ਵੱਡੀ ਖ਼ਬਰ: Punjab Government ਵੱਲੋਂ ਵੱਖ-ਵੱਖ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ, ਪੜ੍ਹੋ ਲਿਸਟ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ
ਚੰਡੀਗੜ੍ਹ, 25 ਮਈ, 2026:
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ (Punjab Government) ਵੱਲੋਂ ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਹੇਠ ਲਿਖੇ ਮੈਂਬਰਾਂ ਨੂੰ ਕਮੇਟੀਆਂ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਪੰਜਾਬ ਵਿਧਾਨ ਸਭਾ ਦੇ ਨਾਮਜ਼ਦ ਮੈਂਬਰਾਂ ਦੀ ਵਿਸਤ੍ਰਿਤ ਸੂਚੀ ਨੱਥੀ ਹੈ।
1. ਡਾ. ਇੰਦਰਬੀਰ ਸਿੰਘ ਨਿੱਝਰ- ਲੋਕ ਲੇਖਾ ਕਮੇਟੀ
2. ਸਰਦਾਰ ਜਗਰੂਪ ਸਿੰਘ ਗਿੱਲ- ਸਰਕਾਰੀ ਕਾਰੋਬਾਰ ਕਮੇਟੀ
3. ਸਰਦਾਰ ਮਨਜੀਤ ਸਿੰਘ ਬਿਲਾਸਪੁਰ – ਅਨੁਮਾਨ ਕਮੇਟੀ
4. ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ- ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਭਲਾਈ ਕਮੇਟੀ
5. ਸਰਦਾਰ ਜੈ ਕ੍ਰਿਸ਼ਨ ਸਿੰਘ, ਡਿਪਟੀ ਸਪੀਕਰ (ਅਹੁਦੇ ਦੇ ਆਧਾਰ ‘ਤੇ ਚੇਅਰਮੈਨ)- ਹਾਊਸ ਕਮੇਟੀ
6. ਸਰਦਾਰ ਕੁਲਵੰਤ ਸਿੰਘ – ਸਥਾਨਕ ਸੰਸਥਾਵਾਂ ਬਾਰੇ ਕਮੇਟੀ
7. ਸ਼੍ਰੀ ਬੁੱਧ ਰਾਮ – ਪੰਚਾਇਤੀ ਰਾਜ ਇਕਾਈਆਂ ਬਾਰੇ ਕਮੇਟੀ
8. ਸਰਦਾਰ ਗੁਰਪ੍ਰੀਤ ਸਿੰਘ ਬਨਾਂਵਾਲੀ- ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕਮੇਟੀ
9. ਸਰਦਾਰ ਸਰਵਣ ਸਿੰਘ ਧੁੰਨ- ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕਮੇਟੀ
10. ਸਰਦਾਰ ਕੁਲਵੰਤ ਸਿੰਘ ਪੰਡੋਰੀ- ਵਿਸ਼ੇਸ਼ ਅਧਿਕਾਰ ਕਮੇਟੀ
11. ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ – ਸਰਕਾਰੀ ਆਸ਼ਵਾਸਨ ਕਮੇਟੀ
12. ਸਰਦਾਰ ਕੁਲਵੰਤ ਸਿੰਘ ਸਿੱਧੂ – ਅਧੀਨ ਵਿਧਾਨ ਕਮੇਟੀ
13. ਸ਼੍ਰੀ ਬ੍ਰਹਮ ਸ਼ੰਕਰ ਜਿੰਪਾ – ਪਟੀਸ਼ਨ ਕਮੇਟੀ
14. ਡਾ. ਮੁਹੰਮਦ ਜਮੀਲ ਉਰ ਰਹਿਮਾਨ- ਪੇਪਰ ਲੇਡ ਅਤੇ ਲਾਇਬ੍ਰੇਰੀ ਕਮੇਟੀ
15. ਸ਼੍ਰੀਮਤੀ ਇੰਦਰਜੀਤ ਕੌਰ ਮਾਨ – ਕੁਐਸਚਨਜ਼ ਐਂਡ ਰੈਫ਼ਰੈਂਸਿਜ਼ ਕਮੇਟੀ



