ਗੁਰੂ ਨਾਨਕ ਸੇਵਾ ਦਲ ਵੱਲੋਂ ਮੋਹਾਲੀ ਵਿੱਚ ਲਗਾਏ ਪੌਦੇ

Punjab

ਮੋਹਾਲੀ, 16 ਸਤੰਬਰ, ਦੇਸ਼ ਕਲਿੱਕ ਬਿਓਰੋ :
ਵਾਤਾਵਰਣ ਦੀ ਸਾਂਭ-ਸੰਭਾਲ ਲਈ ਹਰਿਆਵਲ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਦੇਣ ਦੇ ਮਕਸਦ ਨਾਲ ਸਮਾਜ ਸੇਵੀ ਗੈਰ ਸਰਕਾਰੀ ਸੰਸਥਾ ਗੁਰੂ ਨਾਨਕ ਸੇਵਾ ਦਲ (ਰਜਿ.) ਵੱਲੋਂ ਅੱਜ ਇੱਥੇ ਮੋਹਾਲੀ ਦੇ ਸੈਕਟਰ 67 ਵਿਖੇ ਪੌਦੇ ਲਗਾਏ ਗਏ।
ਸੰਸਥਾ ਦੀ ਚੇਅਰਪਰਸਨ ਮੈਡਮ ਕਰਨਜੀਤ ਕੌਰ ਦੀ ਅਗਵਾਈ ਹੇਠ ਅੱਜ ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਲਈ ਜ਼ਿਲ੍ਹਾ ਮੋਹਾਲੀ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਆਈ.ਪੀ.ਐੱਸ. ਨੂੰ ਵੀ ਬੁਲਾਇਆ ਗਿਆ ਸੀ। ਉਨ੍ਹਾਂ ਦੇ ਰੁਝੇਵੇਂ ਹੋਣ ਕਰਕੇ ਉਹ ਪਹੁੰਚ ਨਹੀਂ ਸਕੇ ਪ੍ਰੰਤੂ ਉਨ੍ਹਾਂ ਨੇ ਇੱਕ ਸੰਦੇਸ਼ ਰਾਹੀਂ ਸੰਸਥਾ ਦੇ ਇਸ ਉਦਮ ਦੀ ਸ਼ਲਾਘਾ ਕੀਤੀ। ਪੌਦੇ ਲਗਾਉਣ ਸਮੇਂ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਪੌਦੇ ਲਗਾਉਣ ਦਾ ਮਹੱਤਵ ਪਤਾ ਲੱਗ ਸਕੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੋਹਾਲੀ ਤੋਂ ਐਕਸ ਇੰਪਲਾਈਜ਼ ਵਿੰਗ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਡਾ. ਅਪਨਿੰਦਰ ਸਿੰਘ ਘੜੂੰਆਂ, ਸਾਕਸ਼ੀ ਗੁਪਤਾ, ਜਸਕਰਨ ਸਿੰਘ, ਕਮਲਪ੍ਰੀਤ ਸਿੰਘ, ਹਰਮਨ ਭੰਗੂ, ਗੁਰਮੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਰਿਸ਼ੀ ਰਾਜ, ਅੰਕੁਸ਼, ਬਰਿੰਦਰ ਸਿੰਘ, ਤੇਜਿੰਦਰ ਸਿੰਘ, ਕਬੀਰ, ਹਨੀ, ਮੋਹਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *