ਚੰਡੀਗੜ੍ਹ: ਭਾਰਤ ਨੇ ਟੈਸਟ ਕ੍ਰਿਕਟ ‘ਚ ਆਪਣੀ ਸਭ ਤੋਂ ਵੱਡੀ ਟੈਸਟ ਜਿੱਤ ਹਾਸਲ ਕੀਤੀ ਹੈ। ਭਾਰਤ ਦੀ ਟੀਮ ਨੇ ਚੰਡੀਗੜ੍ਹ ਵਿੱਚ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ। ਭਾਰਤੀ ਗੇਂਦਬਾਜ਼ਾਂ ਨੇ ਸੋਮਵਾਰ ਨੂੰ ਤੀਜੇ ਦਿਨ ਫਾਲੋਆਨ ਕਰ ਰਹੇ ਅਫਗਾਨਿਸਤਾਨ ਨੂੰ 35.3 ਓਵਰਾਂ ਵਿੱਚ 112 ਦੌੜਾਂ ‘ਤੇ ਆਊਟ ਕਰ ਦਿੱਤਾ। ਵਾਸ਼ਿੰਗਟਨ ਸੁੰਦਰ ਨੇ ਇਸ ਪਾਰੀ ਵਿੱਚ ਸਭ ਤੋਂ ਵੱਧ 4 ਵਿਕਟਾਂ ਲਈਆਂ, ਜਦੋਂ ਕਿ ਪ੍ਰਸਿਧ ਕ੍ਰਿਸ਼ਨਾ ਨੇ 3 ਵਿਕਟਾਂ ਲਈਆਂ।
ਭਾਰਤ ਨੇ ਚੰਡੀਗੜ੍ਹ ਟੈਸਟ ਵਿੱਚ ਪਹਿਲੀ ਪਾਰੀ ਵਿੱਚ ਅੱਜ 113/5 ਤੋਂ ਦਿਨ ਦੀ ਸ਼ੁਰੂਆਤ ਕਰਨ ਵਾਲੀ ਅਫਗਾਨਿਸਤਾਨ ਟੀਮ ਨੂੰ 152 ਦੌੜਾਂ ‘ਤੇ ਆਊਟ ਕਰ ਦਿੱਤਾ ਸੀ, ਜਿਸ ਨਾਲ ਪਹਿਲੀ ਪਾਰੀ ਵਿੱਚ ਭਾਰਤ ਨੂੰ 412 ਦੌੜਾਂ ਦੀ ਬੜ੍ਹਤ ਮਿਲੀ ਸੀ। ਜਿਸ ਤੋਂ ਬਾਅਦ ਹੁਣ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ ਫਾਲੋਆਨ ਖੇਡਣ ਲਈ ਮੁੜ ਬੁਲਾ ਲਿਆ ਸੀ। ਭਾਰਤੀ ਗੇਂਦਬਾਜ਼ਾਂ ਨੇ ਸੋਮਵਾਰ ਨੂੰ ਤੀਜੇ ਦਿਨ ਫਾਲੋਆਨ ਕਰ ਰਹੇ ਅਫਗਾਨਿਸਤਾਨ ਨੂੰ 35.3 ਓਵਰਾਂ ਵਿੱਚ 112 ਦੌੜਾਂ ‘ਤੇ ਹੀ ਆਊਟ ਕਰ ਦਿੱਤਾ।
ਭਾਰਤ ਨੇ ਆਪਣੀ ਪਹਿਲੀ ਪਾਰੀ 564/8 ‘ਤੇ ਘੋਸ਼ਿਤ ਕੀਤੀ ਸੀ। ਭਾਰਤੀ ਟੀਮ ਲਈ ਆਪਣਾ ਡੈਬਿਊ ਕਰ ਰਹੇ ਮਾਨਵ ਸੁਥਾਰ ਨੇ ਛੇ ਵਿਕਟਾਂ ਲਈਆਂ ਸੀ। ਇਸ ਤੋਂ ਬਿਨਾਂ KL ਰਾਹੁਲ, ਕਪਤਾਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਸੈਂਕੜੇ ਲਗਾਏ ਸੀ।



