ਟਰੰਪ ਨੂੰ ਹੱਤਿਆ ਦੀ ਧਮਕੀ ਦੇਣ ਵਾਲਾ ਵੈਨੇਜ਼ੁਏਲਾ ਦਾ ਨਾਗਰਿਕ ਵ੍ਹਾਈਟ ਹਾਊਸ ਨੇੜਿਓਂ ਗ੍ਰਿਫ਼ਤਾਰ, ਗੱਡੀ ’ਚੋਂ ਮਿਲੇ ਕਈ ਹਥਿਆਰ!

Top Trending News ਕੌਮਾਂਤਰੀ

 

ਟਰੰਪ ਨੂੰ ਹੱਤਿਆ ਦੀ ਧਮਕੀ ਦੇਣ ਵਾਲਾ ਵੈਨੇਜ਼ੁਏਲਾ ਦਾ ਨਾਗਰਿਕ ਵ੍ਹਾਈਟ ਹਾਊਸ ਨੇੜਿਓਂ ਗ੍ਰਿਫ਼ਤਾਰ, ਗੱਡੀ ’ਚੋਂ ਮਿਲੇ ਕਈ ਹਥਿਆਰ!

ਵਾਸ਼ਿੰਗਟਨ, 7 ਨਵੰਬਰ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਦੇ ਨੇੜੇ ਰਾਸ਼ਟਰਪਤੀ ਦੀ ਹੱਤਿਆ ਕਰਨ ਦੀ ਕਥਿਤ ਧਮਕੀ ਦੇਣ ਵਾਲੇ ਵੈਨੇਜ਼ੁਏਲਾ ਦੇ ਇੱਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰੌਨੀ ਯੋਰਡ੍ਰਿਕਸ ਗੁਆਨੀਪਾ ਚਿਰਿਨੋਸ ਵਜੋਂ ਹੋਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਉਸ ਦੀ ਗੱਡੀ ਵਿੱਚੋਂ ਕਈ ਹਥਿਆਰ ਵੀ ਬਰਾਮਦ ਹੋਏ ਹਨ।

ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਅਤੇ ਅਮਰੀਕੀ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਮੁਤਾਬਕ, ਮੁਲਜ਼ਮ ਵਾਸ਼ਿੰਗਟਨ ਡੀਸੀ ਦੇ ਕਾਂਸਟੀਟਿਊਸ਼ਨ ਐਵੇਨਿਊ ਨੇੜੇ ਖੜ੍ਹੀ ਆਪਣੀ ਗੱਡੀ ਵਿੱਚ ਬੈਠਾ ਸੀ। ਉਸ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਉਸ ਕੋਲ ਪਹੁੰਚ ਕੇ ਪੁੱਛਗਿੱਛ ਕੀਤੀ।

ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਚਿਰਿਨੋਸ ਨੇ ਕਥਿਤ ਤੌਰ ’ਤੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਨੂੰ ਮਾਰਨ ਦੇ ਇਰਾਦੇ ਨਾਲ ਉੱਥੇ ਆਇਆ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਦਿਮਾਗ ਵਿੱਚ ਅਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਜੋ ਟਰੰਪ ਦੀ ਹੱਤਿਆ ਕਰਨ ਲਈ ਕਹਿ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਚੌਕਸੀ ਅਤੇ ਜਾਂਚ ਹੋਰ ਮਹੱਤਵਪੂਰਨ ਹੋ ਗਈ ਹੈ।