Hindi English Friday, 17 May 2024 🕑

ਸਿਹਤ/ਪਰਿਵਾਰ

More News

ਸਿਹਤ ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਸਬੰਧੀ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਸਮਾਗਮ

Updated on Monday, February 05, 2024 16:01 PM IST

ਕੈਂਸਰ ਦੀ ਸਮੇਂ ਸਿਰ ਪਛਾਣ ਹੋਣ ਤੇ ਪੂਰੀ ਤਰ੍ਹਾ ਇਲਾਜ ਸੰਭਵ ਹੈ: ਡਾ ਬੰਦਨਾ ਬਾਂਸਲ ਡੀ.ਐਮ.ਸੀ.

 ਸ੍ਰੀ ਮੁਕਤਸਰ ਸਾਹਿਬ, 5 ਫਰਵਰੀ: ਦੇਸ਼ ਕਲਿੱਕ ਬਿਓਰੋ

ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ, ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਵਿਸ਼ਵ ਕੈਂਸਰ ਦਿਵਸ ਸਬੰਧੀ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਜਾਗਰੁਕਤਾ ਸਮਾਗਮ ਕੀਤੇ ਗਏ। ਇਸ ਸਬੰਧ ਵਿੱਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨ ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ।

 ਕੈਂਸਰ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬੰਦਨਾ ਬਾਂਸਲ ਨੇ ਕਿਹਾ ਕਿ ਵਿਸ਼ਵ ਕੈਂਸਰ  ਦਿਵਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਇਸ ਬਿਮਾਰੀ ਦੇ ਮੁਢਲੇ ਲੱਛਣ ਅਤੇ ਬਚਾਓ ਸਬੰਧੀ ਜਾਣਕਾਰੀ ਦੇਣਾ ਹੈ ਅਤੇ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਆਮ ਜਨਤਾ ਨੂੰ ਜਾਗਰੁਕ ਕਰਨਾ ਹੈ ਤਾਂ ਜੋ ਆਮ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਬਿਮਾਰੀ ਨੂੰ ਮੁੱਢਲੀ ਸਟੇਜ਼ ਤੇ ਪਤਾ ਲਗਾ ਕੇ ਉਸ ਦਾ ਇਲਾਜ ਕਰਵਾ ਸਕਣ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਦਾ ਕੈਸਰ ਦੇ ਮਰੀਜ ਲਾਭ ਲੈ ਸਕਣ।

 ਇਸ ਮੌਕੇ ਉਨ੍ਹਾ ਕਿਹਾ ਕਿ ਕੈਂਸਰ ਦੀ ਬਿਮਾਰੀ ਪ੍ਰਤੀ ਵਕਤ ਸਿਰ ਜਾਗਰੂਕ ਹੋ ਕੇ ਹੀ ਇਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਪੂਰਨ ਇਲਾਜ਼ ਕਰਵਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਹੁਣ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਲੱਗਭਗ 2898 ਲੋਕ ਇਲਾਜ ਕਰਵਾ ਚੁੱਕੇ ਹਨ ਅਤੇ ਇਨ੍ਹਾ ਮਰੀਜਾਂ ਨੂੰ ਹੁਣ ਤੱਕ 39 ਕਰੋੜ 56 ਲੱਖ ਰੁਪਏ ਦਾ ਇਲਾਜ ਦਾ ਲਾਭ ਦਿੱਤਾ ਜਾ ਚੁੱਕਿਆ ਹੈ।

ਇਸ ਮੌਕੇ ਡਾ. ਕੁਲਤਾਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਕੈਂਸਰ ਤੋਂ ਡਰੋ ਨਾ, ਸਗੋਂ ਇਸ ਦੇ ਖਿਲਾਫ ਲੜੋ। ਉਹਨਾਂ ਕਿਹਾ ਕਿ  ਸਾਨੂੰ ਕੈਂਸਰ ਤੋਂ ਬਚਣ ਲਈ ਹਮੇਸ਼ਾ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਤੰਬਾਕੂ, ਸ਼ਰਾਬ, ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਫਸਲਾਂ ਉਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਜ਼ਿਆਦਾ ਚਰਬੀ ਵਾਲੇ ਭੋਜਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਦੱਸਿਆ ਕਿ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ। ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ। ਔਰਤਾਂ ਵਿੱਚ ਮਹਾਂਵਾਰੀ ਦੇ ਲੱਛਣ ਬਦਲਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਸ ਮੌਕੇ ਡਾ. ਪਰਮਜੀਤ ਕੌਰ ਔਰਤ ਰੋਗਾਂ ਦੇ ਮਾਹਿਰ ਨੇ ਕਿਹਾ ਕਿ ਜੇਕਰ ਛਾਤੀ ਵਿੱਚ ਗਿਲਟੀ, ਨਿਪਲ ਦਾ ਅੰਦਰ ਧਸਣਾ, ਨਿੱਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਲਗਾਤਾਰ ਖੰਘ ਅਤੇ ਅਵਾਜ਼ ਵਿੱਚ ਭਾਰੀਪਣ, ਮਾਹਵਾਰੀ ਤੋਂ ਇਲਾਵਾ ਖੂਨ ਆਉਣਾ, ਮੂੰਹ ਵਿਚਲੇ ਛਾਲੇ ਠੀਕ ਨਾ ਹੋਣ, ਭੁੱਖ ਦਾ ਘੱਟ ਲੱਗਣਾ, ਬਿਨ੍ਹਾਂ ਕਾਰਣ ਭਾਰ ਦਾ ਘੱਟ ਜਾਣ, ਸਰੀਰ ਦੇ ਕਿਸੇ ਵੀ ਭਾਗ ਵਿੱਚ ਗਿਲਟੀ ਹੇਵੇ, ਸੰਭੋਗ ਤੋਂ ਬਾਅਦ ਖੂਨ ਆਉਣਾ, ਗੁਪਤ ਅੰਗ ਵਿੱਚੋਂ ਪੀਕ ਵਗੇ ਤਾਂ ਮਾਹਿਰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।

ਇਸ ਸਮੇਂ ਸ੍ਰੀ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਵੀ ਡੇਢ ਲੱਖ ਰੁਪਏ ਤੱਕ ਮੁਫਤ ਇਲਾਜ ਕਰਾਉਣ ਲਈ ਸਬੰਧਤ ਹਸਪਤਾਲਾਂ ਵਿਖੇ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

ਇਸ ਮੌਕੇ ਡਾ. ਰਾਹੁਲ ਜਿੰਦਲ ਐਸ.ਐਮ.ਓ, ਡਾ ਪਰਮਜੀਤ ਕੌਰ ਮੈਡੀਕਲ ਅਫਸਰ, ਮਨਜੀਤ ਕੌਰ ਨਰਸਿੰਗ ਸਿਸਟਰ, ਅਨੀਤਾ , ਵਕੀਲ ਸਿੰਘ, ਹਸਪਤਾਲ ਦਾ ਸਟਾਫ ਅਤੇ ਆਮ ਲੋਕ ਹਾਜ਼ਰ ਸਨ।

-------

ਵੀਡੀਓ

ਹੋਰ
Have something to say? Post your comment
X