ਅਯੁੱਧਿਆ ’ਚ 10ਵਾਂ ਦੀਪ ਉਤਸਵ ਮਨਾਇਆ, 56 ਘਾਟਾਂ ’ਤੇ ਜਗਾਏ ਗਏ ਕਰੀਬ 30 ਲੱਖ ਦੀਵੇ

Top Trending News ਰਾਸ਼ਟਰੀ
  • ਅਯੁੱਧਿਆ ’ਚ 10ਵਾਂ ਦੀਪ ਉਤਸਵ ਮਨਾਇਆ, 56 ਘਾਟਾਂ ’ਤੇ ਜਗਾਏ ਗਏ ਕਰੀਬ 30 ਲੱਖ ਦੀਵੇ

ਅਯੁੱਧਿਆ, 7 ਨਵੰਬਰ (ਦੇਸ਼ ਕਲਿੱਕ ਬਿਊਰੋ): ਅਯੁੱਧਿਆ ਵਿੱਚ ਅੱਜ 10ਵਾਂ ਦੀਪ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਰਯੂ ਨਦੀ ਦੇ ਕੰਢੇ ਸਥਿਤ 56 ਘਾਟਾਂ ’ਤੇ ਕਰੀਬ 30 ਲੱਖ ਦੀਵੇ ਜਗਾਏ ਗਏ। ਰਾਮ ਕੀ ਪੈੜੀ ਅਤੇ ਸਰਯੂ ਘਾਟ ’ਤੇ ਲੇਜ਼ਰ ਸ਼ੋਅ ਰਾਹੀਂ ਰਾਮਾਇਣ ਦੀ ਕਹਾਣੀ ਪੇਸ਼ ਕੀਤੀ ਗਈ, ਜਦਕਿ 2100 ਡਰੋਨਾਂ ਦੀ ਮਦਦ ਨਾਲ ਵਿਸ਼ੇਸ਼ ਸ਼ੋਅ ਕਰਵਾਇਆ ਗਿਆ।

ਸਰਯੂ ਤਟ ’ਤੇ 2147 ਅਰਚਕਾਂ ਨੇ ਇਕੱਠਿਆਂ ਮਹਾਂਆਰਤੀ ਕੀਤੀ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ, ਜਿਸ ਨੇ ਦੀਪ ਉਤਸਵ ਦੇ ਜਸ਼ਨਾਂ ਨੂੰ ਹੋਰ ਖ਼ਾਸ ਬਣਾ ਦਿੱਤਾ। ਇਸ ਤੋਂ ਪਹਿਲਾਂ ਅਯੁੱਧਿਆ ਵਿੱਚ ਕਰੀਬ ਤਿੰਨ ਘੰਟੇ ਤੱਕ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ 21 ਝਾਕੀਆਂ ਸ਼ਾਮਲ ਸਨ। ਇਨ੍ਹਾਂ ਝਾਕੀਆਂ ਰਾਹੀਂ ਰਾਮਾਇਣ ਦੇ ਸੱਤ ਕਾਂਡਾਂ ਨੂੰ ਦਰਸਾਇਆ ਗਿਆ।

ਦੀਪ ਉਤਸਵ ਦੇਖਣ ਲਈ ਮੁੰਬਈ, ਗੁਜਰਾਤ ਅਤੇ ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਅਯੁੱਧਿਆ ਪਹੁੰਚੇ। ਸਮਾਗਮ ਵਿੱਚ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕਈ ਮੰਤਰੀ ਵੀ ਮੌਜੂਦ ਰਹੇ।