ਪੰਜਾਬ ‘ਚ ਫੌਜ ਦੀ ਵਰਦੀ ਵਿੱਚ ਚਾਰ ਸ਼ੱਕੀ ਦੇਖੇ ਗਏ, ਜਾਂਚ ਜਾਰੀ

ਜਲੰਧਰ, 11 ਮਈ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਫੌਜ ਦੀ ਵਰਦੀ ਵਿੱਚ ਚਾਰ ਸ਼ੱਕੀ ਲੋਕ ਦੇਖੇ ਗਏ ਹਨ। ਚਾਰੇ ਜਣੇ ਮੰਦਰ ਦੇ ਬਾਹਰ ਪਹੁੰਚੇ ਅਤੇ ਦਰਵਾਜ਼ਾ ਖੜਕਾਇਆ। ਜਦੋਂ ਪੁਜਾਰੀ ਦਰਵਾਜ਼ੇ ‘ਤੇ ਆਇਆ, ਤਾਂ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖਾਣੇ ਦਾ ਪ੍ਰਬੰਧ ਕਰਨ ਦੀ ਗੱਲ ਕਹੀ।ਇਹ ਘਟਨਾ ਜਲੰਧਰ ਦੀ ਹੈ।ਜਦੋਂ […]

Continue Reading

BBMB ਅਧਿਕਾਰੀਆਂ ਵਲੋਂ ਪਾਣੀ ਛੱਡਣ ਦੀ ਕੋਸ਼ਿਸ਼, ਹਰਜੋਤ ਬੈਂਸ ਨੇ AAP ਵਰਕਰਾਂ ਨੂੰ ਨਾਲ ਲੈ ਕੇ ਲਾਇਆ ਧਰਨਾ, CM ਮਾਨ ਵੀ ਪਹੁੰਚ ਰਹੇ

ਚੰਡੀਗੜ੍ਹ: 11 ਮਈ, ਦੇਸ਼ ਕਲਿੱਕ ਬਿਓਰੋਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸਖ਼ਤ ਰਵੱਈਆ ਅਪਣਾਇਆ ਹੈ। ਖ਼ਬਰਾਂ ਅਨੁਸਾਰ ਉਹ ਜਲਦੀ ਹੀ ਨੰਗਲ ਪਹੁੰਚ ਰਹੇ ਹਨ।ਦੋਸ਼ ਹੈ ਕਿ ਕੇਂਦਰ ਸਰਕਾਰ ਜ਼ਬਰਦਸਤੀ ਪਾਣੀ ਛਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਕੇਂਦਰ ਦੀ ਭਾਜਪਾ ਸਰਕਾਰ ਦੇ ਨਿਰਦੇਸ਼ਾਂ ਅਧੀਨ ਬੀਬੀਐਮਬੀ ਦੇ […]

Continue Reading

‘ਸੀ.ਐਮ. ਦੀ ਯੋਗਸ਼ਾਲਾ’ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ- ਡਿਪਟੀ ਕਮਿਸ਼ਨਰ

ਫ਼ਰੀਦਕੋਟ 10 ਮਈ, ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗ ਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ  ਤੇ ਯੋਗਸ਼ਾਲਾ ਲੱਗ ਰਹੀ ਹੈ ਅਤੇ ਮੁਫਤ ਯੋਗਾ ਦੀਆਂ ਕਲਾਸਾਂ ਦਾ ਜਿਲ੍ਹਾ ਵਾਸੀ ਲਾਭ ਪ੍ਰਾਪਤ ਕਰ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ […]

Continue Reading

ਬਠਿੰਡਾ ‘ਚ ਹਵਾਈ ਹਮਲੇ ਦੀ ਚੇਤਾਵਨੀ, ਸਾਇਰਨ ਵੱਜੇ, ਐਡਵਾਈਜ਼ਰੀ ਜਾਰੀ

ਬਠਿੰਡਾ, 10 ਮਈ। ਦੇਸ਼ ਕਲਿੱਕ ਬਿਓਰੋ : ਬਠਿੰਡਾ ਵਿਚ ਸਾਰੇ ਸਾਇਰਨ ਚਾਲੂ ਹਨ। ਪ੍ਰਸ਼ਾਸਨ ਵੱਲੋਂ ਸਾਰੇ ਜਨਤਾ ਨੂੰ ਘਰ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਢੁਕਵੇਂ ਸਵੈ-ਸੁਰੱਖਿਆ ਉਪਾਅ ਕਰੋ। ਦੁਕਾਨਾਂ ਵਿੱਚ ਰਹਿਣ ਵਾਲੇ ਅੰਦਰ ਰਹਿਣ। ਫਿਲਹਾਲ ਦੁਕਾਨਾਂ ਬੰਦ ਕਰਨ ਦਾ ਕੋਈ ਹੁਕਮ ਨਹੀਂ ਹੈ। ਇਹ ਹੁਕਮ 10:44 ਵਜੇ ਦਿੱਤੇ ਗਏ। ਲੋਕਾਂ ਨੂੰ ਐਡਵਾਈਜ਼ਰੀ […]

Continue Reading

ਪਾਕਿਸਤਾਨ ਵੱਲੋਂ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਆਮ ਨਾਗਰਿਕ ਮਾਰੇ ਜਾ ਰਹੇ : ਵਿਦੇਸ਼ ਸਕੱਤਰ ਵਿਕਰਮ ਮਿਸਰੀ

ਨਵੀਂ ਦਿੱਲੀ, 10 ਮਈ, ਦੇਸ਼ ਕਲਿਕ ਬਿਊਰੋ :ਪ੍ਰੈਸ ਕਾਨਫਰੰਸ ਵਿੱਚ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਦੇ ਝੂਠੇ ਦਾਅਵਿਆਂ ਦਾ ਸਪੱਸ਼ਟ ਤੌਰ ‘ਤੇ ਪਰਦਾਫਾਸ਼ ਹੋ ਗਿਆ ਹੈ। ਪਾਕਿਸਤਾਨੀ ਸਰਕਾਰੀ ਏਜੰਸੀਆਂ ਹਮਲੇ ਅਤੇ ਤਬਾਹੀ ਦਾ ਦਾਅਵਾ ਕਰ ਰਹੀਆਂ ਹਨ। ਉਹ ਕਹਿ ਰਹੇ ਹਨ ਕਿ ਫੌਜੀ ਸਹੂਲਤ ਤਬਾਹ ਹੋ ਗਈ ਹੈ। ਇਹ ਸਭ ਝੂਠ ਹੈ। ਇਹ ਦਾਅਵੇ […]

Continue Reading

ਪੰਜਾਬ ਸਰਕਾਰ ਵੱਲੋਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਵਿੱਚ ਸੀਨੀਅਰ ਆਈ.ਏ.ਐਸ. ਅਧਿਕਾਰੀ ਤਾਇਨਾਤ

ਚੰਡੀਗੜ੍ਹ, 9 ਮਈ, ਦੇਸ਼ ਕਲਿੱਕ ਬਿਓਰੋ ਭਾਰਤ-ਪਾਕਿਸਤਾਨ ਸਰਹੱਦ ਉਤੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਕੋਈ ਔਕੜ ਨਾ ਆਉਣ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਵੱਲੋਂ ਸਟੇਟ ਕੰਟਰੋਲ ਰੂਮ ਬਣਾਇਆ ਗਿਆ ਹੈ ਜਿਸ ਵਿੱਚ ਹਰ ਵਿਭਾਗ ਦਾ ਇਕ ਨੋਡਲ ਅਫਸਰ ਸ਼ਾਮਲ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਸਾਰੇ […]

Continue Reading

ਮਾਨ ਕੈਬਨਿਟ ਦਾ ਮਨੁੱਖੀ ਜਾਨਾਂ ਬਚਾਉਣ ਵਾਲਾ ਫੈਸਲਾ: ਹੁਣ ਜੰਗ ਅਤੇ ਅਤਿਵਾਦ ਪ੍ਰਭਾਵਿਤ ਲੋਕਾਂ ਨੂੰ ਵੀ ਮਿਲੇਗਾ ‘ਫਰਿਸ਼ਤੇ ਯੋਜਨਾ’ ਦਾ ਲਾਭ

ਚੰਡੀਗੜ੍ਹ, 9 ਮਈ: ਦੇਸ਼ ਕਲਿੱਕ ਬਿਓਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਸੂਬਾਈ ਕੈਬਨਿਟ ਮੀਟਿੰਗ ਵਿੱਚ ‘ਫਰਿਸ਼ਤੇ ਸਕੀਮ’ ਦਾ ਦਾਇਰਾ ਵਧਾ ਕੇ ਇੱਕ ਇਤਿਹਾਸਕ ਫੈਸਲਾ ਲਿਆ ਗਿਆ. ਹੁਣ ਇਹ ਯੋਜਨਾ ਸੜਕ ਹਾਦਸਿਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸ ਵਿੱਚ ਜੰਗ ਅਤੇ ਅਤਿਵਾਦੀ ਹਮਲਿਆਂ ਵਿੱਚ ਜ਼ਖਮੀ ਹੋਏ ਨਾਗਰਿਕ ਵੀ […]

Continue Reading

ਜਿਲ੍ਹਾ ਮਾਲੇਰਕੋਟਲਾ ‘ਚ ਡੇਂਗੂ ਤੇ ਕਾਬੂ ਪਾਉਣ ਲਈ ਮੁਹਿੰਮ ਸ਼ੁਰੂ ਵਿਧਾਇਕ ਮਾਲੇਰਕੋਟਲਾਨੇ ਹਰੀ ਝੰਡੀ ਦੇ ਕੇ ਟੀਮਾਂ ਨੂੰ ਰਵਾਨਾ ਕੀਤਾ

ਮਾਲੇਰਕੋਟਲਾ 9 ਮਈ, ਦੇਸ਼ ਕਲਿੱਕ ਬਿਓਰੋ                ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਂਗੂ ਤੋਂ ਬਚਾਅ ਦੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜਿਲ੍ਹਾ ਮਾਲੇਰਕੋਟਲਾ ਵਿਖ਼ੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਤੇ ਡਾ.ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ।            ਜ਼ਿਲ੍ਹੇ ਭਰ ਦੀਆਂ ਦਰਜਨਾ ਟੀਮਾਂ ਨੂੰ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ, ਇਸ ਮੌਕੇ ਹਲਕਾ ਵਿਧਾਇਕ ਡਾ ਜਮੀਲ ਨੇ ਕਿਹਾ ਕਿ  ਐਨ. ਵੀ. ਬੀ. ਡੀ. ਸੀ. ਪੀ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ  ਡੇਂਗੂ ਤੋਂ ਬਚਾਅ ਲਈ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆ ਹਨ, ਉਹਨਾਂ ਅੱਗੇ ਕਿਹਾ ਕੇ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ  ਵਿਸ਼ੇਸ਼ ਤੌਰ  ਡਰਾਈ ਡੇਅ ਵੱਜੋਂ ਮਨਾਇਆ ਜਾਂਦਾ ਹੈ ਤੇ ਟੀਮਾਂ ਘਰ ਘਰ ਸਮੇਤ ਜਿਆਦਾ ਖਤਰੇ ਵਾਲੀਆਂ ਥਾਵਾਂ ਤੇ ਲਾਰਵੇ ਦਾ ਨਰੀਖਣ ਕਰਨ ਜਾਂਦੀਆਂ ਹਨ ਉਹਨਾਂ ਕਿਹਾ  ਕੇ ਅਗਾਮੀ ਮਹੀਨਿਆਂ ਦੇ ਵਿੱਚ ਡੇਂਗੂ ਦੇ ਕੇਸ ਵਧਣ ਦੇ ਅਸਾਰ ਹੁੰਦੇ ਹਨ ਇਸ ਲਈ ਸਮੂਹ ਸਿਹਤ ਕਾਮਿਆਂ ਵੱਲੋਂ ਡੇਂਗੂ ਤੋਂ ਬਚਾਅ ਲਈ ਕੰਮ ਤੇਜ ਕੀਤਾ ਗਿਆ ਹੈ, ਉਹਨਾਂ ਕਿਹਾ ਕੇ ਘਰਾਂ, ਦਫਤਰਾਂ ਵਿੱਚ ਕਿਸੇ ਵੀ ਥਾਂ ਵਾਧੂ ਪਾਣੀ ਨਾ ਖੜਨ ਦਿੱਤਾ ਜਾਵੇ  ਅਤੇ ਮੱਛਰ ਤੇ ਕੱਟਣ ਤੋਂ ਬਚਾਅ ਕੀਤਾ ਜਾਵੇ,ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕੇ ਲੋਕ ਡੇਂਗੂ ਤੋਂ ਬਚਾਅ ਲਈ ਸਿਹਤ ਕਰਮਚਾਰੀਆਂ ਵੱਲੋਂ ਦੱਸੀਆਂ ਜਾਂਦੀਆਂ ਸਾਵਧਾਨੀਆਂ ਤੇ ਅਮਲ ਕਰਨ ਤਾਂ ਜੋ ਜਿਲ੍ਹੇ ਵਿੱਚ ਪੂਰੀ ਤਰ੍ਹਾਂ ਡੇਂਗੂ ਤੋਂ ਬਚਾਅ ਕੀਤਾ ਜਾ ਸਕੇ, ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ,ਡੀ. ਐਚ. ਓ ਡਾ. ਪੁਨੀਤ ਸਿੱਧੂ, ਵਿਧਾਇਕ ਦੇ ਪੀ.ਏ ਗੁਰਮੁਖ ਸਿੰਘ, ਬਲਾਕ ਪ੍ਰਧਾਨ ਅਬਦੁਲ ਹਲੀਮ , ਬਲਾਕ ਸੋਸ਼ਲ ਮੀਡੀਆ ਇਨਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ, ਐਸ. ਐਮ. ਓ ਸੁਖਵਿੰਦਰ ਸਿੰਘ,ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ ਮੁਹੰਮਦ ਰਾਸ਼ਿਦ, ਗੁਰਪ੍ਰੀਤ ਸਿੰਘ ਵਾਲੀਆਂ,ਵਿਕਰਮ ਸਿੰਘ ਸਮੇਤ ਜ਼ਿਲ੍ਹੇ ਭਰ ਦੇ ਮਲਟੀਪਰਪਜ ਸਿਹਤ ਕਾਮੇ ਹਾਜ਼ਰ ਸਨ |

Continue Reading

ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਪਟਵਾਰੀਆਂ ਦੀਆਂ ਛੁੱਟੀਆਂ ਰੱਦ

ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਪਟਵਾਰੀਆਂ ਦੀਆਂ ਛੁੱਟੀਆਂ ਰੱਦਚੰਡੀਗੜ੍ਹ: 9 ਮਈ, ਦੇਸ਼ ਕਲਿੱਕ ਬਿਓਰੋਭਾਰਤ ਅਤੇ ਪਾਕਿਸਤਾਨ ਵਿੱਚ ਵੱਧਦੇ ਤਣਾਅ ਕਾਰਨ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਦੇ ਤਹਿਸੀਲਦਾਰਾਂ , ਨਾਇਬ ਤਹਿਸੀਲਦਾਰਾਂ ਅਤੇ ਪਟਵਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

Continue Reading