ਨਵਾਂ ਸ਼ਹਿਰ, 24 ਅਪ੍ਰੈਲ : ਦੇਸ਼ ਕਲਿੱਕ ਬਿਊਰੋ:
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ)ਵਲੋ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਮੁੱਲਪੁਰੀ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਧਰਨਾ ਲਗਾਇਆ ਗਿਆ । ਉਨ੍ਹਾ ਦਸਿਆ ਕਿ ਅਸੀਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜਨਤਾ ਸਾਹਮਣੇ ਆਮ ਆਦਮੀ ਪਾਰਟੀ ਦਾ ਚਿਹਰਾ ਲਿਆਂਦੇ ਹੋਏ ਰੋਸ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸੈਂਟਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਸਾਲ 2018 ਵਿੱਚ ਮੋਬਾਇਲ ਦਿੱਤੇ ਜਾਣੇ ਸਨ ਜੋ ਨਹੀਂ ਦਿੱਤੇ ਗਏ ਉਸ ਤੋਂ ਬਾਅਦ ਪੰਜ ਸਾਲ ਬਾਅਦ ਦੁਬਾਰਾ ਫੋਨ ਦਿੱਤੇ ਜਾਣੇ ਸਨ ਜੋ ਕਿ ਭਾਰਤ ਸਰਕਾਰ ਨੇ ਇਨਾ ਫੋਨਾਂ ਦਾ ਸਾਰਾ ਪੈਸਾ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੈ ਪਰ ਪੰਜਾਬ ਸਰਕਾਰ ਵੱਲੋਂ ਅੱਠ ਸਾਲਾਂ ਬਾਅਦ ਮੋਬਾਇਲ ਫੋਨ ਖਰੀਦੇ ਗਏ ਹਨ ਜੋ ਕਿ ਜਿਲਾ ਪ੍ਰੋਗਰਾਮ ਅਫਸਰ ਸ਼ਹੀਦ ਭਗਤ ਸਿੰਘ ਨਗਰ ਕੋਲ ਪਹੁੰਚ ਚੁੱਕੇ ਹਨ ਪਰ ਆਂਗਣਵਾੜੀ ਵਰਕਰਾਂ ਨੂੰ ਨਹੀਂ ਦਿੱਤੇ ਜਾ ਰਹੇ। ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹ ਮੋਬਾਇਲ ਫੋਨ ਆਂਗਣਵਾੜੀ ਵਰਕਰਾਂ ਨੂੰ ਦੇਣ ਦੀ ਬਜਾਏ ਬੀ ਐਲ ਓ, ਡਰੱਗਸ ਸਰਵੇ ਆਦਿ ਕੰਮਾਂ ਲਈ ਕਿਸੇ ਹੋਰ ਮੁਲਾਜ਼ਮਾਂ ਨੂੰ ਪੰਜ ਛੇ ਮਹੀਨੇ ਲਈ ਦਿੱਤੇ ਜਾ ਰਹੇ ਹਨ ਜੋ ਕਿ ਬਹੁਤ ਗਲਤ ਹੈ ਕਿਉਂਕਿ ਆਂਗਣਵਾੜੀ ਵਰਕਰ ਦਾ ਮੋਬਾਇਲ ਭੱਤਾ ਸਲਾਨਾ 2000 ਰੁਪਏ ਹੈ ਜੋ ਕਿ ਸਿਰਫ 28 ਦਿਨ ਦਾ ਹੀ ਰਿਚਾਰਜ ਹੁੰਦਾ ਹੈ ਇਸ ਨਾਲ 13 ਮਹੀਨੇ ਬਣਦੇ ਹਨ ਜਿਸ ਨਾਲ ਇਕ ਮਹੀਨੇ ਦੇ 153.84 ਰੁਪਏ ਬਣਦੇ ਹਨ। ਇਨੇ ਘੱਟ ਪੈਸਿਆਂ ਨਾਲ ਕੋਈ ਵੀ ਕੰਪਨੀ ਫੋਨ ਦਾ ਰਿਚਾਰਜ ਨਹੀਂ ਕਰਦੀ ਫਿਰ ਵੀ ਆਂਗਣਵਾੜੀ ਵਰਕਰਾਂ ਲੰਬੇ ਸਮੇਂ ਤੋਂ ਆਪਣੇ ਨਿੱਜੀ ਫੋਨਾਂ ਤੋਂ ਪੋਸ਼ਣ ਟਰੈਕ ਐਪ ਵਿੱਚ ਹੋਣ ਵਾਲੇ ਕੰਮ ਜਿਵੇਂ ਸੈਂਟਰ ਨੂੰ ਓਪਨ ਕਰਨਾ ਬੱਚਿਆਂ ਦਾ ਹਾਈਟ ਵੇਟ, ਬੱਚਿਆਂ ਦੀ ਹਾਜ਼ਰੀ ਲਗਾਉਣਾ ਬੱਚਿਆਂ ਦਾ ਨਾਸਤਾ ਅਤੇ ਟੀਐਚ ਆਰ ਕੱਢਣਾ ਇਵੈਂਟ ਬਣਾ ਕੇ ਫੋਨ ਉੱਪਰ ਫਿਲ ਕਰਨਾ ।
ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਕੌਰ ਨੇ ਦਸਿਆ ਅਸੀ ਜਿਲ੍ਹਾ ਪੱਧਰ ਉੱਤੇ ਅੱਜ ਡੀ ਸੀ ਸਾਹਿਬ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਆਏ ਫ਼ੋਨ ਜੋ ਪਹਿਲਾ ਹੀ ਲੇਟ ਹਨ ਉਹ ਦਿੱਤੇ ਜਾਣ । ਤੇ ਉਨ੍ਹਾਂ ਦੇ ਧਿਆਨ ਵਿੱਚ ਦਸਦੇ ਹਾ ਕਿ ਸੈਨੇਟਰੀ ਪੈਡ ਲਈ ਅਲੱਗ ਤੋਂ ‘ਐਮ ਸੇਵਾ ਐਪ’ ਡਾਊਨਲੋਡ ਕਰਕੇ ਚਲਾਉਣੀ ਇਸ ਤੋਂ ਇਲਾਵਾ ਪਹਿਲੇ ਅਤੇ ਦੂਜੇ ਬੱਚੇ ਵਾਲੀਆਂ ਔਰਤਾਂ ਲਈ ਚੱਲ ਰਹੀ ਮਾਤਰਭਵੰਦਨਾ ਯੋਜਨਾ ਦੇ ਫਾਰਮ ਭਰਨ ਲਈ ‘ਪੀਐਮਬੀ ਬਾਈ ‘ ਦੀ ਐਪ ਡਾਊਨਲੋਡ ਕਰਕੇ ਉਸ ਉੱਤੇ ਕੰਮ ਕਰਨਾ ਜੋ ਕਿ ਨਿੱਜੀ ਫੋਨਾਂ ਉੱਪਰ ਬਹੁਤ ਵੱਡਾ ਲੋਡ ਹੈ ਵਰਕਰਜ਼ ਐਨੇ ਕੰਮ ਕਰ ਰਹੀਆ ਹਨ ਪਰ ਜੇਕਰ ਹੋਰ ਇਸ ਤਰਾਂ ਦੇ ਕੰਮ ਸੌਂਪੇ ਗਏ ਤਾਂ ਜੋ ਫੋਨ ਚੱਲ ਰਹੇ ਹਨ ਉਹ ਵੀ ਬੰਦ ਹੋ ਜਾਣਗੇ ਅਤੇ ਨਾ ਹੀ ਆਂਗਣਵਾੜੀ ਵਰਕਰ ਕੋਲ ਹੋਰ ਫੋਨ ਖਰੀਦਣ ਦੀ ਸਮਰੱਥਾ ਹੈ। ਜੇਕਰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦਾ ਸਰਕਾਰ ਕੰਮ ਕਰਵਾਉਣਾ ਚਾਹੁੰਦੀ ਹੈ ਤਾਂ ਆਂਗਣਵਾੜੀ ਵਰਕਰਾਂ ਦੇ ਖਰੀਦੇ ਹੋਏ ਫੋਨ ਉਹਨਾਂ ਨੂੰ ਡੱਬਾ ਬੰਦ ਹੀ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਆਂਗਣਵਾੜੀ ਵਰਕਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਪਣਾ ਕੰਮ ਕਰ ਸਕਣ।
ਆਂਗਣਵਾੜੀ ਵਰਕਰਾਂ ਦੀ ਮੰਗ ਹੈ ਕੇ ਮੋਬਾਇਲ ਫੋਨਾਂ ਦੀ ਸਪਲਾਈ ਤੁਰੰਤ ਕੀਤੀ ਜਾਵੇ ਤਾਂ ਕਿ ਉਹ ਆਪਣਾ ਕੰਮ ਮੁਕੰਮਲ ਕਰ ਸਕਣ ।ਜੇਕਰ ਡੱਬਾ ਬੰਦ ਮੋਬਾਇਲ ਨਾ ਦਿੱਤੇ ਗਏ ਤਾਂ ਆਂਗਨਵਾੜੀ ਵਰਕਰਾਂ ਵਰਤੇ ਹੋਏ ਫੋਨ ਨਹੀਂ ਲੈਣਗੀਆਂ ਅਤੇ ਨਾ ਹੀ ਕੋਈ ਰਿਸੀਵਿੰਗ ਦੇਣਗੀਆਂ। ਆਉਣਾ ਇਹ ਵੀ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋ ਪਹਿਲਾ ਕਿਹਾ ਸੀ ਕਿ ਉਹ ਸੱਤਾ ਵਿੱਚ ਆਉਂਦੇ ਹੀ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰੇਗੀ, ਗੈਰੇਜਟੀ ਲਾਗੂ ਕਰੇਗੀ ਤੇ ਸੈਂਟਰਾ ਵਿੱਚ ਭਰਤੀ ਦਾ ਕੰਮ ਜਲਦੀ ਕਰੇਗੀ ਪਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ । ਇਸ ਪ੍ਰਦਰਸ਼ ਵਿੱਚ ਨਵਾਂਸ਼ਹਿਰ ਹਲਕੇ ਤੋਂ ਇਲਾਵਾ ਬਲਾਚੌਰ ਤੋਂ ,ਔੜ ਤੋ ,ਬੰਗਾ ਤੋ ਭੈਣਾਂ ਸ਼ਾਮਲ ਹੋਈਆਂ ਜਸਵੀਰ ਕੌਰ ਕਮਲਜੀਤ ਕੌਰ ਸੁਖਵਿੰਦਰ ਕੌਰ ਸੰਗੀਤਾ ਕਸ਼ਮੀਰ ਕੌਰ ਰਜਨੀ ਇੰਦਰਜੀਤ ਕੌਰ ਪਰਮਜੀਤ ਕੌਰ ਬਲਵਿੰਦਰ ਕੌਰ ਕਾਂਤਾ ਦੇਵੀ ਸੋਮਾ ਦੇਵੀ ਗੁਰਬਖਸ਼ ਕੌਰ ਦਵਿੰਦਰ ਕੌਰ ਪਰਮਿੰਦਰ ਕੌਰ ਮੀਨਾਕਸ਼ੀ ਅਤੇ ਸੀਟੂ ਮਹਾ ਸਿੰਘ ਰੋੜੀ ਤੇ ਪ੍ਰੇਮ ਰੱਕੜ ਨੇ ਵੀ ਸੰਬੋਧਨ ਕੀਤਾ।



