ਵੱਡੀ ਖ਼ਬਰ: ਸਾਊਦੀ ਅਰਬ ’ਚ ਸੁਰੱਖਿਆ ਹਾਲਾਤਾਂ ਦਰਮਿਆਨ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਦੀਆਂ ਫਲਾਈਟਾਂ ਰੱਦ

Top Trending News ਕੌਮਾਂਤਰੀ

 

ਵੱਡੀ ਖ਼ਬਰ: ਸਾਊਦੀ ਅਰਬ ’ਚ ਸੁਰੱਖਿਆ ਹਾਲਾਤਾਂ ਦਰਮਿਆਨ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਦੀਆਂ ਫਲਾਈਟਾਂ ਰੱਦ

ਰਿਆਦ, ਦਮਾਮ ਅਤੇ ਜੇਦਾਹ ਜਾਣ ਵਾਲੇ ਯਾਤਰੀਆਂ ਨੂੰ ਝਟਕਾ, ਵੱਖ-ਵੱਖ ਤਰੀਕਾਂ ਤੱਕ ਉਡਾਣਾਂ ਰਹਿਣਗੀਆਂ ਮੁਅੱਤਲ

ਨਵੀਂ ਦਿੱਲੀ 25 ਅਕਤੂਬਰ 2026

ਸਾਊਦੀ ਅਰਬ ਵਿੱਚ ਹੂਤੀ ਬਾਗੀਆਂ ਦੇ ਹਮਲਿਆਂ ਦਰਮਿਆਨ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਗਰੁੱਪ, ਇੰਡੀਗੋ ਅਤੇ ਅਕਾਸਾ ਏਅਰ ਨੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਵੱਖ-ਵੱਖ ਮੰਜ਼ਿਲਾਂ ਲਈ ਉਡਾਣਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਸਾਊਦੀ ਅਰਬ ਜਾਣ ਅਤੇ ਉੱਥੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਵਿੱਚ ਤਬਦੀਲੀ ਕਰਨੀ ਪੈ ਸਕਦੀ ਹੈ।

ਜਾਣਕਾਰੀ ਅਨੁਸਾਰ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਰਿਆਦ ਅਤੇ ਦਮਾਮ ਜਾਣ ਵਾਲੀਆਂ ਉਡਾਣਾਂ 7 ਨਵੰਬਰ 2026 ਤੱਕ ਰੱਦ ਰਹਿਣਗੀਆਂ, ਜਦਕਿ ਜੇਦਾਹ ਲਈ ਉਡਾਣਾਂ 31 ਅਕਤੂਬਰ 2026 ਤੱਕ ਮੁਅੱਤਲ ਕੀਤੀਆਂ ਗਈਆਂ ਹਨ।

ਇਸੇ ਤਰ੍ਹਾਂ, ਇੰਡੀਗੋ ਨੇ ਰਿਆਦ, ਜੇਦਾਹ, ਦਮਾਮ ਅਤੇ ਮਦੀਨਾ ਲਈ ਆਪਣੀਆਂ ਉਡਾਣਾਂ 31 ਅਕਤੂਬਰ ਤੱਕ ਰੱਦ ਕੀਤੀਆਂ ਹਨ। ਦੂਜੇ ਪਾਸੇ, ਅਕਾਸਾ ਏਅਰ ਨੇ ਜੇਦਾਹ ਲਈ ਉਡਾਣਾਂ 10 ਨਵੰਬਰ ਤੱਕ ਅਤੇ ਰਿਆਦ ਲਈ ਉਡਾਣਾਂ 30 ਨਵੰਬਰ 2026 ਤੱਕ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ।

ਏਅਰ ਇੰਡੀਆ ਗਰੁੱਪ ਨੇ ਯਾਤਰੀਆਂ ਨੂੰ ਰਿਫੰਡ ਅਤੇ ਉਡਾਣਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਸਬੰਧਤ ਏਅਰਲਾਈਨ ਤੋਂ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।