ਅਮਰੀਕਾ ਨੇ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਲਗਾਈ ਪਾਬੰਦੀ

ਵਾਸਿੰਗਟਨ ਡੀਸੀ, 9 ਜੂਨ, ਦੇਸ਼ ਕਲਿਕ ਬਿਊਰੋ :12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲੇ ‘ਤੇ ਪਾਬੰਦੀ ਅੱਜ ਤੋਂ ਲਾਗੂ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਬੰਧੀ 4 ਜੂਨ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ, ਜੋ ਅੱਜ, 9 ਜੂਨ ਤੋਂ ਲਾਗੂ ਹੋਵੇਗਾ।12 ਦੇਸ਼ਾਂ ਤੋਂ ਇਲਾਵਾ, ਅੱਜ ਤੋਂ 7 ਹੋਰ ਦੇਸ਼ਾਂ ਦੇ ਨਾਗਰਿਕਾਂ ‘ਤੇ […]

Continue Reading

ਈ-ਰਿਕਸ਼ਾ ਚਾਰਜਿੰਗ ਦੌਰਾਨ ਲੱਗੀ ਅੱਗ, ਦੋ ਲੋਕਾਂ ਦੀ ਮੌਤ

ਨਵੀਂ ਦਿੱਲੀ, 9 ਜੂਨ, ਦੇਸ਼ ਕਲਿਕ ਬਿਊਰੋ :ਐਤਵਾਰ ਰਾਤ ਨੂੰ ਈ-ਰਿਕਸ਼ਾ ਚਾਰਜਿੰਗ ਦੌਰਾਨ ਲੱਗੀ ਅੱਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ 24 ਸਾਲਾ ਨੌਜਵਾਨ ਅਤੇ ਇੱਕ 60 ਸਾਲਾ ਬਜ਼ੁਰਗ ਸ਼ਾਮਲ ਹਨ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਈ-ਰਿਕਸ਼ਾ ਚਾਰਜਿੰਗ ਮੰਨਿਆ ਜਾ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।ਇਹ ਘਟਨਾ […]

Continue Reading

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਨੂੰ ਅੱਜ ਸਾਲ ਪੂਰਾ ਹੋਇਆ, BJP ਪ੍ਰਧਾਨ JP ਨੱਡਾ ਕਰਨਗੇ ਪ੍ਰੈਸ ਕਾਨਫਰੰਸ

ਨਵੀਂ ਦਿੱਲੀ, 9 ਜੂਨ, ਦੇਸ਼ ਕਲਿਕ ਬਿਊਰੋ :ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਨੂੰ ਅੱਜ (ਸੋਮਵਾਰ) 1 ਸਾਲ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ, ਮੋਦੀ ਸਰਕਾਰ ਦੇ ਤਿੰਨ ਕਾਰਜਕਾਲਾਂ ਨੇ 11 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ‘ਤੇ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੁਪਹਿਰ 12 ਵਜੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਪ੍ਰੈਸ […]

Continue Reading

CTU ਦੀ ਚੱਲਦੀ ਬੱਸ ਨੂੰ ਲੱਗੀ ਅੱਗ

ਚੰਡੀਗੜ੍ਹ: 7 ਜੂਨ , ਦੇਸ਼ ਕਲਿੱਕ ਬਿਓਰੋਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU bus )ਨੂੰ ਕੱਲ੍ਹ ਰਾਤ ਮਨੀਮਾਜਰਾ ਪੁਲਿਸ ਚੌਕੀ ਨੇੜੇ ਅਚਾਨਕ ਅੱਗ ਲੱਗ ਗਈ, ਗਨੀਮਤ ਇਹ ਰਹੀ ਕਿ ਬੱਸ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਰਾਤ 8.30 ਵਜੇ ਦੇ ਕਰੀਬ ਵਾਪਰੀ ਜਦੋਂ ਸੈਕਟਰ […]

Continue Reading

ਰਾਸ਼ਟਰਪਤੀ ਟਰੰਪ ਨਾਲ ਵਿਵਾਦ ਦੇ ਚੱਲਦਿਆਂ ਐਲਨ ਮਸਕ ਰਾਜਨੀਤਕ ਪਾਰਟੀ ਬਣਾਉਣ ਦੇ ਰੌਂਅ ‘ਚ

ਵਾਸਿੰਗਟਨ ਡੀਸੀ, 7 ਜੂਨ, ਦੇਸ਼ ਕਲਿਕ ਬਿਊਰੋ :ਰਾਸ਼ਟਰਪਤੀ ਟਰੰਪ ਨਾਲ ਵਿਵਾਦ ਤੋਂ ਬਾਅਦ, Elon Musk ਨੇ ਸੋਸ਼ਲ ਮੀਡੀਆ X ‘ਤੇ ਇੱਕ ਪੋਲ ਸਾਂਝਾ ਕੀਤਾ। ਇਸ ਪੋਲ ਵਿੱਚ, ਮਸਕ ਨੇ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਬਾਰੇ ਰਾਏ ਮੰਗੀ ਸੀ। ਇਸ ‘ਤੇ 80.4% ਲੋਕਾਂ ਨੇ ਹਾਂ ਵਿੱਚ ਜਵਾਬ ਦਿੱਤਾ।ਪੋਲ ਖਤਮ ਹੋਣ ਤੋਂ ਬਾਅਦ, ਮਸਕ ਨੇ […]

Continue Reading

ਬਾਬਾ ਸਿੱਦੀਕੀ ਕਤਲ ਕੇਸ ‘ਚ ਮਾਸਟਰਮਾਈਂਡ ਜਲੰਧਰ ਦਾ ਜੱਸੀ ਪੁਰੇਵਾਲ ਕੈਨੇਡਾ ਵਿੱਚ ਗ੍ਰਿਫ਼ਤਾਰ

ਜਲੰਧਰ, 7 ਜੂਨ, ਦੇਸ਼ ਕਲਿਕ ਬਿਊਰੋ :ਐਨਸੀਪੀ ਨੇਤਾ ਬਾਬਾ ਸਿੱਦੀਕੀ ਕਤਲ ਕੇਸ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ ਜੱਸੀ ਪੁਰੇਵਾਲ (Jassi Purewal) ਨੂੰ ਕੈਨੇਡਾ ਦੀ ਸਰੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿਸ ਮਾਮਲੇ ਵਿੱਚ ਗ੍ਰਿਫ਼ਤਾਰੀ ਕੀਤੀ ਗਈ ਹੈ।12 ਅਕਤੂਬਰ, 2024 ਦੀ ਰਾਤ ਨੂੰ, ਬਾਬਾ ਸਿੱਦੀਕੀ ਨੂੰ ਮੁੰਬਈ ਵਿੱਚ ਉਸਦੇ […]

Continue Reading

ਸਿੰਧੂ ਜਲ ਸੰਧੀ ਦੀ ਬਹਾਲੀ ਲਈ ਭਾਰਤ ਅੱਗੇ ਗਿੜਗਿੜਾਇਆ ਪਾਕਿਸਤਾਨ, ਲਿਖੇ 4 ਪੱਤਰ

ਨਵੀਂ ਦਿੱਲੀ, 7 ਜੂਨ, ਦੇਸ਼ ਕਲਿਕ ਬਿਊਰੋ :ਪਾਕਿਸਤਾਨ ਨੇ ਹੁਣ ਤੱਕ ਸਿੰਧੂ ਜਲ ਸੰਧੀ ਦੀ ਬਹਾਲੀ ਸੰਬੰਧੀ ਭਾਰਤ ਨੂੰ ਚਾਰ ਪੱਤਰ ਭੇਜੇ ਹਨ। NDTV ਨੇ ਸਰੋਤ ਦੇ ਹਵਾਲੇ ਨਾਲ ਕਿਹਾ ਹੈ ਕਿ ਇਨ੍ਹਾਂ ਚਾਰ ਪੱਤਰਾਂ ਵਿੱਚੋਂ ਇੱਕ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭੇਜਿਆ ਗਿਆ।ਸੂਤਰਾਂ ਨੇ ਦੱਸਿਆ ਕਿ ਭਾਰਤ ਨੂੰ ਜਲ ਸੰਧੀ ਬਹਾਲ ਕਰਨ ਦੀ ਬੇਨਤੀ ਕਰਨ […]

Continue Reading

ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਨੌਜਵਾਨ ਵੱਲੋਂ SGPC ਟਾਸਕ ਫੋਰਸ ‘ਤੇ ਤਲਵਾਰ ਨਾਲ ਹਮਲਾ

ਅੰਮ੍ਰਿਤਸਰ, 6 ਜੂਨ, ਦੇਸ਼ ਕਲਿਕ ਬਿਊਰੋ :ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਇੱਕ ਨੌਜਵਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਟਾਸਕ ਫੋਰਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਬਾਅਦ ਵਿੱਚ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ, ਪਰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ […]

Continue Reading

ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਦੇ ਮੀਡੀਆ ਅਫਸਰਾਂ ਲਈ ਇੱਕ ਦਿਨਾਂ ਓਰੀਐਂਟਸ਼ਨ ਪ੍ਰੋਗਰਾਮ 

 ਪੰਜਾਬ ਦੀ ਤਰਫੋਂ ਪੀ.ਆਰ.ਓ. ਨਰਿੰਦਰ ਪਾਲ ਸਿੰਘ ਜਗਦਿਓ ਅਤੇ ਸਵੀਪ ਸਲਾਹਕਾਰ ਮਨਪ੍ਰੀਤ ਅਨੇਜਾ ਵੱਲੋਂ ਸ਼ਮੂਲੀਅਤ ਚੰਡੀਗੜ੍ਹ, 6 ਜੂਨ: ਦੇਸ਼ ਕਲਿੱਕ ਬਿਓਰੋ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਨੋਡਲ ਅਫ਼ਸਰਾਂ ਅਤੇ ਸੋਸ਼ਲ ਮੀਡੀਆ ਨੋਡਲ ਅਫ਼ਸਰਾਂ ਲਈ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈ.ਆਈ.ਆਈ.ਡੀ.ਈ.ਐਮ), ਨਵੀਂ ਦਿੱਲੀ, ਵਿਖੇ ਵੀਰਵਾਰ […]

Continue Reading

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ (PET SCAN) ਪੀਈਟੀ ਸਕੈਨ ਸੈਂਟਰ ਸ਼ੁਰੂ

ਨਵੀਂ ਦਿੱਲੀ 6 ਜੂਨ, 2025, ਦੇਸ਼ ਕਲਿੱਕ ਬਿਓਰੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕਿਸ਼ਨ ਪੋਲੀਕਲਿਨਿਕ ਵਿੱਚ (PET SCAN ) ਪੀਈਟੀ ਸਕੈਨ ਸੈਂਟਰ ਨੂੰ ਸਮਰਪਿਤ ਕੀਤਾ। ਕੈਂਸਰ ਦੀ ਬਿਮਾਰੀ ਦੀ ਜਲਦੀ ਪਹਿਚਾਣ ਅਤੇ ਇਲਾਜ ਲਈ ਬਣਾਏ ਗਏ ਇਸ ਸਹੂਲਤ ਕੇਂਦਰ ਦੇ ਉਦਘਾਟਨ ਤੋਂ ਪਹਿਲਾਂ ਸ੍ਰੀ ਕਲਕਾ ਦੀ ਅਗਵਾਈ ਹੇਠ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸ ਕੀਤੀ। ਸ੍ਰੀ ਕਾਲਕਾ ਨੇ  ਦੱਸਿਆ ਕਿ ਇਹ ਸਕੈਨ ਸੈਂਟਰ 6 ਜੂਨ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕਿ 1984 ਵਿੱਚ ਅੱਜ ਤੋਂ 41 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਹੋਏ ਸਾਕਾ ਨੀਲਾ ਤਾਰਾ ਦੀ ਤਾਰੀਖ ਨਾਲ ਮਿਲਦੀ ਹੈ, ਜਦੋਂ ਸਿੱਖਾਂ ਦੀ ਸਭ ਤੋਂ ਉੱਚੀ ਪ੍ਰਭੂਸੱਤਾ ਦਾ ਮੁੱਖ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਪੀਈਟੀ ਸਕੈਨ ਸੈਂਟਰ ਦੀ ਸ਼ੁਰੂਆਤ 21ਵੀਂ ਸਦੀ ਦੇ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਹੈ ਜੋ ਜ਼ੁਲਮ ਅਤੇ ਤਾਨਾਸ਼ਾਹੀ ਦੇ ਕਾਰਨ ਸ਼ਹੀਦ ਹੋਏ। ਸ੍ਰੀ ਕਾਲਕਾ ਨੇ ਕਿਹਾ, “ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ਉੱਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ। ਅਸੀਂ ਸੰਸਾਰ ਨੂੰ ਇਹ ਸਾਫ਼ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਇੱਕ ਅਮਨ ਪਸੰਦ ਅਤੇ ਧਾਰਮਿਕ ਰੂਪ ਵਿੱਚ ਨਿਰਪੱਖ ਭਾਈਚਾਰਾ ਹੈ ਜੋ ਦੁੱਖ ਸਹਿ ਕੇ ਵੀ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ”। ਉਨ੍ਹਾਂ ਦੱਸਿਆ ਕਿ ਪੀਈਟੀ ਸਕੈਨ ਦੀ ਲਾਗਤ ਬਹੁਤ ਘੱਟ ਰੱਖੀ ਗਈ ਹੈ, ਸਿਰਫ਼ ਟੈਸਟ ਕਰਨ ਵਿੱਚ ਆਉਣ ਵਾਲਾ ਖ਼ਰਚਾ ਹੀ ਲਿਆ ਜਾਵੇਗਾ। “ ਉਨਾਂ ਕਿਹਾ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਕਿਸੇ ਵੀ ਪਰਿਵਾਰ ਨੂੰ ਇਹ ਸਹੂਲਤ ਲੈਣ ਦੀ ਲੋੜ ਨਾ ਪਏ, ਕਿਉਂਕਿ ਕੈਂਸਰ ਦੇ ਰੋਗ ਦੀ ਪਛਾਣ ਹੋਣ ‘ਤੇ ਪਰਿਵਾਰ ਤੇ  ਦੁੱਖ ਦਾ ਪਹਾੜ ਟੁੱਟ ਪੈਂਦਾ ਹੈ । ਉਨ੍ਹਾਂ ਐਲਾਨ ਕੀਤਾ ਕਿ ਇਹ ਸਹੂਲਤ ਹਰ ਕਿਸੇ ਲਈ ਉਪਲਬਧ ਹੋਵੇਗੀ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਨਾਲ ਸਬੰਧਤ ਹੋਣ। ਸ੍ਰੀ ਕਾਲਕਾ ਨੇ ਬਾਬਾ ਬਚਨ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੀਈਟੀ ਸਕੈਨ ਸੈਂਟਰ ਦੀ ਇਮਾਰਤ ਤਿਆਰ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ PET SCAN ਮਸ਼ੀਨ ਦੀ ਕੀਮਤ 10 ਕਰੋੜ ਰੁਪਏ ਹੈ ਜੋ ਕਿ ਇੱਕ ਗੁਰੂ ਘਰ ਦੇ ਪ੍ਰੇਮੀ ਪਰਿਵਾਰ ਵੱਲੋਂ ਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ, “ਮੈਨੂੰ ਕਈ ਪ੍ਰਮੁੱਖ ਵਿਅਕਤੀਆਂ ਨੇ ਪੁੱਛਿਆ ਕਿ 6 ਜੂਨ — ਜਿਸ ਦਿਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਵਿੱਚ ਘਲੂਘਾਰਾ ਹੋਇਆ ਸੀ — ਨੂੰ ਹੀ ਸਕੈਨ ਸੈਂਟਰ ਦੀ ਸ਼ੁਰੂਆਤ ਕਿਉਂ ਕੀਤੀ ਗਈ? ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੰਸਾਰ ਲਈ ਸੁਨੇਹਾ ਹੈ ਕਿ ਜਿੰਨੀ ਵਾਰੀ ਸਿੱਖ ਕੌਮ ਨੂੰ ਦਬਾਇਆ ਜਾਂਦਾ ਹੈ, ਉਹ ਉੱਤਨੀ ਹੀ ਵੱਧ ਤਾਕਤ ਨਾਲ ਵਾਪਸ ਉਭਰਦੀ ਹੈ, ਪਰ ਕਦੇ ਵੀ ਮਨੁੱਖਤਾ ਦੀ ਸੇਵਾ ਕਰਨਾ ਨਹੀਂ ਛੱਡਦੀ।”* ਸ੍ਰੀ ਕਾਲਕਾ ਨੇ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਐੱਸ. ਮਨਜਿੰਦਰ ਸਿੰਘ ਸਿਰਸਾ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਪੋਲੀਕਲਿਨਿਕ ਵਿੱਚ ਮੁਫ਼ਤ ਡਾਇਲਿਸਿਸ, ਘੱਟ ਲਾਗਤ ਵਾਲੀ ਐਮਆਰਆਈ ਅਤੇ ਹੋਰ ਟੈਸਟਾਂ ਦੀ ਸੇਵਾ ਸ਼ੁਰੂ ਹੋਈ ਸੀ।

Continue Reading