ਚੰਡੀਗੜ੍ਹ, 31 ਮਈ – ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਨੂੰ 26 ਮਈ ਨੂੰ ਨਗਰ ਨਿਗਮ ਚੋਣਾਂ ਵਾਲੇ ਦਿਨ ਐਸਸੀ ਭਾਈਚਾਰੇ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ, “ਮੈਂ ਸਾਰਿਆਂ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ। ਉਸ ਸਮੇਂ ਸਥਿਤੀ ਜੋ ਵੀ ਸੀ, ਇਹ ਬਾਅਦ ਦੀ ਗੱਲ ਹੈ। ਪਰ ਇੱਕ ਮੰਤਰੀ ਹੋਣ ਦੇ ਨਾਤੇ, ਮੈਂ ਆਪਣੇ ਮੂੰਹੋਂ ਨਿਕਲੇ ਸ਼ਬਦਾਂ ਲਈ ਮੁਆਫ਼ੀ ਮੰਗਦਾ ਹਾਂ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।”
ਅੰਮ੍ਰਿਤਸਰ ਵਿੱਚ ਉਨ੍ਹਾਂ ਕਿਹਾ, “ਮੈਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦਾ ਹਾਂ। ਜੇਕਰ ਮੈਨੂੰ ਐਸਸੀ ਕਮਿਸ਼ਨ ਦੇ ਸਾਹਮਣੇ ਜਾਣਾ ਪਿਆ ਅਤੇ ਹੱਥ ਜੋੜ ਕੇ ਮੁਆਫ਼ੀ ਮੰਗਣੀ ਪਈ, ਤਾਂ ਮੈਂ ਉਹ ਕਰਾਂਗਾ। ਜੇਕਰ ਕਮਿਸ਼ਨ ਮੈਨੂੰ ਤਲਬ ਕਰਦਾ ਹੈ ਅਤੇ ਸਪੱਸ਼ਟੀਕਰਨ ਮੰਗਦਾ ਹੈ, ਤਾਂ ਮੈਂ ਨਿੱਜੀ ਤੌਰ ‘ਤੇ ਪੇਸ਼ ਹੋਵਾਂਗਾ, ਅਤੇ ਜੇ ਲੋੜ ਪਈ ਤਾਂ ਮੈਂ ਲਿਖਤੀ ਰੂਪ ਵਿੱਚ ਵੀ ਮੁਆਫ਼ੀ ਮੰਗਾਂਗਾ।”



