ਦਲ ਖਾਲਸਾ ਨੇ ਨਰਾਇਣ ਸਿੰਘ ਚੌੜਾ ਦੇ ਹੱਕ ‘ਚ ਸੱਦਿਆ ਪੰਥਕ ਇਕੱਠ

Punjab

ਅੰਮ੍ਰਿਤਸਰ: 12 ਦਸੰਬਰ, ਦੇਸ਼ ਕਲਿੱਕ ਬਿਓਰੋ

ਦਲ ਖਾਲਸਾ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚਂ ਛੇਕਣ ਦੀ ਮੰਗ ਦੇ ਵਿਰੋਧ ‘ਚ ਪੰਥਕ ਇਕੱਠ ਦਾ ਸੱਦਾ ਦਿੱਤਾ ਗਿਆ ਹੈ । ਪੰਥਕ ਇਕੱਠ 18 ਦਸੰਬਰ ਨੂੰ ਅਕਾਲ ਤਖਤ ਸਾਹਿਬ ‘ਤੇ ਬੁਲਾਇਆ ਗਿਆ ਹੈ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਇੱਕ ਚੈਨਲ ‘ਤੇ ਕਿਹਾ ਕਿ ਪਦਹਲਾਂ ਵੀ ਅਕਾਲ ਤਖਤਸਾਹਿਬ ‘ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਕਈ ਪੰਥਕ ਸਖਸ਼ੀਅਤਾਂ ‘ਤੇ ਹਮਲੇ ਹੋਏ ਸੀ ਪਰ ਉਸ ਸਮੇਂ ਕਿਸੇ ਨੂੰ ਪੰਥ ਵਿੱਚੋਂ ਨਹੀਂ ਛੇਕਿਆ ਗਿਆ ਸੀ। ਹੁਣ ਸੁਖਬੀਰ ਬਾਦਲ ‘ਤੇ ਅਕਾਲ ਤਖਤ ਸਾਹਿਬ ਦੇ ਬਾਹਰ ਗੋਲੀ ਚਲਾਈ ਗਈ ਸੀ ਪਰ ਸਕਿਉਰਿਟੀ ਵੱਲੋਂ ਹੱਥੋਪਾਈ ਵਿੱਚ ਇਹ ਗੋਲੀ ਅਕਾਲ ਤਖਤ ਸਾਹਿਬ ‘ਤੇ ਲੱਗੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ‘ਚੋਂ ਛੇਕਣ ਦੀ ਮੰਗ ਕਰਕੇ ਇੱਕ ਨਵੀਂ ਪਿਰਤ ਪਾਈ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।