ਕੇਰਲ, 27 ਮਈ: ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਸਮਰਥਕਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਟੀਮ ‘ਤੇ ਹਮਲਾ ਕਰ ਦਿੱਤਾ। ਈਡੀ ਦੀ 12 ਮੈਂਬਰੀ ਟੀਮ ਬੁੱਧਵਾਰ ਸਵੇਰੇ 7 ਵਜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਤਿਰੂਵਨੰਤਪੁਰਮ ਦੇ ਬੇਕਰੀ ਜੰਕਸ਼ਨ ‘ਤੇ ਵਿਜਯਨ ਦੇ ਘਰ ਸਮੇਤ 10 ਥਾਵਾਂ ‘ਤੇ ਛਾਪੇਮਾਰੀ ਕਰਨ ਲਈ ਪਹੁੰਚੀ ਸੀ।
ਜਿੱਥੇ ਵਿਜਯਨ ਰਹੇ ਰਹਿ ਹਨ ਉਹ ਕਿਰਾਏ ਦਾ ਘਰ ਹੈ। ਛਾਪੇਮਾਰੀ ਦੇ ਸਮੇਂ ਵਿਜਯਨ ਅਤੇ ਉਸਦਾ ਪਰਿਵਾਰ ਘਰ ‘ਚ ਮੌਜੂਦ ਸੀ। ਜਿਵੇਂ ਹੀ ਇਹ ਖ਼ਬਰ ਫੈਲੀ, ਵਿਜਯਨ ਦੇ ਸਮਰਥਕ ਉਸਦੇ ਘਰ ਦੇ ਬਾਹਰ ਇਕੱਠੇ ਹੋ ਗਏ। ਜਦੋਂ ਟੀਮ ਦੁਪਹਿਰ 2 ਵਜੇ ਦੇ ਕਰੀਬ ਗਈ, ਤਾਂ ਸੀਪੀਆਈ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਭੀੜ ਨੇ ਅਧਿਕਾਰੀਆਂ ਦੇ ਵਾਹਨਾਂ ‘ਤੇ ਪੱਥਰ ਅਤੇ ਬੋਤਲਾਂ ਸੁੱਟੀਆਂ। ਕਾਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਉਨ੍ਹਾਂ ‘ਤੇ ਵੀ ਡੰਡਿਆਂ ਨਾਲ ਹਮਲਾ ਕੀਤਾ ਗਿਆ।



