Hindi English Saturday, 18 May 2024 🕑
BREAKING
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਕਿਹਾ, ‘2 ਜੂਨ ਤੋਂ ਬਾਅਦ ਮੈਂ ਵੇਖਾਂਗਾ, ਕਿਹੜੀ ਖੱਬੀ Jiwan ਖਾਨ ਇੱਥੇ ਖੰਘਦੈ’ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ

ਸਿਹਤ/ਪਰਿਵਾਰ

More News

ਕੈਂਸਰ ਕੀ ਹੈ, ਇਸ ਦੀ ਪਹਿਚਾਣ ਕਿਵੇਂ ਹੋਵੇ ?

Updated on Thursday, February 15, 2024 08:48 AM IST

ਪੇਸਕਸ਼: ਡਾਕਟਰ ਅਜੀਤ ਪਾਲ ਸਿੰਘ ਐਮ ਡੀ

ਡਾਕਟਰ ਅਜੀਤ ਪਾਲ ਸਿੰਘ ਐਮ ਡੀ

ਕੈਂਸਰ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਕਿਸੇ ਹਿੱਸੇ ਵਿੱਚ ਸੈਲਾਂ ਦੀ ਆਪਹੁਦਰੀ ਵੰਡ ਹੋਣ ਲਗਦੀ ਹੈ।

ਇਹ ਸੈਲ ਸਰੀਰ ਦੇ ਦੂਜੇ ਤੰਤੂਆਂ ਵਿੱਚ ਵੀ ਫੈਲ ਸਕਦੇ ਹਨ। ਜਦੋਂ ਕੈਂਸਰ ਇਸ ਤਰ੍ਹਾਂ ਫੈਲਦਾ ਹੈ ਤਾਂ ਇਸ ਨੂੰ ਸਕੈਂਡਰੀ ਜਾਂ ਮੈਟਾਸਟੈਟਿਕ ਕੈਂਸਰ ਕਿਹਾ ਜਾਂਦਾ ਹੈ।

ਕੈਂਸਰ ਦਾ ਪਤਾ ਕਿਵੇਂ ਲਾਇਆ ਜਾਂਦਾ ਹੈ?

ਸ਼ੁਰੂ ਵਿੱਚ ਡਾਕਟਰ ਤੁਹਾਡੇ ਲੱਛਣਾਂ ਬਾਰੇ ਸਵਾਲ ਪੁੱਛ ਕੇ ਜਾਂਚ ਸ਼ੁਰੂ ਕਰਦੇ ਹਨ। ਇਸ ਦੌਰਾਨ ਉਹ ਕੁਝ ਟੈਸਟ ਅਤੇ ਜਾਂਚ ਵੀ ਕਰ ਸਕਦੇ ਹਨ।

ਇਸ ਵਿੱਚ ਖੂਨ ਦੇ ਟੈਸਟ, ਐਕਸ-ਰੇ, ਜਾਂ ਹੋਰ ਸਕੈਨ ਹੋ ਸਕਦੇ ਹਨ। ਕਦੇ- ਕਦੇ ਉਹ ਤੁਹਾਡੇ ਤੰਤੂਆਂ ਦਾ ਕੋਈ ਨਮੂਨਾ (ਬਾਇਓਪਸੀ) ਵੀ ਲੈ ਸਕਦੇ ਹਨ। ਇਸ ਨਮੂਨੇ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਜਾਂਦੀ ਹੈ।

ਅਕਸਰ ਜਦੋਂ ਮਰੀਜ਼ ਕਿਸੇ ਹੋਰ ਸਮੱਸਿਆ ਲਈ ਹਸਪਤਾਲ ਜਾਂਦੇ ਹਨ ਤਾਂ ਉਦੋਂ ਕੈਂਸਰ ਦਾ ਪਤਾ ਲਗਦਾ ਹੈ।

ਮੁੱਢਲੀ ਸਕਰੀਨਿੰਗ ਦੌਰਾਨ ਵੀ ਕੈਂਸਰ ਸਾਹਮਣੇ ਆ ਸਕਦਾ ਹੈ।

ਕੈਂਸਰ ਸਕਰੀਨਿੰਗ ਰਾਹੀਂ ਮਰੀਜ਼ ਵਿੱਚ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੈਂਸਰ ਦਾ ਸ਼ੱਕ ਹੋਣ ’ਤੇ ਹੋਰ ਟੈਸਟ ਕਰਕੇ ਸ਼ੱਕ ਦੀ ਪੁਸ਼ਟੀ ਕੀਤੀ ਜਾਂਦੀ ਹੈ।

ਪੂਰੀ ਦੁਨੀਆਂ ਵਿੱਚ ਕਿੰਨੇ ਲੋਕਾਂ ਨੂੰ ਕੈਂਸਰ ਹੁੰਦਾ ਹੈ?

ਦੁਨੀਆਂ ਵਿੱਚ ਲਗਭਗ 200 ਕਿਸਮ ਦੇ ਵੱਖ-ਵੱਖ ਕੈਂਸਰ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਛਾਤੀ, ਫੇਫੜੇ, ਆਂਤੜੀਆਂ, ਗੁਦਾ ਅਤੇ ਪ੍ਰੋਸਟੇਟ ਦਾ ਕੈਂਸਰ ਸਭ ਤੋਂ ਆਮ ਕੈਂਸਰ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ ਹੋਣ ਵਾਲੀਆਂ ਛੇ ਵਿੱਚੋਂ ਇੱਕ ਮੌਤ ਕੈਂਸਰ ਕਾਰਨ ਹੁੰਦੀ ਹੈ।

ਉਮਰ ਦੇ ਵਧਣ ਨਾਲ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸਦਾ ਕਾਰਨ ਹੈ ਕਿ ਉਮਰ ਦੇ ਵਧਣ ਨਾਲ ਸਾਡੇ ਸਰੀਰ ਦੇ ਤੰਤੂ ਵੀ ਕਮਜ਼ੋਰ ਹੋਣ ਲਗਦੇ ਹਨ।

ਜ਼ਿਆਦਾਤਰ ਕੈਂਸਰਾਂ ਬਾਰੇ 50 ਦੀ ਉਮਰ ਤੋਂ ਬਾਅਦ ਪਤਾ ਲਗਦਾ ਹੈ।

ਮੈਡੀਕਲ ਮੈਗਜ਼ੀਨ "ਬੀਐਮਸੀ ਪਬਲਿਕ ਹੈਲਥ" ਦੇ ਅੰਕੜਿਆਂ ਮੁਤਾਬਕ ਦੁਨੀਆਂ ਵਿੱਚ ਕੈਂਸਰ ਦੇ ਜਿੰਨੇ ਮਰੀਜ਼ਾਂ ਦੀ ਪੁਸ਼ਟੀ ਹੁੰਦੀ ਹੈ ਉਨ੍ਹਾਂ ਵਿੱਚੋਂ ਇੱਕ ਤਿਹਾਈ 75 ਸਾਲ ਤੋਂ ਵੱਡੀ ਉਮਰ ਦੇ ਲੋਕ ਹੁੰਦੇ ਹਨ।

ਕੈਂਸਰ ਦੀ ਅਲਾਮਤ ਅਮੀਰ ਦੇਸਾਂ ਦੇ ਮੁਕਾਬਲੇ ਗਰੀਬ ਦੇਸਾਂ ਵਿੱਚ ਜ਼ਿਆਦਾ ਹੈ।

ਕੈਂਸਰ ਐਟਲਸ ਮੁਤਾਬਕ— ਯੂਰਪ, ਚੀਨ ਅਤੇ ਉੱਤਰੀ ਅਮਰੀਕਾ ਦੀ ਵਸੋਂ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਦੇ ਮਾਮਲੇ ਪਾਏ ਜਾਂਦੇ ਹਨ।

ਕੈਂਸਰ ਦੇ ਮੁੱਖ ਇਲਾਜ ਕਿਹੜੇ ਹਨ?

ਕੈਂਸਰ ਦੇ ਇਲਾਜ ਲਈ ਬਹੁਤ ਸਾਰੇ ਤਰੀਕੇ ਹਨ। ਕਿਹੜਾ ਤਰੀਕਾ ਵਰਤਿਆ ਜਾਵੇਗਾ ਇਹ ਕੈਂਸਰ ਦੀ ਕਿਸਮ ਅਤੇ ਕਿਸ ਥਾਂ ’ਤੇ ਕੈਂਸਰ ਹੈ ਉਸ ਉੱਪਰ ਨਿਰਭਰ ਕਰਦਾ ਹੈ।

ਕੁਝ ਕੈਂਸਰ ਅਪਰੇਸ਼ਨ ਕਰਕੇ ਕੱਢੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੀਮੋਥੈਰਿਪੀ ਦਵਾਈਆਂ ਵੀ ਨਾੜ ਰਾਹੀਂ ਜਾਂ ਗੋਲੀਆਂ ਦੇ ਰੂਪ ਵਿੱਚ ਕੈਂਸਰ ਸੈਲਾਂ ਨੂੰ ਨਸ਼ਟ ਕਰਨ ਲਈ ਦਿੱਤੀਆਂ ਜਾ ਸਕਦੀਆਂ ਹਨ।

ਹਾਲਾਂਕਿ ਸਾਰੇ ਇਲਾਜ ਕੈਂਸਰ ਠੀਕ ਨਹੀਂ ਕਰ ਸਕਦੇ l

 

ਕਿੰਨੇ ਲੋਕ ਕੈਂਸਰ ਨੂੰ ਹਰਾਉਣ ਦੀ ਸੰਭਾਵਨਾ ਰੱਖਦੇ ਹਨ?

ਪਿਛਲੇ ਪੰਜਾਹ ਸਾਲਾਂ ਦੌਰਾਨ ਕੈਂਸਰ ਤੋਂ ਬਚ ਜਾਣ ਦੀ ਸੰਭਾਵਨਾ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ। ਹਾਲਾਂਕਿ ਸੁਧਾਰ ਦੀ ਦਰ ਮੱਠੀ ਹੈ।

ਮੈਡੀਕਲ ਮੈਗਜ਼ੀਨ "ਲੈਂਨਸੇਟ" ਮੁਤਾਬਕ ਛਾਤੀ, ਆਂਤੜੀ ਜਾਂ ਪ੍ਰੋਸਟੇਟ ਕੈਂਸਰ ਵਿਕਸਤ ਹੋ ਜਾਣ ਤੋਂ ਬਾਅਦ 5 ਸਾਲ ਤੱਕ ਜੀਣ ਦੀ ਸੰਭਾਵਨਾ ਉੱਤਰੀ ਅਮਰੀਕਾ, ਆਸਟਰੇਲੀਆ, ਜਪਾਨ ਅਤੇ ਪੱਛਮੀ ਯੂਰਪ ਵਿੱਚ ਸਭ ਤੋਂ ਜ਼ਿਆਦਾ ਹੈ।

ਜਦ ਕਿ ਅਲਜੀਰੀਆ,ਬਰਾਜ਼ੀਲ, ਅਤੇ ਪੂਰਬੀ ਯੂਰਪ ਵਿੱਚ ਇਹ ਸੰਭਾਵਨਾ ਸਭ ਤੋਂ ਘੱਟ ਹੈ। ਚਾਲੀ ਸਾਲ ਤੋਂ ਥੋੜ੍ਹੀ ਉਮਰ ਦੇ ਮਰੀਜ਼ਾਂ ਵਿੱਚ ਕੈਂਸਰ ਤੋਂ ਬਚਣ ਦੀ ਸੰਭਾਵਨਾ ਆਮ ਕਰਕੇ ਜ਼ਿਆਦਾ ਹੁੰਦੀ ਹੈ।

ਕੈਂਸਰ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਜਦੋਂ ਵੀ ਤੁਹਾਨੂੰ ਆਪਣੇ ਸਰੀਰ ਵਿੱਚ ਕਿਤੇ ਵੀ ਕੁਝ ਲੱਗੇ ਜੋ ਆਮ ਵਾਂਗ ਨਹੀਂ ਹੈ, ਤਾਂ ਤੁਹਾਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਇਨ੍ਹਾਂ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ—

ਬਿਨਾਂ ਕਾਰਨ ਖੂਨ ਵਹਿਣਾ ਅਤੇ ਭਾਰ ਘਟਣਾ

ਅਜੀਬ ਜਿਹੀ ਗੰਢ ਜਾਂ ਸੋਜਿਸ਼

ਅਜਿਹੀ ਥਕਾਨ ਜਾਂ ਭਾਰ ਵਿੱਚ ਕਮੀ ਜਿਸ ਦਾ ਕੋਈ ਕਾਰਨ ਨਾ

ਦੱਸਿਆ ਜਾ ਸਕੇ।

ਲਗਾਤਾਰ ਖੰਘ

ਹਾਲਾਂਕਿ ਹੋ ਸਕਦਾ ਹੈ ਕਿ ਜਿਹੜੇ ਲੱਛਣ ਤੁਹਾਨੂੰ ਨਜ਼ਰ ਆਉਣ ਉਹ ਕੈਂਸਰ ਦੇ ਨਾ ਹੋਣ। ਇਸ ਦੀ ਪੁਸ਼ਟੀ ਟੈਸਟਾਂ ਅਤੇ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ।

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 29301

ਵੀਡੀਓ

ਹੋਰ
Have something to say? Post your comment
X