ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ 

Published on: June 14, 2025 1:16 pm

ਪੰਜਾਬ

ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ 

ਸ੍ਰੀ ਚਮਕੌਰ ਸਾਹਿਬ ਮੋਰਿੰਡਾ  14 ਜੂਨ  ( ਭਟੋਆ )

ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਤੇ ਕਾਬੂ ਪਾਉਣ ਲਈ ਚਲਾਏ ਗਏ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ  ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਮਨਜੀਤ ਸਿੰਘ ਔਲਖ ਡੀਐਸਪੀ ਚਮਕੌਰ ਸਾਹਿਬ ਦੀ ਦੇਖ ਰੇਖ ਹੇਠ ਚਮਕੌਰ ਸਾਹਿਬ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨਾਂ  ਨੂੰ  ਰੰਗੇ ਹੱਥੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। 

 ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ  ਐਸ ਐਚ ਓ ਚਮਕੌਰ ਸਾਹਿਬ ਨੇ ਦੱਸਿਆ ਕਿ ਬੇਲਾ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਨਰਿੰਦਰਪਾਲ  , ਪੁਲਿਸ ਪਾਰਟੀ ਸਮੇਤ  ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ  ਬੱਸ ਸਟੈਂਡ ਪਿੰਡ ਬੇਲਾ ਵਿਖੇ ਮੌਜੂਦ ਸੀ,   ਤਾਂ ਮੁਖਬਰ ਖਾਸ ਵੱਲੋ ਇਤਲਾਹ ਦਿੱਤੀ ਗਈ ਕਿ ਹਰਪ੍ਰੀਤ ਸਿੰਘ ਉਰਫ ਲੱਕੀ ,ਪੁੱਤਰ ਲਾਲ ਸਿੰਘ ਵਾਸੀ ਪਿੰਡ ਹੇਡੋਂ ਥਾਣਾ ਸਮਰਾਲਾ, ਹਾਲ ਵਾਸੀ ਲੱਕੀ ਢਾਬਾ ਸ੍ਰੀ ਚਮਕੌਰ ਸਾਹਿਬ,ਬਲਵਿੰਦਰ ਸਿੰਘ ਉਰਫ ਵਰਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਰਸਾਲਪੁਰ ,ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਭੁਪਿੰਦਰ ਸਿੰਘ ਉਰਫ ਰੋਡਾ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਸੱਲੋਮਾਜਰਾ ,ਥਾਣਾ ਸ੍ਰੀ ਚਮਕੌਰ ਸਾਹਿਬ, ਜੋ ਕਿ ਨਸ਼ਾ ਕਰਨ ਦੇ ਆਦੀ ਹਨ  ਅਤੇ ਇਹ ਤਿਨੋ ਇਸ ਸਮੇ ਵੀ ਪਿੰਡ ਜਟਾਣਾ ਦੇ ਬੱਸ ਸਟੈਂਡ ਵਿੱਚ ਨਸ਼ਾ ਕਰਨ ਦੀ ਤਿਆਰੀ ਵਿਚ ਹਨ। ਜੇਕਰ ਪੁਲਿਸ ਵੱਲੋ ਹੁਣੇ ਬੱਸ ਸਟੈਂਡ ਪਿੰਡ ਜਟਾਣਾ ਵਿਖੇ ਰੇਡ ਕੀਤੀ ਜਾਵੇ,ਤਾਂ ਇਹ ਤਿੰਨੋ  ਨੌਜਵਾਨ, ਨਸ਼ਾ ਕਰਦੇ ਕਾਬੂ ਆ ਸਕਦੇ ਹਨ।  ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਨਰਿੰਦਰਪਾਲ  ਵੱਲੋ ਏਐਸਆਈ ਨਰੇਸ਼ ਕੁਮਾਰ, ਸਿਪਾਹੀ ਤਨਵੀਰ ਸਿੰਘ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨਾਲ ਪਿੰਡ ਜਟਾਣਾ ਦੇ ਬੱਸ ਸਟੈਂਡ ਵਿਖੇ ਰੇਡ ਕਰਕੇ ਤਿੰਨੋ ਨੌਜਵਾਨਾਂ ਨੂੰ ਨਸ਼ਾ ਕਰਦਿਆਂ ਕਾਬੂ ਕਰ ਲਿਆ। 

ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਉਕਤ ਤਿੰਨੋ ਦੋਸ਼ੀਆ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 27/61/85 ਅਧੀਨ ਮੁਕਦਮਾ ਨੰਬਰ 77  ਦਰਜ ਕਰਕੇ ਅਗਲੇਰੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।