AAP ਵਿਧਾਇਕ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਚਕਾਰ ਤਕਰਾਰ

ਪੰਜਾਬ

ਭਾਜਪਾ ਉਮੀਦਵਾਰ ਦੇ ਪਤੀ ਸਮੇਤ ਦੋ ਵਰਕਰਾਂ ‘ਤੇ ਪਰਚਾ ਦਰਜ
ਲੁਧਿਆਣਾ, 20 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਨਗਰ ਨਿਗਮ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਵੀਰਵਾਰ ਰਾਤ ਲੁਧਿਆਣਾ ਵਿੱਚ ਮਾਹੌਲ ਗਰਮ ਹੋ ਗਿਆ। ਸੂਫੀਆ ਚੌਕ ਦੇ ਕੋਲ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਇਸ ਮਾਮਲੇ ਵਿੱਚ ਭਾਜਪਾ ਉਮੀਦਵਾਰ ਦੇ ਪਤੀ ਸਮੇਤ ਹੋਰ ਦੋ ਵਰਕਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਵਿੱਚ ਬਚਾਅ ਕਰਨ ਪਹੁੰਚੇ ਭਾਜਪਾ ਨੇਤਾ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਆਪ ਦੇ ਵਰਕਰਾਂ ਨੇ ਘੇਰ ਲਿਆ। ਆਪ ਦੇ ਵਿਧਾਇਕ ਅਸ਼ੋਕ ਪਰਾਸ਼ਰ ਪਪੀ ਵੀ ਮੌਕੇ ’ਤੇ ਪਹੁੰਚ ਗਏ। ਮਾਮਲਾ ਏਨਾ ਵਧ ਗਿਆ ਕਿ ਵਿਧਾਇਕ ਪਪੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਇੱਕ ਦੂਜੇ ਨੂੰ ਅਪਸ਼ਬਦ ਬੋਲਣ ਲੱਗ ਪਏ। ਦੋਵੇਂ ਨੇਤਾਵਾਂ ਵਿਚਕਾਰ ਤਿੱਖੀ ਨੋਕਝੋਕ ਹੋਈ।
ਆਪ ਦੇ ਕਾਰਕੁਨਾਂ ਦਾ ਦੋਸ਼ ਹੈ ਕਿ ਭਾਜਪਾ ਉਮੀਦਵਾਰ ਇੱਕ ਹੋਟਲ ਵਿੱਚ ਵੋਟਰਾਂ ਨੂੰ ਸ਼ਰਾਬ ਪਿਲਾ ਰਹੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।