ਵਿਜੀਲੈਂਸ ਵਿਭਾਗ ਨੇ ਬੀਡੀਪੀਓ ਦਫ਼ਤਰ ਦੇ ਇੱਕ ਸੁਪਰਡੈਂਟ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਸੁਪਰਡੈਂਟ ਬਲਕਾਰ ਸਿੰਘ ਨੂੰ ਸ਼ਿਕਾਇਤਕਰਤਾ ਤੋਂ 60 ਹਜ਼ਾਰ ਰੁਪਏ ਲੈਂਦੇ ਫੜਿਆ ਗਿਆ।
ਫਤਹਿਗੜ੍ਹ ਸਾਹਿਬ, 5 ਮਈ, ਦੇਸ਼ ਕਲਿਕ ਬਿਊਰੋ :
ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿੱਚ ਵਿਜੀਲੈਂਸ ਵਿਭਾਗ ਨੇ ਬੀਡੀਪੀਓ ਦਫ਼ਤਰ ਦੇ ਇੱਕ ਸੁਪਰਡੈਂਟ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਸੁਪਰਡੈਂਟ ਬਲਕਾਰ ਸਿੰਘ ਨੂੰ ਸ਼ਿਕਾਇਤਕਰਤਾ ਤੋਂ 60 ਹਜ਼ਾਰ ਰੁਪਏ ਲੈਂਦੇ ਫੜਿਆ ਗਿਆ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਬਿੱਕਰ ਸਿੰਘ ਦੀਵਾ ਪਿੰਡ ਗੰਡੂਆ ਦਾ ਸਾਬਕਾ ਸਰਪੰਚ ਹੈ। ਉਸ ‘ਤੇ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਗਬਨ ਦਾ ਦੋਸ਼ ਸੀ। ਇਸ ਮਾਮਲੇ ਦੀ ਜਾਂਚ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਤੋਂ ਫਤਿਹਗੜ੍ਹ ਸਾਹਿਬ ਦੇ ਏਡੀਸੀ ਨੂੰ ਸੌਂਪੀ ਗਈ ਸੀ।
ਬਿੱਕਰ ਸਿੰਘ ਨੇ ਕਿਹਾ ਕਿ ਉਸਨੇ ਜਾਂਚ ਵਿੱਚ ਰਾਹਤ ਪਾਉਣ ਲਈ ਬੀਡੀਪੀਓ ਦਫ਼ਤਰ ਨਾਲ ਸੰਪਰਕ ਕੀਤਾ। ਸੁਪਰਡੈਂਟ ਬਲਕਾਰ ਸਿੰਘ ਨੇ ਪਟਵਾਰੀ ਰਾਹੀਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ। ਬਿੱਕਰ ਸਿੰਘ ਨੇ ਇਸ ਦੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ।



