Gold Price : ਸੋਨਾ ਹੋਇਆ ਮਹਿੰਗਾ, ਚਾਂਦੀ ਸਸਤੀ

ਰਾਸ਼ਟਰੀ

ਨਵੀਂ ਦਿੱਲੀ, 5 ਮਈ, ਦੇਸ਼ ਕਲਿੱਕ ਬਿਓਰੋ :

ਸੋਨੇ ਤੇ ਚਾਂਦੀ ਦੇ ਭਾਅ ਵਿੱਚ ਰੋਜ਼ਾਨਾ ਉਤਰਾਅ ਚੜ੍ਹਾਅ ਹੁੰਦਾ ਰਹਿੰਦਾ ਹੈ। ਅੱਜ ਫਿਰ ਸੋਨੇ ਤੇ ਚਾਂਦੀ ਦੇ ਭਾਅ ਵਿੱਚ ਬਦਲਾਅ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ਉਤੇ ਅੱਜ ਸਵੇਰੇ ਸੋਨੇ ਦੇ ਸੌਦੇ ਦੌਰਾਨ ਵਾਧਾ ਦਿਖਾਈ ਦਿੱਤਾ। ਸਵੇਰੇ 0.49 ਫੀਸਦੀ ਦਾ ਉਛਾਲ ਨਾਲ 93.090 ਰੁਪਏ ਪ੍ਰਤੀ 10 ਗ੍ਰਾਮ ਉਤੇ ਦੇਖਿਆ ਗਿਆ। ਐਮਸੀਐਕਸ ਉਤੇ ਅੱਜ ਸੋਨੇ ਦੀ ਕੀਮਤ 93,249 ਉਤੇ ਖੁੱਲ੍ਹੀ ਅਤੇ ਓਪਨਿੰਗ ਬੇਲ ਦੇ ਕੁਝ ਹੀ ਮਿੰਟਾਂ ਅੰਦਰ 93,340 ਪ੍ਰਤੀ 10 ਗ੍ਰਾਮ ਦੇ ਉਚ ਪੱਧਰ ਨੂੰ ਪਹੁੰਚ ਗਈ। ਜਾਣਕਾਰੀ ਮੁਤਾਬਕ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੂਐਸ-ਚੀਨ ਟੈਰਿਫ ਉਤੇ ਯੂ ਟਰਨ ਅਤੇ ਯੂਐਸ ਫੇਡ ਦੀ ਮੀਟਿੰਗ ਤੋਂ ਪਹਿਲਾਂ ਯੂਐਸ ਫੇਡ ਦੇ ਚੇਅਰਮੈਨ ਜੇਰੋਮ ਪਾਵੇਲ ਉਤੇ ਨਰਮ ਰੁੱਖ ਸੋਨੇ ਦੀ ਕੀਮਤ ਉਤੇ ਅਸਰ ਦੇਖਿਆ ਜਾ ਰਿਹਾ ਹੈ।

ਸਵੇਰੇ ਐਮਸੀਐਕਸ ਉਤੇ ਚਾਂਦੀ ਦੀ ਕੀਮਤ ਵਿੱਚ 0.02 ਫੀਸਦੀ ਦੀ ਮਾਮੂਲੀ ਕੀਮਤ ਘੱਟ ਹੋਈ। ਹੁਣ 94,049 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਖਬਰ ਮੁਤਾਬਕ 0031ਜੀਐਮਟੀ ਤੱਕ ਸਪਾਟ ਗੋਲਡ 0.2 ਫੀਸਦੀ ਵਧ ਕੇ 3,245.01 ਡਾਲਰ ਪ੍ਰਤੀ ਔਂਸ ਹੋ ਗਿਆ। ਅਮਰੀਕੀ ਵਾਅਦਾ 0.3 ਫੀਸਦੀ ਵਧਕੇ 3252.00 ਡਾਲਰ ਉਤੇ ਪਹੁੰਚ ਗਿਆ। ਡਾਲਰ ਆਪਣੇ ਕਾਮੀਪਟੀਟਰ ਮੁਕਾਬਲੇ 0.1 ਫੀਸਦੀ ਨੀਚੇ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।