Hindi English Wednesday, 08 May 2024 🕑
BREAKING
ਮੋਹਾਲੀ : ਕਾਰ ਸਵਾਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੇਜਰੀਵਾਲ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ‘ਚ ਬਹਿਸ ਮੁਕੰਮਲ, ਫੈਸਲਾ ਕਿਸੇ ਵੇਲੇ ਵੀ ਸੰਭਵ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਐਲਾਨਿਆ ਪੰਜਾਬ ‘ਚ ਲੋਕ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ‘ਚ ਜਾਅਲੀ ਡਿਗਰੀਆਂ ਦੇ ਆਧਾਰ 'ਤੇ ਪ੍ਰੈਕਟਿਸ ਕਰਨ ਵਾਲੇ 220 ਵਕੀਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਪੰਜਾਬ ਵਿੱਚ ਗਰਮੀ ਨੇ ਫੜਿਆ ਜ਼ੋਰ,ਪਾਰਾ 40 ਤੋਂ ਪਾਰ, ਕੁਝ ਦਿਨ ਬਾਅਦ ਮੀਂਹ ਦੀ ਸੰਭਾਵਨਾ ਮੋਹਾਲੀ : ਸਕੂਲ ਜਾਂਦੀ ਵਿਦਿਆਰਥਣ ਦੀ ਸੜਕ ਹਾਦਸੇ ’ਚ ਮੌਤ ਵਲਾਦੀਮੀਰ ਪੁਤਿਨ ਅੱਜ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਮਨਾਂ ‘ਚੋਂ Math ਦਾ ਹਊਆ ਖਤਮ ਕਰਨ ਲਈ ਨਵੀਂ ਯੋਜਨਾ ‘ਤੇ ਕੰਮ ਸ਼ੁਰੂ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਅੱਜ 10 ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਸੀਟਾਂ 'ਤੇ ਹੋਵੇਗੀ ਵੋਟਿੰਗ

ਪੰਜਾਬ

More News

ਸਾਥੀ ਰਣਜੀਤ ਸਿੰਘ ਜੋਧਪੁਰ ਨੂੰ ਹਜ਼ਾਰਾਂ ਨਮ ਅੱਖਾਂ ਨੇ ਵਿਦਾ ਕੀਤਾ

Updated on Friday, April 26, 2024 17:43 PM IST

 
ਦਰਜਣਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਅਨੇਕਾਂ ਆਗੂਆਂ ਨੇ ਕੀਤੀ ਸ਼ਮੂਲੀਅਤ 
 
ਸ਼ਰਧਾਂਜਲੀ/ਭੋਗ ਸਮਾਗਮ 3 ਮਈ ਨੂੰ ਜੋਧਪੁਰ ਵਿਖੇ 
 
ਦਲਜੀਤ ਕੌਰ 
 
ਬਰਨਾਲਾ,  26 ਅਪ੍ਰੈਲ, 2024:  ਬਿਜਲੀ ਬੋਰਡ ਹੁਣ ਪਾਵਰਕੌਮ ਵਿੱਚ ਤਿੰਨ ਦਹਾਕੇ ਲੰਬਾ ਅਰਸਾ ਡਿਊਟੀ ਨਿਭਾਉਂਦਿਆਂ ਬਾਅਦ ਜੂਨੀਅਰ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਰਣਜੀਤ ਸਿੰਘ ਜੋਧਪੁਰ ਜਿਹੇ ਆਗੂ ਸਾਥੀ ਨੂੰ ਕੈਂਸਰ ਰੂਪੀ ਨਾਮੁਰਾਦ ਬਿਮਾਰੀ ਨੇ ਬੇਵਕਤੀ ਖੋਹ ਲਿਆ। ਹਜ਼ਾਰਾਂ ਨਮ ਅੱਖਾਂ ਨੇ 'ਸਾਥੀ ਰਣਜੀਤ ਸਿੰਘ ਜੋਧਪੁਰ ਨੂੰ ਲਾਲ-ਸਲਾਮ, ਰਣਜੀਤ ਜੋਧਪੁਰ ਅਮਰ ਰਹੇ' ਆਦਿ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। ਯਾਦ ਰਹੇ ਕਿ ਸਾਥੀ ਰਣਜੀਤ ਸਿੰਘ ਜੋਧਪੁਰ ਆਪਣੀਂ ਡਿਊਟੀ ਦੇ ਨਾਲ-ਨਾਲ ਸਮਾਜਿਕ ਫਰਜ਼ਾਂ ਪ੍ਰਤੀ ਵੀ ਸੁਚੇਤ ਸੀ। ਸਾਥੀ ਰਣਜੀਤ ਸਿੰਘ ਜੋਧਪੁਰ ਨੇ ਬਾਬਾ ਦੁਰਗਾ ਦਾਸ ਯਾਦਗਾਰ ਸਪੋਰਟਸ ਕਲੱਬ ਚੀਮਾ-ਜੋਧਪੁਰ ਦੇ ਲੰਬਾ ਸਮਾਂ ਖਜ਼ਾਨਚੀ, ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ, ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ ਵਿੱਚ ਜੀਅ ਜਾਨ ਲਾਕੇ ਕੰਮ ਕੀਤਾ। ਹੁਣ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸ਼ਹਿਰੀ ਮੰਡਲ ਬਰਨਾਲਾ ਦੈ ਪ੍ਰਧਾਨ ਵਜੋਂ ਵਡੇਰੀ ਜ਼ਿੰਮੇਵਾਰੀ ਨਿਭਾ ਰਹੇ ਹਨ। ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਪੇਟ ਦੀਆਂ ਅੰਤੜੀਆਂ ਦੇ ਕੈਂਸਰ ਦਾ ਸ਼ਿਕਾਰ ਹੋ ਗਿਆ। ਪੀਜੀਆਈ ਤੱਕ ਇਲਾਜ਼ ਕਰਵਾਕੇ ਥੋੜਾ ਜਿਹਾ ਵੀ ਠੀਕ ਹੋਣ ਉਪਰੰਤ ਮੁੜ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਥੇਬੰਦਕ ਕਾਰਜਾਂ ਲਈ ਸਮਰਪਿਤ ਹੋ ਜਾਂਦਾ। ਹੁਣ ਦਿੱਲੀ ਕੈਂਸਰ ਹਸਪਤਾਲ ਬਠਿੰਡਾ ਵਿਖੇ ਚੱਲ ਰਹੇ ਇਲਾਜ ਦੌਰਾਨ ਸਾਥੀ ਰਣਜੀਤ ਸਿੰਘ ਜੋਧਪੁਰ ਬੇਵਕਤੀ ਵਿਛੋੜਾ ਦੇ ਗਏ। 
 
 
ਸਾਥੀ ਰਣਜੀਤ ਸਿੰਘ ਜੋਧਪੁਰ ਦੇ ਅੰਤਿਮ ਸੰਸਕਾਰ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਜਸਪਾਲ ਸਿੰਘ ਚੀਮਾ, ਗੁਲਵੰਤ ਸਿੰਘ ਬਰਨਾਲਾ, ਪਾਵਰਕੌਮ ਪੈਨਸ਼ਨਰਜ਼ ਦੇ ਆਗੂਆਂ ਸਿੰਦਰ ਧੌਲਾ,ਪਿਆਰਾ ਲਾਲ, ਜੱਗਾ ਸਿੰਘ, ਜਰਨੈਲ ਸਿੰਘ, ਜਗਰਾਜ ਸਿੰਘ, ਜੀਤ ਸਿੰਘ, ਗੌਰੀ ਸ਼ੰਕਰ,ਮੇਲਾ ਸਿੰਘ, ਅਬਜਿੰਦਰ ਸਿੰਘ,ਬਹਾਦਰ ਸਿੰਘ, ਹਰਨੇਕ ਸਿੰਘ, ਸੁਖਵੰਤ ਸਿੰਘ ਚੂੰਘਾਂ, ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਸੋਹਣ ਸਿੰਘ ਮਾਝੀ, ਸੁਖਵਿੰਦਰ ਸਿੰਘ ਠੀਕਰੀਵਾਲਾ, ਜਗਜੀਤ ਸਿੰਘ ਢਿੱਲਵਾਂ, ਪਰਮਜੀਤ ਕੌਰ ਜੋਧਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ-ਧਨੇਰ ਦੇ ਆਗੂਆਂ ਹਰਮੰਡਲ ਸਿੰਘ ਜੋਧਪੁਰ, ਬਲਵਿੰਦਰ ਸਿੰਘ ਜੋਧਪੁਰ, ਸਿਕੰਦਰ ਸਿੰਘ ਮੌੜ, ਬਾਬਾ ਦੁਰਗਾ ਦਾਸ ਯਾਦਗਾਰ ਕਲੱਬ ਚੀਮਾ-ਜੋਧਪੁਰ ਦੇ ਆਗੂਆਂ ਰੂਪ ਸਿੰਘ ਜਾਗਲ, ਮਲਕੀਤ ਸਿੰਘ, ਸੁਰੇਸ਼ ਗੋਗੀ ਤੋਂ ਇਲਾਵਾ ਇਲਾਕੇ ਭਰ ਦੀਆਂ ਸਮਾਜ ਸੇਵੀ, ਪੰਚਾਇਤਾਂ ਦੇ ਨੁਮਾਇੰਦਿਆਂ ਨੇ ਸ਼ਾਮਿਲ ਹੋਕੇ ਪ੍ਰੀਵਾਰ ਲਈ ਅਸਹਿ ਤੇ ਅਕਹਿ ਘਾਟਾ ਕਰਾਰ ਦਿੱਤਾ। ਆਗੂਆਂ ਕਿਹਾ ਕਿ ਸਾਥੀ ਰਣਜੀਤ ਸਿੰਘ ਜੋਧਪੁਰ ਦੀ ਬੇਵਕਤੀ ਮੌਤ ਨਾਲ ਪ੍ਰੀਵਾਰ ਸਮੇਤ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਵੱਡਾ ਘਾਟਾ ਪਿਆ ਹੈ। ਸਾਥੀ ਰਣਜੀਤ ਸਿੰਘ ਜੋਧਪੁਰ ਜੋਧਪੁਰ ਨਮਿੱਤ ਸ਼ਰਧਾਂਜਲੀ/ਭੋਗ ਸਮਾਗਮ 3 ਮਈ ਨੂੰ ਬਾਅਦ ਦੁਪਹਿਰ 12.30 ਵਜੇ ਤੋਂ 1.30 ਵਜੇ ਤੱਕ ਜੋਧਪੁਰ ਵਿਖੇ ਹੋਵੇਗਾ।

ਵੀਡੀਓ

ਹੋਰ
Have something to say? Post your comment
ਚੀਫ ਖਾਲਸਾ ਦੀਵਾਨ ਵੱਲੋਂ ਭੁਪਿੰਦਰ ਸਿੰਘ ਸੱਚਰ ਅਬਦਾਲ ਸਕੂਲ ਦੇ ਮੈਂਬਰ ਇੰਚਾਰਜ ਨਿਯੁਕਤ

: ਚੀਫ ਖਾਲਸਾ ਦੀਵਾਨ ਵੱਲੋਂ ਭੁਪਿੰਦਰ ਸਿੰਘ ਸੱਚਰ ਅਬਦਾਲ ਸਕੂਲ ਦੇ ਮੈਂਬਰ ਇੰਚਾਰਜ ਨਿਯੁਕਤ

ਰਾਹੁਲ ਗਾਂਧੀ ਦੇ 50 ਫੀਸਦੀ ਰਾਖਵਾਂਕਰਨ ਹੱਦ ਹਟਾਉਣ ਵਾਲੇ ਬਿਆਨ ਦੀ ਜਨਰਲ ਵਰਗ ਵੱਲੋਂ ਸਖਤ ਨਿਖੇਧੀ

: ਰਾਹੁਲ ਗਾਂਧੀ ਦੇ 50 ਫੀਸਦੀ ਰਾਖਵਾਂਕਰਨ ਹੱਦ ਹਟਾਉਣ ਵਾਲੇ ਬਿਆਨ ਦੀ ਜਨਰਲ ਵਰਗ ਵੱਲੋਂ ਸਖਤ ਨਿਖੇਧੀ

ਨਾਮਜ਼ਦਗੀਆਂ ਦੇ ਪਹਿਲੇ ਦਿਨ ਪਟਿਆਲਾ ਲੋਕ ਸਭਾ ਹਲਕੇ ਤੋਂ ਤਿੰਨ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

: ਨਾਮਜ਼ਦਗੀਆਂ ਦੇ ਪਹਿਲੇ ਦਿਨ ਪਟਿਆਲਾ ਲੋਕ ਸਭਾ ਹਲਕੇ ਤੋਂ ਤਿੰਨ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਵਿਸ਼ਵ ਅਸਥਮਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

: ਵਿਸ਼ਵ ਅਸਥਮਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

ਹਿਮੋਫੀਲੀਆ ਸਬੰਧੀ ਜਾਗਰੂਕ ਹੋਣਾ ਅਤੀ ਜਰੂਰੀ: ਸਿਵਲ ਸਰਜਨ ਡਾ. ਕਿਰਪਾਲ ਸਿੰਘ

: ਹਿਮੋਫੀਲੀਆ ਸਬੰਧੀ ਜਾਗਰੂਕ ਹੋਣਾ ਅਤੀ ਜਰੂਰੀ: ਸਿਵਲ ਸਰਜਨ ਡਾ. ਕਿਰਪਾਲ ਸਿੰਘ

ਮੋਹਾਲੀ : ਕਾਰ ਸਵਾਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

: ਮੋਹਾਲੀ : ਕਾਰ ਸਵਾਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਵੋਟ ਪਾਉਣ ਦਾ ਹੋਕਾ ; ਹੁਣ ਬੱਸਾਂ ਵੋਟ ਪਾਉਣ ਲਈ ਵੋਟਰਾਂ ਨੂੰ ਟੁੰਬਣਗੀਆਂ

: ਵੋਟ ਪਾਉਣ ਦਾ ਹੋਕਾ ; ਹੁਣ ਬੱਸਾਂ ਵੋਟ ਪਾਉਣ ਲਈ ਵੋਟਰਾਂ ਨੂੰ ਟੁੰਬਣਗੀਆਂ

ਮਤਦਾਨ ਲਈ ਅਪੀਲ ਕਰਨ ਲਈ ਸਵਿਗੀ, ਮੋਹਾਲੀ ਪ੍ਰਸ਼ਾਸਨ ਨਾਲ ਭਾਈਵਾਲ ਬਣੀ

: ਮਤਦਾਨ ਲਈ ਅਪੀਲ ਕਰਨ ਲਈ ਸਵਿਗੀ, ਮੋਹਾਲੀ ਪ੍ਰਸ਼ਾਸਨ ਨਾਲ ਭਾਈਵਾਲ ਬਣੀ

ਕੇਕੇਯੂ ਅਤੇ ਜ਼ੈੱਡਪੀਐੱਸਸੀ ਵੱਲੋਂ ਬੀਜੇਪੀ ਆਗੂਆਂ ਨੂੰ ਪਿੰਡ 'ਚੋਂ ਭਜਾਉਣ ਦੂਸਰੀਆਂ ਪਾਰਟੀਆਂ ਨੂੰ ਸਵਾਲ ਕਰਨ ਅਤੇ ਮੌਜੂਦਾ ਲੋਟੂ ਪ੍ਰਬੰਧ ਨੂੰ ਬੇਪਰਦ ਕਰਨ ਸੰਬੰਧੀ ਮਤਾ ਪਾਸ

: ਕੇਕੇਯੂ ਅਤੇ ਜ਼ੈੱਡਪੀਐੱਸਸੀ ਵੱਲੋਂ ਬੀਜੇਪੀ ਆਗੂਆਂ ਨੂੰ ਪਿੰਡ 'ਚੋਂ ਭਜਾਉਣ ਦੂਸਰੀਆਂ ਪਾਰਟੀਆਂ ਨੂੰ ਸਵਾਲ ਕਰਨ ਅਤੇ ਮੌਜੂਦਾ ਲੋਟੂ ਪ੍ਰਬੰਧ ਨੂੰ ਬੇਪਰਦ ਕਰਨ ਸੰਬੰਧੀ ਮਤਾ ਪਾਸ

ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ

: ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ

X