ਪਰਿਸੀਮਨ ਬਿੱਲ ’ਤੇ ਸਟਾਲਿਨ ਨੂੰ ਮਨਾਉਣ ਲਈ INDIA ਗਠਜੋੜ ਦੇ ਆਗੂਆਂ ਦੀ ਚੇਨਈ ’ਚ ਮੁਲਾਕਾਤ, ਰਾਹੁਲ ਗਾਂਧੀ ਸਮੇਤ ਕਈ ਵੱਡੇ ਆਗੂ ਰਹੇ ਮੌਜੂਦ

Top Trending News ਰਾਸ਼ਟਰੀ
  • ਪਰਿਸੀਮਨ ਬਿੱਲ ’ਤੇ ਸਟਾਲਿਨ ਨੂੰ ਮਨਾਉਣ ਲਈ INDIA ਗਠਜੋੜ ਦੇ ਆਗੂਆਂ ਦੀ ਚੇਨਈ ’ਚ ਮੁਲਾਕਾਤ, ਰਾਹੁਲ ਗਾਂਧੀ ਸਮੇਤ ਕਈ ਵੱਡੇ ਆਗੂ ਰਹੇ ਮੌਜੂਦ

ਚੇਨਈ, 29 ਨਵੰਬਰ (ਦੇਸ਼ ਕਲਿੱਕ ਬਿਊਰੋ): ਪਰਿਸੀਮਨ ਬਿੱਲ ਦਾ ਸਮਰਥਨ ਕਰ ਰਹੇ ਡੀਐਮਕੇ ਮੁਖੀ ਐਮ.ਕੇ. ਸਟਾਲਿਨ ਨਾਲ ਗੱਲਬਾਤ ਕਰਨ ਲਈ INDIA ਗਠਜੋੜ ਦੀਆਂ 6 ਪਾਰਟੀਆਂ ਦੇ ਆਗੂਆਂ ਨੇ ਚੇਨਈ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।

ਘਰ ਪਹੁੰਚਣ ’ਤੇ ਸਟਾਲਿਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨੂੰ ਗਲੇ ਮਿਲ ਕੇ ਸਵਾਗਤ ਕੀਤਾ। ਇਸ ਦੌਰਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਮਮਤਾ ਬੈਨਰਜੀ ਸਮੇਤ ਗਠਜੋੜ ਦੇ ਹੋਰ ਆਗੂ ਵੀ ਮੌਜੂਦ ਸਨ। ਸਟਾਲਿਨ ਨਾਲ ਇਨ੍ਹਾਂ ਆਗੂਆਂ ਦੀ ਕਰੀਬ 70 ਮਿੰਟ ਤੱਕ ਮੀਟਿੰਗ ਚੱਲੀ।

ਜ਼ਿਕਰਯੋਗ ਹੈ ਕਿ ਸਟਾਲਿਨ ਨੇ ਇੱਕ ਦਿਨ ਪਹਿਲਾਂ ਹੀ ਪਰਿਸੀਮਨ ਬਿੱਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਡੀਐਮਕੇ ਦੇ ਲੋਕ ਸਭਾ ਵਿੱਚ 22 ਸੰਸਦ ਮੈਂਬਰ ਹਨ। ਇਸੇ ਦੌਰਾਨ ਸ਼ੁੱਕਰਵਾਰ ਨੂੰ ਐੱਨਸੀਪੀ (ਸ਼ਰਦ ਪਵਾਰ ਧੜੇ) ਦੇ ਇੱਕ ਵਿਧਾਇਕ ਨੇ ਵੀ ਦਾਅਵਾ ਕੀਤਾ ਸੀ ਕਿ ਸ਼ਰਦ ਪਵਾਰ ਇਸ ਬਿੱਲ ਦੇ ਸਮਰਥਨ ਲਈ ਤਿਆਰ ਹਨ।

ਦੂਜੇ ਪਾਸੇ, ਸਮਾਜਵਾਦੀ ਪਾਰਟੀ ਨੇ ਪਰਿਸੀਮਨ ਬਿੱਲ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਆਪਣੇ ਲੋਕ ਸਭਾ ਸੰਸਦ ਮੈਂਬਰਾਂ ਲਈ ਵ੍ਹਿਪ ਜਾਰੀ ਕਰਦਿਆਂ ਉਨ੍ਹਾਂ ਨੂੰ ਬਿੱਲ ’ਤੇ ਚਰਚਾ ਦੌਰਾਨ ਸਦਨ ਵਿੱਚ ਹਾਜ਼ਰ ਰਹਿਣ ਅਤੇ ਇਸ ਦੇ ਵਿਰੋਧ ਵਿੱਚ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਮਾਜਵਾਦੀ ਪਾਰਟੀ ਦੇ ਲੋਕ ਸਭਾ ਵਿੱਚ 37 ਸੰਸਦ ਮੈਂਬਰ ਹਨ।