ਅਕਾਲੀ ਦਲ ਸੁਧਾਰ ਲਹਿਰ ਭੰਗ, ਘਰ ਵਾਪਸੀ ਦੀ ਤਿਆਰੀ

ਅੰਮ੍ਰਿਤਸਰ, 9 ਦਸੰਬਰ, ਦੇਸ਼ ਕਲਿੱਕ ਬਿਓਰੋ : ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਹੈ। ਅੱਜ ਅੰਮ੍ਰਿਤਸਰ ਵਿਖੇ ਹੋਈ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ। ਹੁਣ ਅਕਾਲੀ ਦਲ ਵਿੱਚ ਵਾਪਸੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿੱਚ ਕਈ ਆਗੂਆਂ ਨੇ ਬਾਗੀ ਹੁੰਦੇ ਹੋਏ ਅਕਾਲੀ […]

Continue Reading

ਪੰਜਾਬ ਦੇ ਮੈਟਰੋ ਸ਼ਹਿਰਾਂ ‘ਚ ਜਲਦ ਸ਼ੁਰੂ ਹੋਣਗੇ ਐਗਜ਼ੀਬਿਸ਼ਨ ਸੈਂਟਰ : ਹਰਪਾਲ ਚੀਮਾ

ਅੰਮ੍ਰਿਤਸਰ, 9 ਦਸੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਮੈਟਰੋ ਸ਼ਹਿਰਾਂ ਵਿੱਚ ਜਲਦ ਹੀ ਐਗਜ਼ੀਬਿਸ਼ਨ ਸੈਂਟਰਾਂ ਦੀ ਉਸਾਰੀ ਮੁਕੰਮਲ ਕਰ ਲਵੇਗੀ ਤਾਂ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਾਈਟੈਕਸ ਵਰਗੇ ਸਮਾਗਮ ਕਰਵਾਉਣੇ ਆਸਾਨ ਹੋ ਸਕਣ।ਹਰਪਾਲ ਸਿੰਘ ਚੀਮਾ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਚੱਲ […]

Continue Reading

ਆਪਣੇ ਤੋਂ 11 ਸਾਲ ਵੱਡੀ ਲਾੜੀ ਨੂੰ ਵਿਆਹੁਣ ਪਹੁੰਚਿਆ ਨਾਬਾਲਗ ਲਾੜਾ, ਪੁਲਿਸ ਨੇ ਬਰਾਤ ਵਾਪਸ ਮੋੜੀ

ਚੰਡੀਗੜ੍ਹ, 9 ਦਸੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਜੀਂਦ ‘ਚ ਇਕ 15 ਸਾਲਾ ਨਾਬਾਲਗ ਲੜਕਾ ਵਿਆਹ ਲਈ ਬਰਾਤ ਲੈ ਕੇ ਪਹੁੰਚਿਆ। ਜਿਸ ਲਾੜੀ ਨਾਲ ਉਸ ਦਾ ਵਿਆਹ ਹੋਣਾ ਸੀ, ਉਸ ਦੀ ਉਮਰ 26 ਸਾਲ ਹੈ। ਵਿਆਹ ਲਈ ਬਰਾਤ ਸ਼ਾਮਲੀ (ਯੂ.ਪੀ.) ਤੋਂ ਆਈ ਸੀ। ਬਾਲ ਵਿਆਹ ਦੀ ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ […]

Continue Reading

ਸੀਟੂ ਨੇ ਨਿੱਜੀਕਰਨ ਵਿਰੁੱਧ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਦੇ ਘੋਲ ਦਾ ਕੀਤਾ ਸਮਰਥਨ

ਸੰਘਰਸ਼ਸ਼ੀਲ ਮੁਲਾਜ਼ਮਾਂ ਤੇ ਐਸਮਾ ਲਾਉਣ ਦੀ ਪੁਰਜ਼ੋਰ ਨਿਖੇਧੀ : ਚੰਦਰ ਸ਼ੇਖਰ ਮੋਹਾਲੀ, 9 ਦਸੰਬਰ, ਦੇਸ਼ ਕਲਿੱਕ ਬਿਓਰੋ : ਸੀਟੂ ਦੀ ਪੰਜਾਬ ਅਤੇ ਚੰਡੀਗੜ੍ਹ ਦੀ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਅਤੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੇਂਦਰੀ ਸਰਕਾਰ ਦੇ ਸਿੱਧੇ ਕੰਟਰੋਲ ਅਧੀਨ ਕੇਂਦਰੀ ਪ੍ਰਸ਼ਾਸਿਤ ਯੂ.ਟੀ. ਚੰਡੀਗੜ੍ਹ […]

Continue Reading

ਸੁਖਬੀਰ ਬਾਦਲ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਜ਼ਾ ਭੁਗਤਣ ਪਹੁੰਚੇ

ਤਲਵੰਡੀ ਸਾਬੋ, 9 ਦਸੰਬਰ, ਦੇਸ਼ ਕਲਿੱਕ ਬਿਓਰੋ :ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤਣ ਲਈ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ। ਸਖਤ ਸੁਰੱਖਿਆ ਪਹਿਰੇ ਹੇਠ ਸੁਖਬੀਰ ਬਾਦਲ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਗਲ ‘ਚ ਤਖ਼ਤੀ ਪਾ ਕੇ ਪਹਿਰੇਦਾਰ ਵਜੋਂ ਸੇਵਾ ਨਿਭਾਈ ।ਜ਼ਿਕਰਯੋਗ ਹੈ ਕਿ ਡੇਰਾ […]

Continue Reading

ਸ਼ਿਮਲਾ, ਕੁਫਰੀ ਵਿੱਚ ਸੀਜਨ ਦੀ ਪਹਿਲੀ ਬਰਫਬਾਰੀ

ਸ਼ਿਮਲਾ, 8 ਦਸੰਬਰ, ਦੇਸ਼ ਕਲਿੱਕ ਬਿਓਰੋ : ਹਿਮਾਚਲ ਪ੍ਰਦੇਸ਼ ਵਿੱਚ ਇਸ ਸੀਜਨ ਦੀ ਐਤਵਾਰ ਨੂੰ ਪਹਿਲੀ ਬਰਫਬਾਰੀ ਹੋਈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁਫਰੀ, ਚੂੜਧਾਰ ਅਤੇ ਸਿਰਮੌਰ ਵਿੱਚ ਅੱਜ ਬਰਫਬਾਰੀ ਹੋਈ। ਲਾਹੌਲ ਸਪੀਤੀ ਵਿੱਚ ਰੋਹਤਾਂਗ  ਦਰਾ, ਬਾਰਾਲਚਾ, ਕੋਕਸਰ, ਸਿਸੂ, ਦਾਰਚਾ, ਜਿਸਪਾ, ਕੁੰਜੁਮ ਦਰਾ ਸਮੇਤ ਉਚੀਆਂ ਪਹਾੜੀਆਂ ਉਤੇ ਵੀ ਬਰਫ ਪਈ। ਅੱਜ ਸਾਰਾ ਦਿਨ ਠੰਢੀਆਂ ਹਵਾਵਾਂ ਚਲਦੀਆਂ […]

Continue Reading

ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ

ਪਟਿਆਲਾ, 8 ਦਸੰਬਰ, ਦੇਸ਼ ਕਲਿੱਕ ਬਿਓਰੋ : ਸ਼ੰਭੂ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਪੰਜਾਬ ਪੁਲਿਸ, ਹਰਿਆਣਾ ਪੁਲਿਸ ਅਤੇ ਡੀਸੀ ਅੰਬਾਲਾ ਵੱਲੋਂ ਕਿਸਾਨ ਆਗੂਆ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੀਜੀਆਈ ਪਟਿਆਲਾ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਅੰਬਾਲਾ ਪਰਥ ਗੁਪਤਾ, ਐਸ ਐਸ ਪੀ ਅੰਬਾਲਾ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਕਿਸਾਨ ਅੰਦੋਲਨ […]

Continue Reading

12 ਲੋਕਾਂ ਨੂੰ ਜ਼ਹਿਰੀਲਾ ਪਾਣੀ ਪਿਆ ਕੇ ਕਤਲ ਕਰਨ ਵਾਲੇ ਤਾਂਤਰਿਕ ਦੀ ਪੁਲਿਸ ਹਿਰਾਸਤ ’ਚ ਮੌਤ

ਨਵੀਂ ਦਿੱਲੀ, 8 ਦਸੰਬਰ, ਦੇਸ਼ ਕਲਿੱਕ ਬਿਓਰੋ : ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਤਾਂਤਰਿਕ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਹੈ। ਗੁਜਰਾਤ ਵਿੱਚ ਇਕ ਵਪਾਰੀ ਦਾ ਕਤਲ ਕਰਨ ਦੀ ਸਾਜਿਸ਼ ਰਚਣ ਮਾਮਲੇ ਵਿੱਚ ਗ੍ਰਿਫਤਾਰ ਤਾਂਤਰਿਕ ਦੀ ਐਤਵਾਰ ਨੂੰ ਅਹਿਮਦਾਬਾਦ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਤਾਂਤਰਿਕ ਨੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਇਹ […]

Continue Reading

ਅਧਿਆਪਕ ਅਤੇ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ ਰੋਸ ਡੀ ਟੀ ਐੱਫ ਵੱਲੋਂ ਪ੍ਰਦਰਸ਼ਨ ਦਾ ਐਲਾਨ

ਪ੍ਰਮੋਸ਼ਨ ਉਪਰੰਤ ਸਟੇਸ਼ਨ ਚੋਣ ਮੌਕੇ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ : ਡੀ ਟੀ ਐੱਫ ਚੰਡੀਗੜ੍ਹ, 8 ਦਸੰਬਰ, ਦੇਸ਼ ਕਲਿੱਕ ਬਿਓਰੋ :ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਵੱਲੋਂ ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਾਈਜ਼ […]

Continue Reading

ਇਕ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ, ਬੱਚਾ ਗੰਭੀਰ ਜ਼ਖਮੀ

ਚੰਡੀਗੜ੍ਹ, 8 ਦਸੰਬਰ, ਦੇਸ਼ ਕਲਿੱਕ ਬਿਓਰੋ : ਹਰਿਆਣਾ ਵਿੱਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਸ਼ਾਹਬਾਦ ਦੇ ਪਿੰਡ ਯਾਰਾ ਵਿੱਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਪਤੀ, ਪਤਨੀ, ਉਸਦਾ ਬੇਟਾ ਤੇ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕ ਬੱਚੇ ਦੀ ਹਾਲਤ […]

Continue Reading