ਲੋਕ ਹਿਤੈਸ਼ੀ ਸੱਥ ਬਠਿੰਡਾ ਨੇ ਬੱਸ ਸਟੈਂਡ ਦੀ ਲੋਕੇਸ਼ਨ ਬਦਲਣ ਵਿਰੁੱਧ ਮਤਾ ਪਾਇਆ

ਬਠਿੰਡਾ : 8 ਮਈ, ਦੇਸ਼ ਕਲਿੱਕ ਬਿਓਰੋਲੋਕ ਹਿਤੈਸ਼ੀ ਸੱਥ ਬਠਿੰਡਾ ਵੱਲੋਂ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਦੀ ਥਾਂ ਨੂੰ ਨਾ ਬਦਲਣ ਸੰਬੰਧੀ ਮਤਾ ਪਾਸ ਕੀਤਾ ਗਿਆ ਹੈ । ਲੋਕ ਹਿਤੈਸ਼ੀ ਸੱਥ ਦੇ ਪ੍ਰਧਾਨ ਕਰਨੈਲ ਸਿੰਘ ਮਾਨ ਅਤੇ ਸਕੱਤਰ ਦਰਸ਼ਨ ਸਿੰਘ ਭੁੱਲਰ ਨੈ ਕਿਹਾ ਭਾਵੇਂ ਕਿ ਲੋਕ ਹਿਤੈਸ਼ੀ ਸੱਥ ਬਠਿੰਡਾ ਦਾ ਮੁੱਖ ਉਦੇਸ਼ ਸਮਾਜ ਵਿੱਚ ਅਜਿਹੇ […]

Continue Reading

ਡਿਪਟੀ ਕਮਿਸ਼ਨਰ ਵੱਲੋਂ ਅਵਾਮ ਨੂੰ ਸੰਜਮ ਨਾਲ ਖ਼ਰੀਦਦਾਰੀ ਕਰਨ ਅਤੇ ਅਫ਼ਵਾਹਾਂ ਤੋਂ ਬਚਣ ਦੀ ਕੀਤੀ ਅਪੀਲ

ਮਾਲੇਰਕੋਟਲਾ 08 ਮਈ : ਦੇਸ਼ ਕਲਿੱਕ ਬਿਓਰੋ      ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਜ਼ਿਲ੍ਹੇ ਦੀ ਅਵਾਮ ਨੂੰ ਸੰਜਮ ਨਾਲ ਖ਼ਰੀਦਦਾਰੀ ਕਰਨ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿ ਕੇ ਬਚਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਸੰਜਮ ਨਾਲ ਅਤੇ ਸੋਚ-ਵਿਚਾਰ ਕੇ ਖ਼ਰੀਦਦਾਰੀ ਕਰਨ । ਘਬਰਾਹਟ ਵਿੱਚ ਆ ਕੇ ਧੜਾਧੜ ਖ਼ਰੀਦਦਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ।                ਅਵਾਮ ਦੀ ਸੁਰੱਖਿਆ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਹਰ ਪ੍ਰਕਾਰ ਦੀ ਸਹਾਇਤਾ ਤੇ ਸਹਿਯੋਗ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।             ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਸਮੇਤ ਕਿਸੇ ਵੀ ਚੀਜ਼ ਦੀ ਜਮ੍ਹਾਖੋਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।            ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਹਿੱਤ ਵਿੱਚ ਜਾਰੀ ਐਡਵਾਈਜ਼ਰੀ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਫ਼ਵਾਹ ਫੈਲਾਉਂਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਸਮੇਂ ਪੱਤਰਕਾਰ ਅਹਿਮ ਰੋਲ ਅਦਾ […]

Continue Reading

ਪੰਜਾਬ ਏਡਜ਼ ਕੰਟਰੋਲ ਇੰਪਲਾਇਜ ਵੈਲਫੇਅਰ ਐਸੋਸੀਏਸ਼ਨ ਵਲੋਂ ਲੁਧਿਆਣਾ ਜਿਮਨੀ ਚੋਣਾਂ ਦੌਰਾਨ 18 ਮਈ ਨੂੰ ਰੋਸ ਰੈਲੀਆਂ ਕਰਨ ਦਾ ਐਲਾਨ

ਮੋਰਿੰਡਾ  8 ਮਈ  ਭਟੋਆ  ਪੰਜਾਬ ਦੀ ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਇਜ ਵੈਲਫੇਅਰ ਐਸੋਸੀਏਸ਼ਨ (ਰਜਿ .) ਵਲੋ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਲਬੇ ਸਮੇਂ ਤੋਂ ਮੁਲਾਜਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਸਘਰਸ ਦਾ ਬਿਗਲ ਵਜਾ ਦਿੱਤਾ ਹੈ।ਲੁਧਿਆਣਾ ਜਿਮਨੀ ਚੋਣਾਂ ਦੌਰਾਨ 18 ਮਈ ਨੂੰ ਰੋਸ ਰੈਲੀ ਕਰਨ ਦਾ ਐਲਾਨ ਕਰ […]

Continue Reading

ਕਰੈਸ਼ ਬਲੈਕਆਉਟ ਡ੍ਰਿਲ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ: ਡਿਪਟੀ ਕਮਿਸ਼ਨਰ ਟੀ ਬੈਨਿਥ 

ਦਲਜੀਤ ਕੌਰ  ਸੰਗਰੂਰ, 8 ਮਈ, 2025: ਜ਼ਿਲ੍ਹਾ ਸੰਗਰੂਰ ਨੇ ਬੁੱਧਵਾਰ ਸ਼ਾਮ ਨੂੰ ਸਿਵਲ ਡਿਫੈਂਸ ਉਪਾਅ ਦੇ ਹਿੱਸੇ ਵਜੋਂ ਸ਼ਾਮ 8:30 ਵਜੇ ਤੋਂ ਸ਼ਾਮ 8:40 ਵਜੇ ਤੱਕ ਕਰੈਸ਼ ਬਲੈਕਆਉਟ ਅਭਿਆਸ ਕੀਤਾ, ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ। ਇਸ ਤਰ੍ਹਾਂ ਪੂਰੇ ਸੰਗਰੂਰ ਸ਼ਹਿਰ ਵਿੱਚ 10 ਮਿੰਟ ਲਈ ਘੁੱਪ ਹਨੇਰਾ ਪਸਰਿਆ ਰਿਹਾ।  ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਅਤੇ […]

Continue Reading

ਪੰਜਾਬ ਦੇ ਕਈ ਪਿੰਡਾਂ ‘ਚ ਰਾਤ ਨੂੰ ਡਿੱਗੇ ਮਿਜ਼ਾਈਲ ਨੁਮਾ ਹਥਿਆਰ

ਅੰਮ੍ਰਿਤਸਰ, 8 ਮਈ, ਦੇਸ਼ ਕਲਿਕ ਬਿਊਰੋ :ਭਾਰਤ ਦੇ ਪਾਕਿਸਤਾਨ ‘ਤੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਪੰਜਾਬ ਦੇ ਅੰਮ੍ਰਿਤਸਰ ਵਿੱਚ ਡਿੱਗੇ ਮਿਜ਼ਾਈਲ ਨੁਮਾ ਹਥਿਆਰ ਮਿਲੇ ਹਨ। ਇਹ ਮਿਜ਼ਾਈਲ ਨੁਮਾ ਹਥਿਆਰ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਵਿੱਚ ਡਿੱਗੇ ਮਿਲੇ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਬਾਰੇ ਜਾਣਕਾਰੀ ਤੁਰੰਤ ਫੌਜ […]

Continue Reading

ਦੁਖਦਾਈ ਖਬਰ: ਭਿਆਨਕ ਹਾਦਸੇ ‘ਚ 7 ਸਕੂਲੀ ਬੱਚਿਆਂ ਸਮੇਤ 8 ਦੀ ਮੌਤ, 8 ਜ਼ਖਮੀ

ਸਮਾਣਾ: 7 ਮਈ, ਦੇਸ਼ ਕਲਿੱਕ ਬਿਓਰੋਪਟਿਆਲਾ ਜ਼ਿਲੇ ਦੇ ਸਮਾਣਾ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਸਕੂਲ ਵੈਨ ਅਤੇ ਟਿੱਪਰ ਦੀ ਭਿਆਨਕ ਟੱਕਰ ਵਿੱਚ 7 ਸਕੂਲੀ ਬੱਚਿਆਂ ਅਤੇ ਵੈਨ ਡਰਾਈਵਰ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਿਆਂ ਪਟਿਆਲਾ ਸਕੂਲ ਤੋਂ ਲਿਜਾ ਰਹੀ ਇਨੋਵਾ ਗੱਡੀ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ […]

Continue Reading

ਗੁਰਦੁਆਰਾ ਸਾਹਿਬ ਦੀ ਹੋਂਦ ਨੂੰ ਖ਼ਤਰਾ: ਪ੍ਰਸ਼ਾਸਨ ਦੀ ਸ਼ਹਿ ਉਤੇ ਹਦੂਦ ਅੰਦਰ ਲੱਗਿਆ ਸ਼ੈਲਰ ਅਤੇ ਜ਼ਮੀਨ ਚਾੜ੍ਹੀ ਠੇਕੇ ’ਤੇ

ਸੇਵਾਦਾਰਾਂ ਵੱਲੋਂ ਕਬਜ਼ਾ ਵਾਪਸ ਲੈਣ ਲਈ ਸਰਕਾਰ ਅੱਗੇ ਮੱਦਦ ਦੀ ਗੁਹਾਰ ਮੋਹਾਲੀ, 7 ਮਈ : ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ, ਜੋ ਕਿ ਪਿਛਲੇ ਤਿੰਨ ਸਾਲ ਤੋਂ ਜਾਰੀ ਹੈ ਪਰੰਤੂ ਅਜੇ ਵੀ ਅਸਰ-ਰਸੂਖ ਵਾਲੇ ਲੋਕ, ਸਰਕਾਰੀ ਦਾਅਵਿਆਂ ਦੀ ਫੂਕ ਕੱਢਦੇ ਨਜ਼ਰ ਆ ਰਹੇ ਹਨ। ਜਿਸ ਦਾ ਸਭ ਤੋਂ ਵੱਡਾ […]

Continue Reading

ਜੰਗ ਕੋਈ ਖੇਡ ਨਹੀਂ: ਸੋਸ਼ਲ ਮੀਡੀਆ ਅਤੇ ਟੀਵੀ ‘ਤੇ ਭੜਕਾਊ ਰੁਝਾਨ ਕਿਉਂ?

ਚਾਨਣਦੀਪ ਸਿੰਘ ਔਲਖ,   ਪਿਛਲੇ ਦਿਨੀਂ ਪਹਿਲਗਾਮ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਕਾਫ਼ੀ ਵੱਧ ਗਿਆ ਹੈ। ਸਰਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਦੋਵੇਂ ਦੇਸ਼ ਇੱਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ। ਅਜਿਹੇ ਸੰਵੇਦਨਸ਼ੀਲ ਸਮੇਂ ਵਿੱਚ, ਜਦੋਂ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ, ਇਹ ਵੇਖ ਕੇ ਹੈਰਾਨੀ […]

Continue Reading

ਪੰਜਾਬ ਦੇ ਇੱਕ ਜ਼ਿਲ੍ਹੇ ‘ਚ ਵਿਦਿਅਕ ਅਦਾਰੇ ਤਿੰਨ ਦਿਨ ਰਹਿਣਗੇ ਬੰਦ

ਗੁਰਦਾਸਪੁਰ, 7 ਮਈ, ਦੇਸ਼ ਕਲਿਕ ਬਿਊਰੋ :ਭਾਰਤ ਵੱਲੋਂ ਪਾਕਿਸਤਾਨ ਤੇ ਬੀਤੀ ਰਾਤ ਕੀਤੇ ਗਏ ਹਮਲੇ ਤੋਂ ਬਾਅਦ ਜ਼ਿਲਾ ਗੁਰਦਾਸਪੁਰ ਦੇ ਸਾਰੇ ਹੀ ਵਿਦਿਅਕ ਅਦਾਰੇ ਅਗਲੇ ਤਿੰਨ ਦਿਨ ਲਈ ਰਹਿਣਗੇ। ਸਿੱਖਿਆ ਵਿਭਾਗ ਵੱਲੋਂ ਅੱਜ ਸਾਰੇ ਹੀ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

Continue Reading

7 ਮਈ ਸ਼ਾਮ 8:30 ਤੋਂ 8.40 ਵਜੇ ਤੱਕ ਸੰਗਰੂਰ ਸ਼ਹਿਰ ‘ਚ ਹੋਵੇਗਾ ਬਲੈਕ ਆਊਟ: ਡਿਪਟੀ ਕਮਿਸ਼ਨਰ 

ਸੰਗਰੂਰ ਵਾਸੀਆਂ ਨੂੰ ਸ਼ਾਮ 8:30 ਵਜੇ ਲਾਇਟਾਂ ਬੰਦ ਕਰਨ ਦੀ ਅਪੀਲ  ਦਲਜੀਤ ਕੌਰ  ਸੰਗਰੂਰ, 6 ਮਈ, 2025: ਡਿਪਟੀ ਕਮਿਸ਼ਨਰ ਸੰਗਰੂਰ (ਵਾਧੂ ਚਾਰਜ) ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਦੇ ਤੌਰ ‘ਤੇ ਕੱਲ ਸ਼ਾਮ 8:30 ਵਜੇ ਸਾਇਰਨ ਵੱਜੇਗਾ ਅਤੇ ਸ਼ਹਿਰ’ […]

Continue Reading