ਟਵੇਰਾ ਗੱਡੀ ਹੋਈ ਚੋਰੀ, ਵਾਰਦਾਤ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ

Top Trending News ਪੰਜਾਬ
  • ਟਵੇਰਾ ਗੱਡੀ ਹੋਈ ਚੋਰੀ, ਵਾਰਦਾਤ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ

ਮੋਰਿੰਡਾ 18 ਅਕਤੂਬਰ (ਭਟੋਆ): ਮੋਰਿੰਡਾ ਦੇ ਵਾਰਡ ਨੰਬਰ 13 ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੀ ਗਲੀ ਵਿਚੋ ਬੀਤੀ ਰਾਤ ਚੋਰ ਇੱਕ ਟਵੇਰਾ ਗੱਡੀ ਚੋਰੀ ਕਰਕੇ ਲੈ ਜਾਣ ਵਿੱਚ ਸਫਲ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟਵੇਰਾ ਗੱਡੀ ਨੰਬਰ ਪੀਬੀ 65 ਏ ਵਾਈ- 9243 ਰਾਂਹੀ ਇੱਕ ਸਕੁਲ ਦੇ ਸਟਾਫ ਨੂੰ ਸਕੂਲ ਛੱਡਣ ਤੇ ਲਿਆਉਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਪ੍ਰੰਤੂ ਇਸ ਵਾਰਡ ਵਿਚ ਸੀਵਰੇਜ ਬੋਰਡ ਵੱਲੋ ਪਾਈਪਲਾਇਨ ਵਿਛਾਉਣ ਉਪਰੰਤ ਪੁੱਟੀਆਂ ਗਈਆਂ ਗਲੀਆਂ ਤੇ ਸੜਕਾਂ ਤੇ ਪਿਛਲੇ ਚਾਰ ਮਹੀਨਿਆਂ ਤੋ ਇੰਟਰਲਾਕਿੰਗ ਦਾ ਕੰਮ ਨਾ ਕਰਨ ਕਾਰਨ ਉਸ ਸਮੇਤ ਬਾਕੀ ਗਲੀ / ਵਾਰਡ ਵਾਲੇ ਵੀ ਆਪੋ ਆਪਣੀਆਂ ਗੱਡੀਆਂ / ਕਾਰਾਂ ਨੂੰ ਬਾਹਰ ਗਲੀ ਵਿੱਚ ਹੀ ਖੜੀਆਂ ਕਰਦੇ ਆ ਰਹੇ ਹਨ।

ਲਵਪ੍ਰੀਤ ਸਿੰਘ ਨੇ ਦੱਸਿਆ ਕਿ ਰੋਜਾਨਾ ਵਾਂਗ ਹੀ ਉਸਨੇ ਵੀ ਸ਼ਾਮ ਸਮੇਂ ਆਪਣੀ ਗੱਡ ਗਲੀ ਵਿੱਚ ਖੜੀ ਕੀਤੀ ਸੀ , ਜਿੱਥੋਂ ਚੋਰਾਂ ਵੱਲੋਂ ਰਾਤੀ ਇੱਕ ਅਤੇ ਦੋ ਵਜੇ ਦੇ ਵਿਚਕਾਰ ਉਸ ਦੀ ਗੱਡੀ ਨੂੰ ਚੋਰੀ ਕਰ ਲਿਆ ਗਿਆ। ਲਵਪ੍ਰੀਤ ਸਿੰਘ ਅਨੁਸਾਰ ਚੋਰੀ ਦੀ ਇਹ ਵਾਰਦਾਤ ਨਾਲ ਲੱਗਦੇ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਅਨੁਸਾਰ ਚੋਰ ਇੱਕ ਜੈਨ ਕਾਰ ਵਿੱਚ ਆਉਂਦੇ ਹਨ ਅਤੇ ਉਸਦੀ ਗੱਡੀ ਚੋਰੀ ਕਰਕੇ ਬਸੀ ਪਠਾਣਾ ਵੱਲ ਲੈ ਜਾਂਦੇ ਹਨ ਜਦਕਿ ਚੋਰ ਜੈਨ ਕਾਰ ਵਿੱਚ ਸਵਾਰ ਹੋ ਕੇ ਕਾਈਨੋਰ ਚੌਂਕ ਵੱਲ ਫਰਾਰ ਹੋ ਜਾਂਦੇ ਹਨ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਹਿਰੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਉੱਧਰ ਜਦੋ ਇਸ ਸਬੰਧੀ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਦੱਸਿਆ ਕਿ ਲਵਪ੍ਰੀਤ ਸਿੰਘ ਦੀ ਸ਼ਿਕਾਇਤ ਪੁਲਿਸ ਨੂੰ ਮਿਲ ਚੁੱਕੀ ਹੈ।ਜਿਸ ਉਪਰੰਤ ਪੁਲਿਸ ਵੱਲੋ ਆਸਪਾਸ ਤੇ ਬਸੀ ਪਠਾਣਾਂ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।