US ਨਾਲ ਸਮਝੌਤੇ ਲਈ ਈਰਾਨ ਦੀ ਸਖ਼ਤ ਸ਼ਰਤ! ਜੰਗ ਮੁੜ ਨਾ ਹੋਣ ਦੀ ਗਾਰੰਟੀ ਤੋਂ ਬਿਨਾਂ ਗੱਲਬਾਤ ਨਹੀਂ: ਵਿਦੇਸ਼ ਮੰਤਰੀ

Top Trending News ਕੌਮਾਂਤਰੀ

 

ਅਮਰੀਕਾ ਨਾਲ ਸਮਝੌਤੇ ਲਈ ਈਰਾਨ ਦੀ ਸਖ਼ਤ ਸ਼ਰਤ! ਜੰਗ ਮੁੜ ਨਾ ਹੋਣ ਦੀ ਗਾਰੰਟੀ ਤੋਂ ਬਿਨਾਂ ਗੱਲਬਾਤ ਨਹੀਂ: ਵਿਦੇਸ਼ ਮੰਤਰੀ

ਈਰਾਨ 21 ਨਵੰਬਰ 2026

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਤਹਿਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਕੌਮੀ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਅਮਰੀਕਾ ਨਾਲ ਕਿਸੇ ਵੀ ਸਮਝੌਤੇ ਲਈ ਇਹ ਜ਼ਰੂਰੀ ਹੈ ਕਿ ਈਰਾਨ ਦੇ ਰਾਸ਼ਟਰੀ ਹਿੱਤਾਂ ਦੀ ਪੂਰੀ ਸੁਰੱਖਿਆ ਹੋਵੇ ਅਤੇ ਭਵਿੱਖ ਵਿੱਚ ਮੁੜ ਜੰਗ ਨਾ ਛਿੜਨ ਦੀ ਪੱਕੀ ਗਾਰੰਟੀ ਦਿੱਤੀ ਜਾਵੇ।

ਈਰਾਨ ਦੇ ਸਰਕਾਰੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਦੌਰਾਨ ਅਰਾਘਚੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਮੌਜੂਦਾ ‘ਨਾ ਜੰਗ, ਨਾ ਸ਼ਾਂਤੀ’ ਵਾਲੀ ਸਥਿਤੀ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਹਾਲਾਂਕਿ, ਇਸ ਲਈ ਅਜਿਹਾ ਸਮਝੌਤਾ ਹੋਣਾ ਲਾਜ਼ਮੀ ਹੈ, ਜੋ ਦੋਵਾਂ ਦੇਸ਼ਾਂ ਲਈ ਸਨਮਾਨਜਨਕ ਅਤੇ ਲੰਬੇ ਸਮੇਂ ਤੱਕ ਕਾਇਮ ਰਹਿਣ ਵਾਲਾ ਹੋਵੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈਰਾਨ ਕਿਸੇ ਵੀ ਦਬਾਅ ਹੇਠ ਆ ਕੇ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਵਾਸ਼ਿੰਗਟਨ ਨਾਲ ਗੱਲਬਾਤ ਵਿੱਚ ਦੇਸ਼ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਭਵਿੱਖ ਦੇ ਹਿੱਤ ਸਭ ਤੋਂ ਉੱਪਰ ਰਹਿਣਗੇ।

ਈਰਾਨ ਦੇ ਇਸ ਰੁਖ਼ ਨਾਲ ਅਮਰੀਕਾ-ਈਰਾਨ ਤਣਾਅ ਘਟਾਉਣ ਦੀਆਂ ਕੂਟਨੀਤਕ ਕੋਸ਼ਿਸ਼ਾਂ ਸਾਹਮਣੇ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ।