Punjab Breaking: ਸਿਹਤ ਮੰਤਰੀ ਸਮੇਤ 5 ਲੋਕਾਂ ਨੂੰ ਅਦਾਲਤ ਵੱਲੋਂ ਸਮਨ ਜਾਰੀ, 20 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ

Top Trending News ਪੰਜਾਬ

 

Punjab Breaking: ਸਿਹਤ ਮੰਤਰੀ ਸਮੇਤ 5 ਲੋਕਾਂ ਨੂੰ ਅਦਾਲਤ ਵੱਲੋਂ ਸਮਨ ਜਾਰੀ, 20 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ

ਪਟਿਆਲਾ, 12 ਜੁਲਾਈ 2026- ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਟਿਆਲਾ ਦੀ ਇੱਕ ਅਦਾਲਤ ਨੇ ਸਿਹਤ ਮੰਤਰੀ, ਉਨ੍ਹਾਂ ਦੇ ਬੇਟੇ ਅਤੇ ਦਫ਼ਤਰ ਇੰਚਾਰਜ ਸਮੇਤ ਪੰਜ ਲੋਕਾਂ ਨੂੰ ਸਾਲ 2025 ਦੇ ਇੱਕ ਮਾਮਲੇ ਵਿੱਚ ਸੰਮਨ ਜਾਰੀ ਕਰਕੇ ਅਦਾਲਤ ਵਿੱਚ ਤਲਬ ਕੀਤਾ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ (CJM) ਏਕਤਾ ਸਹੋਤਾ ਦੀ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਆਉਂਦੀ 20 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ ਦਿੱਤੇ ਹਨ।

ਇਹ ਕਾਰਵਾਈ ਆਮ ਆਦਮੀ ਪਾਰਟੀ (AAP) ਦੀ ਇੱਕ ਸਾਬਕਾ ਜ਼ਿਲ੍ਹਾ ਮਹਿਲਾ ਆਗੂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਜਦੋਂ ਉਹ ਪਾਰਟੀ ਦਫ਼ਤਰ ਗਈ ਸੀ, ਤਾਂ ਉੱਥੇ ਮੌਜੂਦ ਲੋਕਾਂ ਵੱਲੋਂ ਉਸ ਨਾਲ ਬਹੁਤ ਹੀ ਮਾੜਾ ਵਿਵਹਾਰ ਕੀਤਾ ਗਿਆ ਅਤੇ ਬਦਸਲੂਕੀ ਕੀਤੀ ਗਈ।

ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 223 ਦੇ ਤਹਿਤ ਨੋਟਿਸ ਲੈਂਦਿਆਂ ਡਾ. ਬਲਬੀਰ ਸਿੰਘ (ਸਿਹਤ ਮੰਤਰੀ, ਪੰਜਾਬ), ਰਾਹੁਲ ਸੈਨੀ (ਮੰਤਰੀ ਦਾ ਬੇਟਾ), ਜਸਬੀਰ ਗਾਂਧੀ (ਦਫ਼ਤਰ ਇੰਚਾਰਜ), ਗੁਰਕਿਰਪਾਲ ਸਿੰਘ (ਕੌਂਸਲਰ ਅਤੇ ਮੰਤਰੀ ਦੇ ਨਜ਼ਦੀਕੀ), ਗੁਰਪ੍ਰੀਤ ਸਿੰਘ (ਇੱਕ ਸਥਾਨਕ ਦੁਕਾਨਦਾਰ) ਨੂੰ ਨਾਮਜ਼ਦ ਕਰਕੇ ਸਮਨ ਜਾਰੀ ਕੀਤੇ ਹਨ।

ਸ਼ਿਕਾਇਤਕਰਤਾ ਨੇ ਆਪਣੇ ਵਕੀਲ ਐਡਵੋਕੇਟ ਨਵਦੀਪ ਕੌਰ ਵਰਮਾ ਰਾਹੀਂ ਅਦਾਲਤ ਵਿੱਚ ਪਹੁੰਚ ਕੀਤੀ ਸੀ। ਇਸ ਸ਼ਿਕਾਇਤ ਵਿੱਚ ਮੁਲਜ਼ਮਾਂ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਜਿਵੇਂ ਕਿ ਸੈਕਸ਼ਨ 114, 115 (2), 56, 61, 74, 75, 76, 78, 79, 351, 356, ਅਤੇ 3(5) ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ।

ਹੁਣ ਸਾਰੀਆਂ ਨਜ਼ਰਾਂ 20 ਜੁਲਾਈ ਦੀ ਪੇਸ਼ੀ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਸਿਹਤ ਮੰਤਰੀ ਅਤੇ ਬਾਕੀ ਮੁਲਜ਼ਮਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਸਫ਼ਾਈ ਦੇਣੀ ਪਵੇਗੀ। ਇਸ ਮਾਮਲੇ ਨੇ ਸੂਬੇ ਦੀ ਸਿਆਸਤ ਵਿੱਚ ਵੀ ਗਰਮਾ-ਗਰਮੀ ਵਧਾ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।