Hindi English Friday, 17 May 2024 🕑
BREAKING
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ

ਸਿਹਤ/ਪਰਿਵਾਰ

More News

ਮੋਹਾਲੀ ਦੇ ਸ਼ਿਵ ਸਕਤੀ ਮੰਦਰ 'ਚ ਲਗਾਇਆ ਮੁਫਤ ਖੂਨ ਜਾਂਚ ਅਤੇ ਦੰਦਾਂ ਦਾ ਚੈਕਅੱਪ ਕੈਂਪ

Updated on Sunday, March 31, 2024 13:49 PM IST

ਮੋਹਾਲੀ: 31 ਮਾਰਚ ,ਦੇਸ਼ ਕਲਿੱਕ ਬਿਓਰੋ 

ਸ਼ਿਵ ਸ਼ਕਤੀ ਮੰਦਰ ਸੈਕਟਰ 66 ਮੋਹਾਲੀ ਵਿਖੇ ਮੁਫਤ ਖੂਨ ਜਾਂਚ ਅਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਲੋੜਵੰਦ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੈਂਪ ਨੂੰ ਸਫਲ ਬਣਾਉਣ ਲਈ ਸ਼ਿਵ ਸ਼ਕਤੀ ਮੰਦਰ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਪਾਲ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਵਿੱਚ ਨਿੱਜੀ ਹਸਪਤਾਲਾਂ ਦੀਆਂ ਮਾਹਿਰ ਟੀਮਾਂ ਹਾਜ਼ਰ ਸਨ। ਇਸ ਮੌਕੇ ਸ਼ਿਵ ਸ਼ਕਤੀ ਮੰਦਰ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਪਾਲ ਸਿੰਘ ਨੇ ਦੱਸਿਆ ਕਿ ਸਾਡੀ ਕਮੇਟੀ ਵਿੱਚ ਸੀਨੀਅਰ ਪ੍ਰਧਾਨ ਸਤਪਾਲ ਤਿਆਗੀ, ਜਨਰਲ ਸਕੱਤਰ ਸਤਪਾਲ ਅਰੋੜਾ, ਮੀਤ ਪ੍ਰਧਾਨ ਤ੍ਰਿਲੋਚਨ ਜੈਨ, ਮੀਡੀਆ ਸਕੱਤਰ ਪ੍ਰਦੀਪ ਤ੍ਰਿਪਾਠੀ, ਸੰਯੁਕਤ ਸਕੱਤਰ ਕਾਲੀਚਰਨ, ਸਲਾਹਕਾਰ ਸੁਸ਼ੀਲ ਚੈਂਬਰ ਅਤੇ ਅਨਿਲ ਚੌਧਰੀ , ਕੈਸ਼ੀਅਰ ਰਾਜੇਸ਼ ਪਾਂਡੇ ਅਤੇ ਕ੍ਰਿਸ਼ਨਾ ਨੰਦ ਤੋਂ ਇਲਾਵਾ ਆਡੀਟਰ ਰਾਜੇਸ਼ ਸੱਭਰਵਾਲ ਨੇ ਪੂਰਾ ਸਹਿਯੋਗ ਦਿੱਤਾ। ਪ੍ਰਧਾਨ ਨੇ ਦੱਸਿਆ ਕਿ ਅਜਿਹੇ ਕੈਂਪ ਲਗਾਉਣ ਦਾ ਮੰਤਵ ਇਹ ਸੀ ਕਿ ਜੋ ਲੋਕ ਕਈ ਵਾਰ ਹਸਪਤਾਲ ਜਾਣ ਤੋਂ ਅਸਮਰੱਥ ਹੁੰਦੇ ਹਨ, ਉਨ੍ਹਾਂ ਨੂੰ ਮੰਦਰ ਵਿੱਚ ਕੈਂਪ ਲਗਾ ਕੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਅਤੇ ਟੈਸਟ ਤੋਂ ਬਾਅਦ ਕਿਸੇ ਵੀ ਬਿਮਾਰੀ ਜਾਂ ਇਲਾਜ ਸਬੰਧੀ, ਜੋ ਕਿ ਹੋ ਸਕਦਾ ਹੈ, ਮੰਦਰ ਕਮੇਟੀ ਵੱਲੋਂ ਸੰਭਾਲ ਕੀਤੀ ਜਾਵੇਗੀ ਅਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਿਵ ਸ਼ਕਤੀ ਮੰਦਿਰ ਵਿਖੇ ਪਹਿਲੀ ਵਾਰ ਖੂਨ ਜਾਂਚ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਖੂਨ ਸਬੰਧੀ ਲਗਭਗ ਸਾਰੇ ਟੈਸਟ ਮੁਫਤ ਕੀਤੇ ਗਏ। ਉਨ੍ਹਾਂ ਨੇ ਮੰਦਿਰ ਵਿੱਚ ਕੈਂਪ ਲਗਾਉਣ ਲਈ ਆਈ.ਵੀ.ਵਾਈ ਹਸਪਤਾਲ ਪ੍ਰਬੰਧਨ ਦਾ ਵੀ ਧੰਨਵਾਦ ਕੀਤਾ।

ਵੀਡੀਓ

ਹੋਰ
Have something to say? Post your comment
X