ਭਗਵੰਤ ਮਾਨ ਬਿਲਕੁੱਲ ਠੀਕ, ਜਲਦੀ ਕੰਮ ‘ਤੇ ਪਰਤਣਗੇ: ਚੀਮਾ

ਪੰਜਾਬ


ਚੰਡੀਗੜ੍ਹ: 28 ਸਤੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਲਕੁੱਲ ਠੀਕ ਹਨ। ਉਹ ਰੁਟੀਨ ਦਾ ਚੈੱਕ-ਅੱਪ ਕਰਵਾਉਣ ਲਈ ਫੋਰਟਿਸ ਹਸਪਤਾਲ ਦਾਖਲ ਹਨ ਤੇ ਜਲਦੀ ਹੀ ਆਪਣੇ ਕੰਮ ‘ਤੇ ਪਰਤ ਆਉਣਗੇ।
ਖਜ਼ਾਨਾ ਮੰਤਰੀ ਨੇ ਪੰਜਾਬ ਟੀ ਵੀ ਨਾਲ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਨੇ CM ਲਾਲ ਅੱਜ ਫੋਨ ‘ਤੇ ਗੱਲ ਕੀਤੀ ਸੀ ਤੇ ਉ ਬਿਲਕੁਲ ਠੀਕ ਹਨ।
ਵਿਰੋਧੀ ਪਾਰਟੀਆਂ ਵੱਲੋਂ ਸੀ ਐਮ ਬਾਰੇ ਬੁਲੇਟਿਨ ਜਾਰੀ ਕਰਨ ‘ਤੇ ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਤੇ ਹੋਰ ਵਿਰੋਧੀਆਂ ਨੂੰ ਕਿਸੇ ਦੀ ਸਿਹਤ ‘ਤੇ ਤਨਜ਼ ਨਹੀਂ ਕਸਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਤਕਲੀਫ ਇੱਕੋ ਹੀ ਹੈ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਕਿਵੇਂ ਸਿਆਸਤ ਵਿੱਚ ਆ ਗਏ।

Leave a Reply

Your email address will not be published. Required fields are marked *