ਮੁੰਬਈ, 3 ਮਾਰਚ, ਦੇਸ਼ ਕਲਿੱਕ ਬਿਓਰੋ :
ਇਕ ਨਾਬਾਲਗ ਵੱਲੋਂ 6 ਸਾਲਾ ਭੈਣ ਦਾ ਕਤਲ ਕਰਨ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਨਾਬਾਲਗ ਨੇ ਆਪਣੇ 6 ਸਾਲਾ ਭੈਣ ਦਾ ਕਤਲ ਇਸ ਲਈ ਕਰ ਦਿੱਤਾ ਕਿ ਉਸ ਨੂੰ ਇਹ ਲੱਗਦਾ ਸੀ ਕਿ ਪਰਿਵਾਰ ਤੇ ਲੋਕ ਉਸ ਨੂੰ ਘੱਟ ਪਿਆਰ ਕਰਦੇ ਹਨ। ਮੁੰਬਈ ਦੇ ਨੇੜਲੇ ਖੇਤਰ ਨਾਲਾਸੋਪਾਰਾ ਵਿੱਚ 13 ਸਾਲਾ ਨਾਬਾਲਗ ਨੇ ਆਪਣੀ 6 ਸਾਲ ਦੀ ਕਜਿਨ ਭੈਣ ਦਾ ਕਤਲ ਕਰ ਦਿੱਤਾ। ਨਾਬਾਲਗ ਪਹਿਲਾਂ ਆਪਣੇ ਭੈਣ ਨੂੰ ਇਕ ਸੁੰਨਸਾਨ ਥਾਂ ਉਤੇ ਲੈ ਗਿਆ ਅਤੇ ਗਲਾ ਘੋਟ ਕੇ ਉਸਦਾ ਕਤਲ ਕਰ ਦਿੱਤਾ, ਬਾਅਦ ਵਿੱਚ ਉਸ ਉਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸਿਨੇ ਇਕ ਫਿਲਮ ਦੇਖੀ ਸੀ ਜੋ ਮੁੰਬਈ ਵਿੱਚ 1969 ਦੇ ਦਹਾਕੇ ਵਿੱਚ ਹੋ ਰਹੀ ਸੀਰੀਅਲ ਕਿਲਰ ਉਤੇ ਆਧਾਰਿਤ ਸੀ। ਬੱਚਾ ਲੜਕੀ ਨੂੰ ਪਹਾੜਾਂ ਵੱਲ ਲੈ ਗਿਆ। ਘਰ ਆ ਕੇ ਉਸਨੇ ਕਿਹਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦਾ ਕਤਲ ਕਰ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਬੱਚੇ ਨੇ ਹੀ ਲੜਕੀ ਦਾ ਕਤਲ ਕੀਤਾ ਹੈ।



