰਾ ਸਿੰਘ ਸੂੰਢ, ਪ੍ਰਧਾਨ ਅਮਰੀਕ ਸਿੰਘ ਸੰਧੂ, ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਫੁੰਮਣ ਸਿੰਘ ਸੰਧੂ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ, ਸਾਬਕਾ ਥਾਣੇਦਾਰ ਮਲਕੀਤ ਸਿੰਘ ਸੰਧੂ, ਸਮਾਜ ਸੇਵੀ ਕਸ਼ਮੀਰ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਸੰਧੂ ਸਮੇਤ ਹੋਰਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।