BREAKING- ਪੰਜਾਬ ਬੰਦ ਦੇ ਸਮਰਥਨ ’ਚ ਚੰਡੀਗੜ੍ਹ ਦੇ ਵਕੀਲਾਂ ਦਾ ਵੱਡਾ ਐਲਾਨ, ਅੱਜ ਅਦਾਲਤਾਂ ’ਚ ਨਹੀਂ ਕਰਨਗੇ ਕੰਮ
ਚੰਡੀਗੜ੍ਹ, 15 ਅਕਤੂਬਰ 2026: ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਚੰਡੀਗੜ੍ਹ ਨੇ ਅੱਜ 15 ਅਕਤੂਬਰ ਨੂੰ ‘ਨੋ ਵਰਕ ਡੇਅ’ ਮਨਾਉਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੀ ਕਾਰਜਕਾਰੀ ਬਾਡੀ ਦੀ ਹੋਈ ਐਮਰਜੈਂਸੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ।
ਐਸੋਸੀਏਸ਼ਨ ਵੱਲੋਂ ਜਾਰੀ ਮਤੇ ਅਨੁਸਾਰ, ਵਕੀਲਾਂ ਨੇ ਇਹ ਫੈਸਲਾ ਪ੍ਰਸਤਾਵਿਤ ਪੰਜਾਬ ਬੰਦ ਦੇ ਸਬੰਧ ਵਿੱਚ ਅਤੇ ਹਾਲ ਹੀ ਵਿੱਚ ਨਵੀਂ ਦਿੱਲੀ ਸਥਿਤ ਸੁਪਰੀਮ ਕੋਰਟ ਆਫ਼ ਇੰਡੀਆ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਵਕੀਲਾਂ ਨਾਲ ਕਥਿਤ ਤੌਰ ’ਤੇ ਹੋਏ ਅਪਮਾਨਜਨਕ ਵਿਵਹਾਰ ਅਤੇ ਮਾੜੇ ਸਲੂਕ ਦੇ ਵਿਰੋਧ ਵਿੱਚ ਲਿਆ ਹੈ।







