Hindi English Friday, 17 May 2024 🕑
BREAKING
ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸਿਹਤ/ਪਰਿਵਾਰ

More News

ਕੀ ਹਿਸਟੀਰੀਆ ਵੀ ਇਕ ਮਾਨਸਿਕ ਰੋਗ ਹੈ ?

Updated on Friday, March 15, 2024 16:06 PM IST

ਡਾ ਅਜੀਤਪਾਲ ਸਿੰਘ ਐੱਮ ਡੀ

ਡਾ ਅਜੀਤਪਾਲ ਸਿੰਘ ਐੱਮ ਡੀ

ਭਾਰਤ ਵਿੱਚ ਇੱਕੀਵੀਂ ਸਦੀ ਵਿੱਚ ਵੀ ਔਰਤਾਂ ਆਪਣੀ ਮਨੋ ਭਾਵਨਾਵਾਂ ਨੂੰ ਠੀਕ ਤਰ੍ਹਾਂ ਨਾਲ ਜ਼ਾਹਰ ਨਹੀਂ ਕਰ ਸਕਦੀਆਂ। ਉਹ ਅਜੇ ਵੀ ਅਜ਼ਾਦ ਨਹੀਂ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉਹ ਮਨ ਹੀ ਮਨ ਵਿੱਚ ਦਬਾ ਕੇ ਰੱਖਦੀਆਂ ਤੇ ਤਣਾਅ  ਵਿੱਚ ਰਹਿੰਦੀਆਂ ਹਨ, ਜਿਸ ਕਾਰਨ  ਉਹ ਕਈ ਮਨੋਰੋਗਾਂ ਤੋਂ ਪੀੜਤ ਹੋ ਜਾਂਦੀਆਂ ਹਨ। ਮਨੋਵਿਗਿਆਨੀਆਂ ਅਨੁਸਾਰ ਜਵਾਨੀ ‘ਚ ਜਦ ਯੋਨ ਭਾਵਨਾਵਾਂ ਨੂੰ ਧੱਕੇ ਨਾਲ ਦਬਾਇਆ ਜਾਂਦਾ ਹੈ ਤਾਂ  ਹਿਸਟੀਰੀਆ ਰੋਗ ਪੈਦਾ ਹੁੰਦਾ ਹੈ। ਪਰ ਹਿਸਟੀਰੀਆ ਮੁੱਖ ਤੌਰ ਤੇ ਇੱਕ ਮਾਨਸਿਕ ਰੋਗ ਹੈ, ਜਿਸ ਦਾ ਦਿਮਾਗ ਨਾਲ ਡੂੰਘਾ ਸਬੰਧ ਹੈ। ਪਰ ਇਸ ‘ਚ ਵੀ ਕਿਸੇ ਕਿਸਮ ਦਾ ਸਥਾਈ ਮਾਨਸਿਕ ਵਿਗਾੜ ਨਹੀਂ ਪਾਇਆ ਜਾਂਦਾ। ਜ਼ਿਆਦਾਤਰ ਪੰਦਰਾਂ ਤੋਂ ਤੀਹ ਸਾਲ ਤੱਕ ਦੀਆਂ ਮੁਟਿਆਰਾਂ ਇਸ ਤੋਂ ਵੱਧ ਅਸਰਅੰਦਾਜ਼ ਹੁੰਦੀਆਂ ਹਨ, ਪਰ ਜਦੋਂ ਤੱਕ ਔਰਤਾਂ ਨੂੰ ਮਾਂਹਵਾਰੀ (ਪੰਦਰਾਂ ਤੋਂ ਪਨਤਾਲੀ ਸਾਲ ਦੀ ਉਮਰ ਤਕ) ਹੁੰਦੀ ਰਹਿੰਦੀ ਹੈ ਉਦੋਂ ਤੱਕ ਵੀ ਇਸ ਰੋਗ ਦੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਕਾਰਣ: ਯੌਨ ਇਸ਼ਾਵਾਂ ਨੂੰ ਦਬਾ ਕੇ ਰੱਖਣ ਚ ਲਡ਼ਕੀਆਂ ਨੂੰ ਬਹੁਤ ਮਾਨਸਿਕ ਦਬਾਅ, ਤਣਾਅ ਤੇ ਸੰਘਰਸ਼ ਵਿੱਚ ਦੀ ਲੰਘਣਾ ਪੈਂਦਾ ਹੈ ਪਰ ਮਾਨਸਿਕ ਤਣਾਅ ਤੇ ਸੰਘਰਸ਼ ਦੇ ਵੱਧ ਹੋਣ ਕਰਕੇ ਵੱਧ ਤੋਂ ਵੱਧ ਲੜਕੀਆਂ ਨੂੰ ਹਿਸਟੀਰੀਆ ਰੋਗ ਪੈਦਾ ਹੁੰਦਾ ਹੈ। ਕੁਝ ਲੜਕੀਆਂ ਦਾ ਵੱਡੀ ਉਮਰ ਤੱਕ ਵਿਆਹ ਨਹੀਂ ਹੋ ਸਕਦਾ, ਅਜਿਹੀਆਂ ਲੜਕੀਆਂ ਦੀ ਵੀ ਆਪਣੀਆਂ ਯੌਨ ਇੱਛਾਵਾਂ ਨੂੰ ਦਬਾ ਕੇ ਰੱਖਦੀਆਂ ਹਨ ਤਾਂ ਮਾਨਸਿਕ ਤੌਰ ਤੇ ਹਿਸਟਰੀਆ ਰੋਗ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪਿਆਰ ‘ਚ ਕਿਸੇ ਲੜਕੇ ਵੱਲੋਂ ਵਿਸਵਾਸ਼ਘਾਤ ਕਰਨ  ‘ਤੇ ਵੀ ਨੌਜਵਾਨ ਲੜਕੀਆਂ ਹਿਸਟੀਰੀਆ ਤੋਂ ਪੀੜਤ ਹੋ ਜਾਂਦੀਆਂ ਹਨ। ਔਰਤਾਂ ਜੋ ਯੌਨ ਸੁਖ ਤੋਂ ਵਾਂਝੀਆਂ ਰਹਿੰਦੀਆਂ ਹਨ ਉਹ ਹੀਣ-ਭਾਵਨਾ ਨਾਲ ਗ੍ਰਸਤ ਹੋ ਜਾਂਦੀਆਂ ਹਨ ਜਾਂ ਔਰਤਾਂ ਨੂੰ ਕਾਮ ਵਾਸਨਾ ਤਿਪ੍ਤੀ ਨਾ ਹੋਣ ਕਰਕੇ ਮਾਨਸਿਕ ਤਣਾਅ ਰਹਿੰਦਾ ਹੈ,ਜੋ ਹਿਸਟਰੀਆ ਦਾ ਕਾਰਨ ਬਣਦਾ ਹੈ। ਸ਼ਾਦੀਸ਼ੁਦਾ ਔਰਤਾਂ ‘ਚ ਪਤੀ ਵੱਲੋਂ ਅਣਦੇਖੀ  ਕਰਨ ਜਾਂ ਪਤੀ ਦੇ ਕਿਸੇ ਹੋਰ ਔਰਤ ਨਾਲ ਸਰੀਰਕ ਸੰਬੰਧ ਹੋਣ ਜਾਂ ਪਤੀ ਦੇ ਨਾਮਰਦ ਹੋਣ  ਕਰਕੇ ਵੀ ਔਰਤ ਨੂੰ ਯੌਨ ਸੰਤੁਸ਼ਟੀ ਨਾ ਮਿਲਣ ਕਰਕੇ ਹਿਸਟੀਰੀਆ ਰੋਗ ਹੋ ਜਾਂਦਾ ਹੈ। ਵਿਆਹੁਤਾ ਜੀਵਨ ਵਿੱਚ ਤਣਾਅ ਤੇ ਯੋਨ ਸਬੰਧ ਚ ਅਸੰਤੁਸ਼ਟੀ, ਪਰਿਵਾਰਕ ਕਲੇਸ਼, ਬੇਹੱਦ ਕਾਮੁਕ ਚਿੰਤਨ ਕਰਨ ਜਾਂ ਜੀਵਨ ਚ ਨਿਰਾਸ਼ਾ ਜਾਂ ਤੇਜ਼ ਮਾਨਸਿਕ ਧੱਕਾ ਉਨੀਂਦਰਾ, ਤਣਾਅ ਆਦਿ ਕਰਕੇ ਯੌਨ ਸੰਬੰਧੀ ਰੋਗਾਂ ਨਾਲ  ਪੀਡ਼ਤ ਹੋਣ ਕਰ ਕੇ ਵੀ ਹਿਸਟੀਰੀਆ ਹੋ ਜਾਂਦਾ ਹੈ। ਜਿਸ ਨੂੰ ਡਰ, ਨਿਰਾਸ਼ਾ ਚਿੰਤਾ ਤੇ ਵੱਧ ਤਣਾਅ ਹੁੰਦਾ ਹੈ, ਖੂਨ ਦੀ ਕਮੀ, ਕਬਜ਼ ਆਦਿ, ਵੱਧ ਸਮੇਂ ਤਕ ਕਿਸੇ ਰੋਗ ਨਾਲ ਪੀੜਤ ਹੁੰਦੇ ਰਹਿਣ ਕਰਕੇ ਉਪਜੀ ਨਿਰਾਸ਼ਾ ਨਾਲ ਕੁਪੋਸ਼ਣ, ਖ਼ਰਾਬ ਸਿਹਤ, ਡਿੰਬਕੋਸ਼ ਦੇ ਵਿਗਾੜ, ਬੱਚੇਦਾਨੀ ਸਬੰਧੀ ਵਿਗਾੜ, ਮਾਹਵਾਰੀ ਸੰਬੰਧੀ  ਬੇਨਿਯਮੀ, ਜਿਵੇਂ ਵੱਧ ਦਰਦ ਦੇ ਨਾਲ ਮਾਹਾਵਾਰੀ ਹੋਣੀ ਜਾਂ ਲਕੋਰੀਆ, ਬਾਂਝਪਣ, ਵਧ ਮਾਨਸਕ ਮਿਹਨਤ ਕਰਕੇ ਵੀ ਹਿਸਟੀਰੀਆ ਰੋਗ ਪੈਦਾ ਹੋ ਜਾਂਦਾ ਹੈ।

ਲੱਛਣ: ਹਿਸਟੀਰੀਆ ਰੋਗ ਤੋਂ ਪੀੜਤ ਲੜਕੀ ਗੱਲਾਂ ਕਰਦੇ ਕਰਦੇ ਜਾਂ ਘਰ ਚ ਕੰਮ ਕਰਦੇ ਕਰਦੇ ਅਚਾਨਕ ਜੋਰ ਨਾਲ ਹੱਸਦੀ ਹੈ ਤੇ ਫਿਰ ਚੀਖ ਕੇ ਬੇਹੋਸ਼ ਹੋ ਜਾਂਦੀ ਹੈ। ਰੋਗ ਦੀ ਸ਼ੁਰੂਆਤ ਚ ਰੋਗੀ ਨੂੰ ਇਉਂ ਲੱਗਦਾ ਹੈ ਕਿ ਉਸ ਦੇ ਪੇਟ ਤੇ ਖੱਬੇ  ਹਿੱਸੇ ਚ ਕਿਸੇ ਹਵਾ ਦਾ ਗੋਲਾ ਉੱਪਰ ਵੱਲ ਉੱਠ ਕੇ ਜਾ ਰਿਹਾ ਹੈ, ਜੋ ਗਲੇ ਚ ਅੜਿੱਕਾ ਪੈਦਾ ਕਰਨ ਲਗਦਾ ਹੈ ਅਤੇ ਰੋਗੀ ਔਰਤ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ। ਕੁੱਝ ਰੋਗੀ ਔਰਤਾਂ ਬੇਹੋਸ਼ੀ ਤੋਂ ਪਹਿਲਾਂ ਜ਼ੋਰ ਜ਼ੋਰ ਨਾਲ ਆਪਣੇ ਹੱਥ ਮਾਰਦੀਆ ਹਨ। ਕੁਝ ਪੱਟਾਂ ਤੇ ਹੱਥ ਮਾਰਦੀਅਾਂ ਹਨ। ਅਜਿਹਾ ਗਲੀ ਚ ਫਸੇ ਹਵਾ ਦੇ ਗੋਲੇ ਨੂੰ ਕੱਢਣ ਲਈ ਕਰਦੀਅਾਂ ਹਨ। ਕੁਝ ਰੋਗੀ ਔਰਤਾਂ ਤਾਂ ਆਪਣੇ ਕੱਪੜੇ ਤੱਕ ਪਾੜ ਲੈਂਦੀਆਂ ਹਨ। ਜਬਾੜੇ ਕੱਸ ਕੇ ਬੰਦ ਕਰ ਲੈਂਦੀਆਂ ਹਨ। ਵੀਹ-ਤੀਹ ਮਿੰਟ ਪਿੱਛੋਂ ਬੇਹੋਸ਼ੀ ਦਾ ਦੌਰਾ ਘੱਟ ਹੁੰਦਾ ਤਾਂ ਰੋਗੀ ਔਰਤ ਦੇ ਸਰੀਰ ਚ ਕੁਝ ਕੰਬਣੀ ਪੈਦਾ ਹੁੰਦੀ ਹੈ। ਹੱਥ ਲਾਉਣ ਨਾਲ ਉਹ ਚੌਂਕ ਉੱਠਦੀ ਹੈ ਅਤੇ ਦਿਲ ਜ਼ੋਰ ਨਾਲ ਧੜਕਣ ਲੱਗਦਾ ਹੈ।ਰੋਗੀ ਨੂੰ ਕਦੀ ਕਦੀ ਉਲਟੀ ਵੀ ਆ ਜਾਂਦੀ ਹੈ। ਵੇਗ ਕਈ ਵਾਰ ਘੱਟ ਜਾਂ ਵੱਧ ਹੋਣ ਕਰਕੇ ਪਿੱਛੋਂ ਅੰਤ ਚ ਦੌਰਾ ਖ਼ਤਮ ਹੋ ਜਾਂਦਾ ਹੈ। ਦੌਰ ਤੇ ਅੰਤ ਚ ਰੋਗੀ ਨੂੰ ਪੇਸ਼ਾਬ ਵੱਧ ਮਾਤਰਾ ਆਉਂਦਾ ਹੈ ਤੇ ਉਹ ਸੌਂ ਜਾਂਦੀ ਹੈ।

ਹਿਸਟੀਰੀਆ ਤੇ ਮਿਰਗੀ ਵਿੱਚ ਫ਼ਰਕ ਹੁੰਦਾ ਹੈ।

ਇਨ੍ਹਾਂ ਦੋਨਾਂ ਰੋਗਾਂ ਦੇ ਲੱਛਣ ਮਿਲਦੇ ਜੁਲਦੇ ਹਨ। ਮਿਰਗੀ ਦੇ ਦੌਰੇ ‘ਚ ਮੂੰਹ ਵਿੱਚੋਂ ਝੱਗ ਨਿਕਲਦੀ ਹੈ ਪਰ ਇਹ ਹਿਸਟੀਰੀਆ ਦੇ ਦੌਰੇ ਦੇ ਰੋਗੀ ਦੇ ਮੂੰਹ ਚੋਂ ਝੱਗ ਨਹੀਂ ਨਿਕਲਦੀ, ਪਰ ਰੋਗ ਤੋਂ ਪੀੜਤ ਲੜਕੀਆਂ ਦੰਦ ਕਿਰਚਦੀਆਂ ਹਨ। ਹਿਸਟੀਰੀਆ ‘ਚ ਬੇਹੋਸ਼ ਲੜਕੀ ਦਾ ਜਬਾੜਾ ਬੰਦ ਹੁੰਦਾ ਹੈ। ਮਿਰਗੀ ਦੇ ਦੌਰੇ ਸਮੇਂ ਜੀਭ ਅਕਸਰ ਬਾਹਰ ਨਿਕਲ ਆਉਂਦੀ ਹੈ ਤੇ ਮੂੰਹ ਖੁੱਲ੍ਹਾ ਰਹਿੰਦਾ ਹੈ।ਹਿਸਟੀਰੀਆ ਅਕਸਰ ਲੜਕੀਆਂ ‘ਚ ਹੁੰਦਾ ਹੈ ਜਦਕਿ ਮਿਰਗੀ ਨਾਲ ਮਰਦ ਵੀ ਪੀੜਤ ਹੁੰਦੇ ਹਨ। ਹਿਸਟੀਰੀਆ ਦੇ ਸਮੇਂ ਲੜਕੀਆਂ ਆਪਣੇ ਆਪ ਨੂੰ ਸੰਭਾਲਦੇ ਹੋਏ ਡਿੱਗਦੀਆਂ ਹਨ ਪਰ ਮਿਰਗੀ ‘ਚ ਅਜਿਹਾ ਨਹੀਂ ਹੁੰਦਾ ਤੇ ਮਰੀਜ਼ ਨੂੰ ਗੰਭੀਰ ਸੱਟ ਵੱਜ ਸਕਦੀ ਹੈ। ਮਿਰਗੀ ਦੇ ਦੌਰੇ ਨਿਸ਼ਚਿਤ ਸਮੇਂ ਦੇ ਵੇਗ ਨਾਲ ਪੈਂਦੇ ਹਨ ਤੇ ਇਕਾਂਤ ‘ਚ ਵੀ ਹੋ ਸਕਦੇ ਹਨ, ਜਦ ਕਿ ਹਿਸਟੀਰੀਆ ਦੇ ਦੌਰੇ ਇਕਾਂਤ ਵਿਚ ਨਹੀਂ ਪੈਂਦੇ,ਵਾਰ ਵਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦੀ ਕੋਈ ਰਾਖੀ, ਸੰਭਾਲ, ਪਰਵਾਹ ਜਾਂ ਦੇਖਭਾਲ ਕਰਨ ਵਾਲਾ ਉਥੇ ਹੈ। ਇਹ ਹਿਸਟੀਰੀਆ ‘ਚ ਬੇਹੋਸ਼ ਲੜਕੀ ਦਾ ਜਬਾੜਾ ਬੰਦ ਹੁੰਦਾ ਹੈ ਪਰ ਜੀਭ ਨਹੀਂ ਕਟਦੀ, ਜਦ ਕਿ ਮਿਰਗੀ ਦੇ ਦੌਰੇ ਵਿੱਚ ਜੀਭ ਕੱਟਣ ਦਾ ਡਰ ਰਹਿੰਦਾ ਹੈ। ਲੜਕੀਆਂ ‘ਚ ਹਿਸਟੀਰੀਆ ਦੇ ਦੌਰੇ ਦਾ ਪ੍ਰਕੋਪ ਮਾਹਾਂਵਾਰੀ ਦੇ ਦਿਨਾਂ ਚ ਵੱਧ ਹੁੰਦਾ ਹੈ। ਤੀਹ-ਚਾਲੀ ਮਿੰਟ ਤਕ ਦੌਰੇ ਦਾ ਪ੍ਕੋਪ ਚੱਲ ਸਕਦਾ ਹੈ। ਹਿਸਟੀਰੀਆ ਨਰਵਸ ਸਿਸਟਮ ਦਾ ਰੋਗ ਕਿਹਾ ਜਾਂਦਾ ਹੈ। ਹਿਸਟੀਰੀਆ ਦੀ ਰੋਗੀ ਪੇਟ ਫੁੱਲਣ, ਕਬਜ਼ ਅਤੇ ਦਸਤਾਂ ਆਦਿ ਤੋਂ ਪੀੜਤ ਹੋ ਸਕਦੀ ਹੈ ਤੇ ਪਿਸ਼ਾਬ ਦਾ ਬੰਨ੍ਹ ਵੀ ਪੈ ਸਕਦਾ ਹੈ। ਦੌਰੇ ਸਮੇਂ ਰੋਗੀ ਔਰਤ ਪੂਰੀ ਤਰ੍ਹਾਂ ਬੇਹੋਸ਼ ਨਹੀਂ ਹੁੰਦੀ ਅਤੇ ਦੂਜਿਆਂ ਦੀਆਂ ਗੱਲਾਂ ਸੁਣ ਸਕਦੀ ਹੈ ਪਰ ਖੁਦ ਬੋਲਣ ਤੋਂ ਅਸਮਰੱਥ ਰਹਿੰਦੀ ਹੈ। ਦੌਰਾ ਪੈਣ ਤੋਂ ਪਹਿਲਾਂ ਰੋਗੀ ਨੂੰ ਇਸ ਦਾ ਗਿਆਨ ਹੋ ਜਾਂਦਾ ਹੈ, ਜਿਸ ਕਰਕੇ ਸੱਟ ਲੱਗਣ ਦੀ ਸੰਭਾਵਨਾ ਨਹੀਂ ਰਹਿੰਦੀ।

ਇਲਾਜ: ਹਿਸਟੀਰੀਆ ਦੌਰੇ ਦੌਰਾਨ ਰੋਗੀ ਬੇਹੋਸ਼ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਉਸ ਦੀ ਬੇਹੋਸ਼ੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਸ ਪਾਸ ਦੇ ਲੋਕਾਂ ਨੂੰ ਹਟਾ ਦਿੱਉ, ਦਰਵਾਜ਼ੇ ਖਿੜਕੀਆਂ ਖੋਲ੍ਹ ਦਿਓ ਜਿਸ ਨਾਲ ਰੋਗੀ ਨੂੰ ਸ਼ੁੱਧ ਹਵਾ ਮਿਲ ਸਕੇ, ਰੋਗੀ ਦੇ ਕੱਪੜੇ ਢਿੱਲੇ ਕਰ ਦੇਣੇ ਚਾਹੀਦੇ ਹਨ। ਜੇ ਇਸ ਨਾਲ ਵੀ ਬੇਹੋਸ਼ੀ ਦੂਰ ਨਾ ਹੋਵੇ ਤਾਂ ਲਸਣ ਪਿਆਜ਼ ਪੁੱਟ ਕੇ ਜਾਂ ਪੀਸ ਕੇ ਸੁੰਘਾਓ। ਕਾਲੀ ਮਿਰਚ ਸੌਂਫ ਦੇ ਚੂਰਨ ਨੂੰ ਕਾਗਜ਼ ਦੀ ਨਾਲੀ ਚ ਰੱਖੇ ਉਸਦੇ ਨੱਕ ‘ਚ ਫੂਕਣ ਨਾਲ ਬੇਹੋਸ਼ੀ ਦੂਰ ਹੋ ਜਾਂਦੀ ਹੈ। ਸਪਿਰਟ ਅਮੋਨੀਆ ਵੀ ਨੱਕ ਚ ਪਾਇਆ ਜਾ ਸਕਦਾ ਹੈ। ਥੋੜ੍ਹਾ ਜਿਹਾ ਨਮਕ ਪਾਣੀ ‘ਚ ਘੋਲ ਕੇ ਨੱਕ ‘ਚ ਚਾਰ ਪੰਜ ਬੂੰਦਾਂ ਪਾਉਣ ਨਾਲ ਬੇਹੋਸ਼ੀ ਦੂਰ ਹੋ ਜਾਂਦੀ ਹੈ। ਰੋਗੀ ਦੇ ਹੋਸ਼ ਚ ਆਉਣ ਪਿਛੋਂ  ਹਿਸਟੀਰੀਆ ਦਾ ਇਲਾਜ ਕਰਨਾ ਚਾਹੀਦਾ ਹੈ। ਪੀਰੀਅਡ ਦੀਆਂ ਬੇਨਿਯਮੀਆਂ ਕਰਕੇ ਪੈਦਾ ਹੋਏ ਹਿਸਟੀਰੀਆ ‘ਚ ਦਵਾਈ ਦੇਣੀ ਬਣਦੀ ਹੈ। ਹਿਸਟੀਰੀਆ ਮਾਨਸਿਕ ਤਣਾਅ ਕਰਕੇ ਪੈਦਾ ਹੋਇਆ ਰੋਗ ਹੁੰਦਾ ਹੈ। ਇਸ ਦੀ ਵਜ੍ਹਾ ਲੱਭ ਕੇ ਇਸ ਦਾ ਇਲਾਜ ਕੀਤਾ ਜਾਵੇ।

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

9815629301

ਵੀਡੀਓ

ਹੋਰ
Have something to say? Post your comment
X