Hindi English Friday, 17 May 2024 🕑
BREAKING
ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸਿਹਤ/ਪਰਿਵਾਰ

More News

ਦੰਦਾਂ ਦਾ 37 ਵਾਂ ਪੰਦਰਵਾੜਾ 1 ਫਰਵਰੀ ਤੋਂ 15 ਫਰਵਰੀ ਦਰਮਿਆਨ

Updated on Monday, January 29, 2024 15:12 PM IST

ਬੱਸੀ ਪਠਾਣਾ/ ਫਤਿਹਗੜ ਸਾਹਿਬ, ਦੇਸ਼ ਕਲਿੱਕ ਬਿਓਰੋ
 
ਸਿਹਤ ਵਿਭਾਗ ਪੰਜਾਬ ਵੱਲੋਂ 1 ਫਰਵਰੀ ਤੋਂ 15 ਫਰਵਰੀ  ਦਰਮਿਆਨ ਦੰਦਾ ਦਾ 37ਵਾਂ ਪੰਦਰਵਾੜਾ ਮਨਾਇਆ ਜਾਵੇਗਾ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਜਸਮੀਤ ਕੋਰ ਨੇ ਕਿਹਾ ਕਿ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਡੈਂਟਲ ਹੈਲਥ ਅਫਸਰ ਡਾਕਟਰ ਸ਼ਰਨਜੀਤ ਕੋਰ ਦੀ ਅਗਵਾਈ ਹੇਠ ਇਹ ਪੰਦਰਵਾੜਾ 1 ਫਰਵਰੀ ਤੋਂ 15 ਫਰਵਰੀ ਤੱਕ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਮਨਾਇਆ ਜਾਵੇਗਾ। ਇਸ ਪੰਦਰਵਾੜੇ ਅਧੀਨ 15 ਲੋੜਵੰਦ ਮਰੀਜਾਂ ਨੂੰ ਮੁਫਤ ਡੈਂਚਰ ਲਗਾਏ ਜਾਣਗੇ। ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਲੋਕ ਸਿਰਫ ਇਲਾਜ ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ-ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ। ਉਹਨਾਂ ਕਿਹਾ ਕਿ ਦੰਦਾਂ ਦੀ ਨਿਯਮਿਤ ਤੌਰ ਤੇ ਸਫਾਈ ਕਰਨ ਅਤੇ ਕੋਈ ਵੀ ਤਕਲੀਫ ਹੋਣ ਤੇ ਫੌਰਨ ਡਾਕਟਰ ਕੋਲੋਂ ਜਾਂਚ ਕਰਵਾਉਣ। ਖਾਣਾ ਖਾਣ ਦੇ ਬਾਅਦ ਕੁਰਲੀ ਕਰਨੀ ਅਤੇ ਰਾਤ ਨੁੰ ਸੌਣ ਤੋਂ ਪਹਿਲਾਂ ਬ੍ਰਸ਼ ਕਰਨ ਦੀ ਆਦਤ ਵੀ ਬਹੁਤ ਹੱਦ ਤੱਕ ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ। ਇਸ ਲਈ ਲੋਕ ਆਪਣੇ ਦੰਦਾਂ ਦਾ ਖਿਆਲ ਆਪ ਮੁਹਾਰੇ ਰੱਖਣ ਅਤੇ ਡਾਕਟਰ ਦੀ ਸਲਾਹ ਲੈਣ। ਇਸ ਕੈਂਪ ਦੋਰਾਨ ਦੰਦਾਂ ਦਾ ਮੁਫਤ ਚੈਕਅਪ ਅਤੇ ਲੋੜੀਂਦਾ ਇਲਾਜ ਜਿਂਵੇ ਕਿ ਦੰਦਾਂ ਦੀ ਫਿਿਲੰਗ, ਦੰਦ ਕੱਢਣੇ, ਦੰਦਾਂ ਦੀ ਸਕੇਲੰਿਗ ਆਦਿ ਸ਼ਾਮਲ ਹਨ ।
 

ਵੀਡੀਓ

ਹੋਰ
Have something to say? Post your comment
X