IndiGo Flight Update: ਪੁਣੇ ਤੋਂ ਉਡਾਣ ਭਰਨ ਮਗਰੋਂ ਇੰਡੀਗੋ ਦਾ ਜਹਾਜ਼ ਵਾਪਸ ਪਰਤਿਆ, ਤਕਨੀਕੀ ਖਰਾਬੀ ਕਾਰਨ ਟਲਿਆ ਵੱਡਾ ਹਾਦਸਾ
ਪੁਣੇ (ਮਹਾਰਾਸ਼ਟਰ), 15 ਨਵੰਬਰ 2026: (IndiGo flight) ਇੰਡੀਗੋ ਦੀ ਪੁਣੇ ਤੋਂ ਗੁਹਾਟੀ ਜਾ ਰਹੀ ਉਡਾਣ ਵਿੱਚ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਤਕਨੀਕੀ ਖਰਾਬੀ ਆਉਣ ਕਾਰਨ ਹਵਾਈ ਅੱਡੇ ’ਤੇ ਹੜਕੰਪ ਮਚ ਗਿਆ। ਸਥਿਤੀ ਨੂੰ ਦੇਖਦਿਆਂ ਜਹਾਜ਼ ਨੂੰ ਤੁਰੰਤ ਵਾਪਸ ਪੁਣੇ ਲਿਆਂਦਾ ਗਿਆ, ਜਿੱਥੇ ਇਸ ਨੇ ਸੁਰੱਖਿਅਤ ਲੈਂਡਿੰਗ ਕੀਤੀ। ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਇਹ ਫੈਸਲਾ ਲਿਆ ਗਿਆ।
ਇੰਡੀਗੋ ਦੇ ਬੁਲਾਰੇ ਅਨੁਸਾਰ, 15 ਨਵੰਬਰ ਨੂੰ ਉਡਾਣ ਨੰਬਰ 6E 623 ਪੁਣੇ ਤੋਂ ਗੁਹਾਟੀ ਲਈ ਰਵਾਨਾ ਹੋਈ ਸੀ। ਪਰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਸਮੱਸਿਆ ਸਾਹਮਣੇ ਆਉਣ ’ਤੇ ਜਹਾਜ਼ ਨੂੰ ਵਾਪਸ ਮੋੜਨਾ ਪਿਆ। ਕੰਪਨੀ ਨੇ ਦੱਸਿਆ ਕਿ ਨਿਰਧਾਰਤ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ।
ਏਅਰਲਾਈਨ ਵੱਲੋਂ ਜਹਾਜ਼ ਦੀ ਤਕਨੀਕੀ ਜਾਂਚ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਹੀ ਇਸ ਨੂੰ ਮੁੜ ਸੇਵਾ ਵਿੱਚ ਲਿਆਂਦਾ ਜਾਵੇਗਾ।
ਯਾਤਰੀਆਂ ਦੀ ਯਾਤਰਾ ਪ੍ਰਭਾਵਿਤ ਨਾ ਹੋਵੇ, ਇਸ ਲਈ ਇੰਡੀਗੋ ਨੇ ਗੁਹਾਟੀ ਜਾਣ ਵਾਲੀ ਉਡਾਣ ਲਈ ਤੁਰੰਤ ਬਦਲਵੇਂ ਜਹਾਜ਼ ਦਾ ਪ੍ਰਬੰਧ ਵੀ ਕਰ ਦਿੱਤਾ।





