ਇਜ਼ਰਾਈਲ ਵੱਲੋਂ ਗ਼ਾਜ਼ਾ ਦੇ ਸਕੂਲ ‘ਤੇ ਹਮਲਾ, 6 ਬੱਚਿਆਂ ਤੇ 19 ਔਰਤਾਂ ਸਮੇਤ 34 ਲੋਕਾਂ ਦੀ ਮੌਤ

ਕੌਮਾਂਤਰੀ


ਗਾਜ਼ਾ, 12 ਸਤੰਬਰ, ਦੇਸ਼ ਕਲਿਕ ਬਿਊਰੋ :
ਇਜ਼ਰਾਈਲ ਨੇ ਗ਼ਾਜ਼ਾ ‘ਚ ਅਲ-ਜੂਨੀ ਸਕੂਲ ਅਤੇ ਦੋ ਘਰਾਂ ‘ਤੇ ਹਮਲਾ ਕੀਤਾ।ਇਸ ਹਮਲੇ ‘ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਪੀ ਮੁਤਾਬਕ ਇਸ ਵਿੱਚ 19 ਔਰਤਾਂ ਅਤੇ 6 ਬੱਚੇ ਵੀ ਸ਼ਾਮਲ ਹਨ।
ਰਿਪੋਰਟ ਮੁਤਾਬਕ ਇਹ ਸਕੂਲ ਨੁਸੀਰਤ ਸ਼ਰਨਾਰਥੀ ਕੈਂਪ ਵਿੱਚ ਸੰਯੁਕਤ ਰਾਸ਼ਟਰ ਡਿਜ਼ਾਸਟਰ ਰਿਸਪਾਂਸ ਏਜੰਸੀ (ਯੂ.ਐੱਨ.ਆਰ.ਡਬਲਯੂ.ਏ.) ਦਾ ਸੀ, ਜਿਸ ਵਿੱਚ ਫਲਸਤੀਨੀ ਸ਼ਰਨਾਰਥੀ ਰਹਿ ਰਹੇ ਸਨ। ਇਸ ਵਿੱਚ UNRWA ਦੇ ਛੇ ਕਰਮਚਾਰੀਆਂ ਦੀ ਵੀ ਮੌਤ ਹੋ ਗਈ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਉਸ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਸ਼ਰਨਾਰਥੀ ਰਹਿ ਰਹੇ ਸਨ। ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *