ਨਵੇਂ ਸਾਲ ਦੇ ਜਨਵਰੀ ਮਹੀਨੇ ‘ਚ ਬੈਂਕ ਰਹਿਣਗੇ 13 ਦਿਨ ਬੰਦ

ਨਵੀਂ ਦਿੱਲੀ, 31 ਦਸੰਬਰ, ਦੇਸ਼ ਕਲਿਕ ਬਿਊਰੋ :ਜਨਵਰੀ 2025 ਦੀਆਂ ਬੈਂਕ ਛੁੱਟੀਆਂ ਦੀ ਸੰਭਾਵਿਤ ਸੂਚੀ ਸਾਹਮਣੇ ਆਈ ਹੈ। RBI ਨੇ ਜਨਵਰੀ ਲਈ ਆਪਣਾ ਅਧਿਕਾਰਿਕ ਕੈਲੰਡਰ ਜਾਰੀ ਨਹੀਂ ਕੀਤਾ ਹੈ, ਪਰ ਜਨਵਰੀ 2025 ਵਿੱਚ 13 ਦਿਨ ਬੈਂਕ ਬੰਦ ਰਹਿ ਸਕਦੇ ਹਨ। ਇਸ ਵਿੱਚ ਦੋ ਸ਼ਨੀਵਾਰ ਅਤੇ ਚਾਰ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ।ਇੱਥੇ ਸੰਭਾਵਿਤ ਛੁੱਟੀਆਂ ਦੀ ਸੂਚੀ […]

Continue Reading

ਕੜਾਕੇ ਦੀ ਠੰਢ ਕਾਰਨ ਵਧਣਗੀਆਂ ਪੰਜਾਬ ਦੇ ਸਕੂਲਾਂ ’ਚ ਛੁੱਟੀਆਂ

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿੱਕ ਬਿਓਰੋ : ਕੜਾਕੇ ਦੀ ਪੈ ਰਹੀ ਠੰਢ ਦੇ ਕਾਰਨ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਹੋ ਸਕਦੀਆਂ ਹਨ। ਪੰਜਾਬ ਸਰਕਾਰ ਵੱਲੋਂ ਠੰਡ ਕਾਰਨ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ। ਪ੍ਰੰਤੂ ਪਹਾੜਾਂ ਉਤੇ ਪੈ ਰਹੀ ਬਰਫ ਅਤੇ ਪਿਛਲੇ ਦਿਨੀਂ ਕਈ ਥਾਵਾਂ ਉਤੇ ਪਏ ਗੜ੍ਹੇਆਂ ਕਾਰਨ ਠੰਡ ਵੱਧ ਗਈ […]

Continue Reading

ਨਵੇਂ ਸਾਲ ਤੋਂ ਬਦਲ ਜਾਣਗੇ ਕਈ ਨਿਯਮ

ਤੁਹਾਡੇ ਲਈ ਵੀ ਹੋ ਸਕਦੇ ਨੇ ਲਾਭਦਾਇਕ ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿੱਕ ਬਿਓਰੋ : ਨਵੇਂ ਸਾਲ ਤੋਂ ਹੀ ਦੇਸ਼ ਵਿੱਚ ਕਈ ਤਰ੍ਹਾਂ ਦੇ ਨਿਯਮ ਬਦਲ ਜਾਣਗੇ। ਨਵੇਂ ਸਾਲ ਦੇ ਨਾਲ ਨਾਲ ਕਈ ਨਵੇਂ ਬਦਲਾਅ ਲਾਗੂ ਹੋ ਜਾਣਗੇ। UPI ਪੇਮੈਂਟ ਸਬੰਧੀ ਭਲਕੇ ਤੋਂ ਯੂਪੀਆਈ ਨੂੰ ਲੈ ਕੇ ਵੱਡਾ ਬਦਲਾਅ ਹੋ ਰਿਹਾ ਹੈ। ਯੂਪੀਆਈ ਦੀ ਵਰਤੋਂ ਕਰਨ […]

Continue Reading

ਸੁਪਰੀਮ ਕੋਰਟ ਨੇ ਕਿਸਾਨ ਆਗੂ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਦਿੱਤੀ 3 ਦਿਨਾਂ ਦੀ ਮੋਹਲਤ

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿਕ ਬਿਊਰੋ :ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਖਨੌਰੀ ਬਾਰਡਰ ‘ਤੇ 36 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਲਈ 3 ਦਿਨਾਂ ਦੀ ਮੋਹਲਤ ਦਿੱਤੀ ਹੈ। ਅੱਜ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ […]

Continue Reading

ਸਾਲ ਦੇ ਆਖਰੀ ਦਿਨ ਅੱਜ ਸੂਫੀ ਗਾਇਕ ਸਤਿੰਦਰ ਸਰਤਾਜ ਨਿਊ ਚੰਡੀਗੜ੍ਹ ‘ਚ ਮਚਾਉਣਗੇ ਧਮਾਲ

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿਕ ਬਿਊਰੋ :ਸੂਫੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ ਵਿਖੇ ਸਾਲ ਦੇ ਆਖਰੀ ਦਿਨ ਅੱਜ 31 ਦਸੰਬਰ ਨੂੰ ਓਮੈਕਸ ਨਿਊ ਚੰਡੀਗੜ੍ਹ ਵਿਖੇ ਆਪਣੀ ਧਮਾਕੇਦਾਰ ਪੇਸ਼ਕਾਰੀ ਦੇਣਗੇ। ਇਹ ਪ੍ਰੋਗਰਾਮ ਰਾਤ 9 ਵਜੇ ਸ਼ੁਰੂ ਹੋਵੇਗਾ। ਆਪਣੀ ਸੂਫੀ ਸ਼ੈਲੀ ਲਈ ਜਾਣੇ ਜਾਂਦੇ ਡਾ. ਸਰਤਾਜ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਰਾਹੀਂ ਸ਼ਾਮ ਨੂੰ ਜਾਦੂਈ ਬਣਾ ਦੇਣਗੇ।ਡਾ: […]

Continue Reading

ਪੰਜਾਬ ਦੇ 7 PCS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣਾਇਆ IAS

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿੱਕ ਬਿਓਰੋ : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 7 ਪੀਸੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈਏਐਸ ਬਣਾਇਆ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Continue Reading

ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ ‘ਚ ਠੰਢ ਨੇ ਜ਼ੋਰ ਫੜਿਆ, ਸੀਤ ਲਹਿਰ ਤੇ ਧੁੰਦ ਦੀ ਚਿਤਾਵਨੀ ਜਾਰੀ

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿਕ ਬਿਊਰੋ :ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ‘ਚ ਠੰਢ ਲਗਾਤਾਰ ਜ਼ੋਰ ਫੜ ਰਹੀ ਹੈ। ਸੀਤ ਲਹਿਰ ਦੀ ਚੇਤਾਵਨੀ ਦੇ ਵਿਚਕਾਰ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਧੁੰਦ ਦੇਖੀ ਗਈ।ਇਸ ਦੇ ਨਾਲ ਹੀ ਸਵੇਰ ਤੱਕ ਕਈ ਥਾਵਾਂ ‘ਤੇ […]

Continue Reading

ਦਿਲਜੀਤ ਦੋਸਾਂਝ ਦਾ ਲੁਧਿਆਣਾ ਵਿਖੇ ਸ਼ੋਅ ਅੱਜ, 50 ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ

ਲੁਧਿਆਣਾ, 31 ਦਸੰਬਰ, ਦੇਸ਼ ਕਲਿਕ ਬਿਊਰੋ :ਅੱਜ ਲੁਧਿਆਣਾ ਵਿੱਚ ਨਵੇਂ ਸਾਲ ਦਾ ਜਸ਼ਨ ਕੁਝ ਖਾਸ ਹੋਣ ਵਾਲਾ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਦਿਲ ਲਿਊਮਿਨਿਟੀ ਟੂਰ’ ਦਾ ਫਾਈਨਲ ਸਮਾਰੋਹ ਅੱਜ ਪੀਏਯੂ ਗਰਾਊਂਡ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਵੇਗਾ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਰੀਬ 3500 ਪੁਲਿਸ ਮੁਲਾਜ਼ਮ ਅਤੇ 800 ਨਿੱਜੀ ਸੁਰੱਖਿਆ ਕਰਮੀ […]

Continue Reading

ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿਕ ਬਿਊਰੋ :ਖਨੌਰੀ ਸਰਹੱਦ ‘ਤੇ 36 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਪੰਜਾਬ ਸਰਕਾਰ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਨਹੀਂ ਕਰਵਾ ਸਕੀ। 70 ਸਾਲਾ ਡੱਲੇਵਾਲ ਕੈਂਸਰ ਦੇ ਮਰੀਜ਼ ਵੀ ਹਨ। 28 ਦਸੰਬਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 31 ਦਸੰਬਰ 2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਮੰਗਲਵਾਰ, ੧੭ ਪੋਹ (ਸੰਮਤ ੫੫੬ ਨਾਨਕਸ਼ਾਹੀ)31-12-2024 ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ […]

Continue Reading