ਨਾਬਾਲਗ ਬੱਚੇ ਅਰਮਾਨ ਸੰਧੂ ਦੇ ਅਗਵਾ ਤੇ ਕਤਲ ਮਾਮਲੇ ‘ਚ ਦੋ ਨੂੰ ਹੋਈ ਉਮਰ ਕੈਦ

Top Trending News ਪੰਜਾਬ
  • ਨਾਬਾਲਗ ਬੱਚੇ ਅਰਮਾਨ ਸੰਧੂ ਦੇ ਅਗਵਾ ਤੇ ਕਤਲ ਮਾਮਲੇ ‘ਚ ਦੋ ਨੂੰ ਹੋਈ ਉਮਰ ਕੈਦ

ਫਾਜ਼ਿਲਕਾ, 6 ਨਵੰਬਰ (ਦੇਸ਼ ਕਲਿੱਕ ਬਿਊਰੋ): ਅਦਾਲਤ ਅਜੀਤ ਪਾਲ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਫਾਜ਼ਿਲਕਾ ਵੱਲੋਂ ਅੱਜ ਨਾਬਾਲਗ ਬੱਚੇ ਅਰਮਾਨ ਸੰਧੂ ਦੇ ਫਿਰੌਤੀ ਲਈ ਅਗਵਾ ਤੇ ਕਤਲ ਦੇ ਸਨਸਨੀਖੇਜ਼ ਮਾਮਲੇ ਵਿੱਚ ਦੋਸ਼ੀ ਸੁਨੀਲ ਕੁਮਾਰ ਅਤੇ ਪਵਨ ਕੁਮਾਰ ਨੂੰ 5-5 ਲੱਖ ਰੁਪਏ ਜੁਰਮਾਨੇ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਇਹ ਮਾਮਲਾ ਥਾਣਾ ਸਿਟੀ-2, ਅਬੋਹਰ ਵਿਖੇ FIR ਨੰ. 129 ਮਿਤੀ 18.10.2019 ਤਹਿਤ ਦਰਜ ਸੀ।ਦੋਸ਼ੀ ਪਰਿਵਾਰ ਦੇ ਜਾਣ-ਪਛਾਣ ਵਾਲੇ ਸਨ, ਜਿਨ੍ਹਾਂ ਨੇ ਸ਼ਾਮ ਨੂੰ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕਰਕੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਮਿਲਣ ਤੇ ਪਛਾਣ ਹੋ ਜਾਣ ਦੇ ਡਰੋਂ ਦੋਸ਼ੀਆਂ ਨੇ ਬੱਚੇ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਦੱਬ ਦਿੱਤਾ ਸੀ। ਲੋਕਾਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਦੱਸਣ ਤੇ ਦੱਬੀ ਹੋਈ ਲਾਸ਼ ਨੂੰ ਬਰਾਮਦ ਕੀਤਾ ਸੀ।

ਅਭਿਯੋਜਨ ਪੱਖ ਨੇ ਦੋਸ਼ੀਆਂ ਦਾ ਦੋਸ਼ ਸਫਲਤਾਪੂਰਵਕ ਸਾਬਤ ਕਰ ਦਿੱਤਾ ਅਤੇ ਇਸ ਅਨੁਸਾਰ ਮਾਨਯੋਗ ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ ਅਤੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿੱਚ, ਦੋਸ਼ੀਆਂ ਨੂੰ ਹੋਰ ਕੈਦ ਭੁਗਤਣੀ ਪਵੇਗੀ।