10ਵੀਂ ਦੀ ਵਿਦਿਆਰਥਣ ‘ਤੇ ਆਰੀ ਨਾਲ ਜਾਨਲੇਵਾ

Top Trending News ਰਾਸ਼ਟਰੀ
  • 10ਵੀਂ ਦੀ ਵਿਦਿਆਰਥਣ ‘ਤੇ ਆਰੀ ਨਾਲ ਜਾਨਲੇਵਾ

ਨਵੀਂ ਦਿੱਲੀ, 31 ਅਕਤੂਬਰ (ਦੇਸ਼ ਕਲਿੱਕ ਬਿਊਰੋ): ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਸਕੂਲ ਦੀ ਜਮਾਤ ਅੰਦਰ 10ਵੀਂ ਜਮਾਤ ਦੀ ਵਿਦਿਆਰਥਣ ’ਤੇ ਬਿਜਲੀ ਨਾਲ ਚੱਲਣ ਵਾਲੀ ਆਰੀ (ਪਾਵਰ ਚੇਨਸਾਅ) ਨਾਲ ਹਮਲਾ ਕਰ ਦਿੱਤਾ ਗਿਆ। ਸਵੇਰੇ ਕਰੀਬ 10 ਵਜੇ ਵਾਪਰੀ ਇਸ ਘਟਨਾ ਵਿੱਚ ਵਿਦਿਆਰਥਣ ਦਾ ਸੱਜਾ ਹੱਥ ਕੱਟਿਆ ਗਿਆ, ਜਦਕਿ ਉਸ ਦੇ ਚਿਹਰੇ, ਗਰਦਨ ਅਤੇ ਕੰਨ ’ਤੇ ਵੀ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਬਚਾਉਣ ਲਈ ਅੱਗੇ ਆਈ ਇੱਕ ਹੋਰ ਵਿਦਿਆਰਥਣ ਵੀ ਜ਼ਖ਼ਮੀ ਹੋ ਗਈ। ਰਿਪੋਰਟਾਂ ਮੁਤਾਬਕ, ਇੱਕ ਵਿਦਿਆਰਥਣ ਦੀ ਹਾਲਤ ਗੰਭੀਰ ਹੈ।

ਮਜ਼ਦੂਰ ਸਮਝ ਕੇ ਸਕੂਲ ’ਚ ਦਾਖ਼ਲ ਹੋਇਆ ਮੁਲਜ਼ਮ
ਮੀਡੀਆ ਰਿਪੋਰਟਾਂ ਅਨੁਸਾਰ, ਘਟਨਾ ਸਮੇਂ ਜਮਾਤ ਵਿੱਚ ਪੜ੍ਹਾਈ ਚੱਲ ਰਹੀ ਸੀ। ਇਸੇ ਦੌਰਾਨ ਹੇਮੰਤ ਉਰਫ਼ ਡੁੰਮੂ ਉੱਥੇ ਪਹੁੰਚਿਆ ਅਤੇ ਵਿਦਿਆਰਥਣ ’ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਧਰਮਾਵਰਮ ਮੰਡਲ ਦੇ ਨਾਗਲੂਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਜ਼ਖ਼ਮੀ ਵਿਦਿਆਰਥਣਾਂ ਵਿੱਚੋਂ ਇੱਕ ਦਾ ਦੂਰ ਦਾ ਰਿਸ਼ਤੇਦਾਰ ਹੈ। ਸਕੂਲ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਮੁਲਜ਼ਮ ਨੂੰ ਮਜ਼ਦੂਰ ਸਮਝ ਕੇ ਸਕੂਲ ਅੰਦਰ ਦਾਖ਼ਲ ਹੋਣ ਦਿੱਤਾ।

ਵਾਰਦਾਤ ਤੋਂ ਬਾਅਦ ਫ਼ਰਾਰ ਹੋਇਆ ਮੁਲਜ਼ਮ
ਹਮਲੇ ਤੋਂ ਬਾਅਦ ਮੁਲਜ਼ਮ ਸਕੂਲ ਵਿੱਚੋਂ ਫ਼ਰਾਰ ਹੋ ਗਿਆ ਸੀ। ਹਾਲਾਂਕਿ, ਪੁਲਿਸ ਨੇ ਉਸ ਨੂੰ ਧਰਮਾਵਰਮ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।