Punjab News: ਪੰਜਾਬ ਦੇ ਲੇਖਾਕਾਰ ਵਿਭਾਗ ਦੇ ਉੱਚ ਅਧਿਕਾਰੀ ਰਹੇ ਵਿਸ਼ੇਸ਼ ਤੌਰ ਤੇ ਮੌਜੂਦ- ਮੁਲਾਜਮ ਪੈਨਸ਼ਨਰਾਂ (retired employees) ਦੀਆਂ ਸਮੱਸਿਆਵਾਂ ਦਾ ਕੀਤਾ ਯੋਗ ਨਿਪਟਾਰਾ: ਸਹਾਇਕ ਕਮਿਸ਼ਨਰ
ਮੋਗਾ, 10 ਜੂਨ 2026- ਪੰਜਾਬ ਦੇ ਲੇਖਾਕਾਰ ਦਫ਼ਤਰ ਵੱਲੋਂ ਅੱਜ ਮੋਗਾ ਵਿਖੇ ਸਰਕਾਰੀ ਪੈਨਸ਼ਨਰਾਂ (retired employees) ਲਈ ਵਿਸ਼ੇਸ਼ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਪੈਨਸ਼ਨ ਅਦਾਲਤ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਪੈਨਸ਼ਨਰਜ ਮੁਲਾਜਮਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਅਦਾਲਤ ਵਿੱਚ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਜਾਂ ਹੋਰ ਮਦਦ ਲਈ ਪੰਜਾਬ ਦੇ ਲੇਖਾਕਾਰ ਦਫਤਰ ਤੋਂ ਸੁਮਿਤ ਕੁਮਾਰ ਵਿਸ਼ੇਸ਼ ਲੇਖਾ ਅਧਿਕਾਰੀ, ਰਫੀਕ ਖਾਨ ਸਹਾਇਕ ਲੇਖਾ ਅਧਿਕਾਰੀ, ਵਿਕਾਸ ਕੁਮਾਰ ਨੈਨ ਲੇਖਾਕਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਸਤਵਿੰਦਰਪਾਲ ਸਿੰਘ ਰਣੀਕੇ ਨੇ ਕਿਹਾ ਕਿ ਪੈਨਸ਼ਨ ਅਦਾਲਤ ਦਾ ਮੁੱਖ ਉਦੇਸ਼ ਪੰਜਾਬ ਦੇ ਸਰਕਾਰੀ ਮੁਲਾਜਮ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਸੀ।
ਇਸ ਸਮਾਗਮ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ, ਪੈਨਸ਼ਨ ਮਨਜ਼ੂਰੀ ਅਥਾਰਟੀਆਂ/ਡੀਡੀਓ, ਜ਼ਿਲ੍ਹਾ ਖਜ਼ਾਨਾ ਦਫਤਰ, ਸਰਕਾਰੀ ਬੈਂਕਾਂ ਪੰਜਾਬ ਦੇ ਅਧਿਕਾਰੀਆਂ ਦੇ ਹੱਲ ਲਈ ਮੌਜੂਦ ਰਹੇ। ਇਹ ਅਦਾਲਤ ਵਿੱਚ ਸ਼ਿਕਾਇਤਾਂ ਦਾ ਹੱਲ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਕੀਤਾ ਗਿਆ।



