ਜਲੰਧਰ, 10 ਮਈ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਨੇ ਅੱਜ ਸਵੇਰੇ (10 ਮਈ) ਲਗਾਤਾਰ ਚੌਥੇ ਦਿਨ ਪੰਜਾਬ ‘ਤੇ ਹਮਲਾ ਕੀਤਾ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਜਲੰਧਰ ਵਿੱਚ ਫਿਰ ਧਮਾਕੇ ਸੁਣਾਈ ਦਿੱਤੇ। ਮਿਜ਼ਾਈਲ ਸਵੇਰੇ 8 ਵਜੇ ਨਾਹਲਾ ਪਿੰਡ ਵਿੱਚ ਡਿੱਗੀ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇੱਥੇ ਕੈਂਟ ਅਤੇ ਆਦਮਪੁਰ ਵਿੱਚ ਬਾਜ਼ਾਰ ਬੰਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ, ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਸਾਇਰਨ ਵੱਜ ਰਹੇ ਹਨ। ਫਿਰੋਜ਼ਪੁਰ ਦੇ ਡੀਸੀ ਦੀਪਸ਼ਿਖਾ ਸ਼ਰਮਾ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਹੈ।
ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ। ਫੌਜ ਨੇ ਸਵੇਰੇ ਅੰਮ੍ਰਿਤਸਰ ਦੇ ਖਾਸਾ ਅਤੇ ਪਿੰਡ ਵਡਾਲਾ ਵਿੱਚ ਡਰੋਨ ਮਾਰ ਗਿਰਾਏ। ਵਡਾਲਾ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ। ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ ਵਿੱਚ ਦੇਰ ਰਾਤ ਇੱਕ ਮਿਜ਼ਾਈਲ ਡਿੱਗੀ।
ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਨ ਨੇੜੇ ਇੱਕ 40 ਫੁੱਟ ਚੌੜਾ ਅਤੇ 20 ਫੁੱਟ ਡੂੰਘਾ ਟੋਆ ਪਿਆ ਹੈ। ਇੱਥੇ ਕੋਈ ਮਿਜ਼ਾਈਲ ਡਿੱਗਣ ਦੀ ਸੰਭਾਵਨਾ ਹੈ। ਇਸਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਜਲੰਧਰ-ਪਠਾਨਕੋਟ ਨੇੜੇ ਧਮਾਕੇ ਸੁਣਾਈ ਦਿੱਤੇ, ਬਾਜ਼ਾਰ ਬੰਦ ਕਰਵਾਏ
Published on: May 10, 2025 11:11 am